Monday, September 21, 2026

ਹਿਮਾਚਲ ਬੱਸ ਹਾਦਸੇ ਦੇ 10 ਮ੍ਰਿਤਕਾਂ ‘ਚੋਂ 4 ਦਾ ਕੀਤਾ ਗਿਆ ਸਸਕਾਰ

ਮੌਤ ਦੇ ਮੂੰਹ ‘ਚੋਂ ਬਚੇ ਸ਼ਰਧਾਲੂਆਂ ਨੇ ਓਵਰਲੋਡਿੰਗ ਤੇ ਬੱਸ ਤੇਜ਼ ਚਲਾਉਣ ਦੇੇ ਲਾਏ ਦੋਸ਼
ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ ਬਿਊਰੋ)  ਹਿਮਾਚਲ ਪ੍ਰਦੇਸ਼ ਵਿੱਚ ਹਾਦਸੇ ਦਾ ਸ਼ਿਕਾਰ ਹੋਣ ‘ਤੇ ਮ੍ਰਿਤਕ 10 ਸ਼ਰਧਾਲੂਆਂ ਵਿਚੋਂ 4 ਦਾ ਅੱਜ ਉਨਾਂ ਦੇ ਵਾਰਸਾਂ ਵਲੋਂ ਸਸਕਾਰ ਕਰ ਦਿੱਤਾ ਗਿਆ। PPN160620721ਢਪੱਈ ਰੋਡ ਹਰੀਪੁਰਾ ਵਿਖੇ ਜਿਥੋਂ ਬੱਸ ਚੱਲੀ ਸੀ ਪਹੁੰਚਣ ‘ਤੇ ਪਤਾ ਲੱਗਾ ਹੈ ਕਿ ਇਹ ਬੱਸ ਹਰ ਮਹੀਨੇ ਸੰਗਰਾਂਦ ‘ਤੇ ਮਾਤਾ ਰਾਣੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਲੈ ਕੇ ਚੱਲਦੀ ਸੀ ਅਤੇ ਹਰਦੀਪ ਕੁਮਾਰ ਸੋਨੂ, ਸ਼ਾਮ ਸੁੰਦਰ ਅਤੇ ਪ੍ਰੇਮ ਨਾਥ 200 ਰੁਪੱਏ ਪ੍ਰਤੀ ਸਵਾਰੀ ਲੈ ਕੇ ਇੱਹ ਬੱਸ ਯਾਤਰਾ ਕਰਵਾਉਣ ਦੀ ਸੇਵਾ ਕਰਦੇ ਸਨ। ਜਿੰਨਾਂ ਵਿਚੋਂ ਸ਼ਾਮ ਸੁੰਦਰ ਦੀ ਇਸ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਹਰਦੀਪ ਸੋਨੂੰ ਪਤਨੀ ਜਯੋਤੀ ਤੇ ਬੱਚਿਆਂ ਸਮੇਤ ਜਖਮੀ ਹਾਲਤ ‘ਚ ਹਿਮਾਚਲ ਦੇ ਹਸਪਤਾਲ ‘ ਚ ਜ਼ੇਰੇ ਇਲਾਜ ਹੈ ਅਤੇ ਪ੍ਰੇਮ ਨਾਥ ਇਸ ਵਾਰ ਯਾਤਰਾ ‘ਤੇ ਨਾ ਜਾਣ ਕਰ ਕੇ ਅੰਮ੍ਰਿਤਸਰ ਹੀ ਰਿਹਾ। ਲਗੱਭਗ ਸਾਰੇ ਬੱਸ ਯਾਤਰੂ ਅੰਮ੍ਰਿਤਸਰ ਦੇ ਢਪੱਈ, ਹਰੀ ਪੁਰਾ ਤੇ ਡੈਮਗੰਜ਼ ਆਦਿ ਇਲਾਕਿਆਂ ਦੇ ਹੋਣ ਕਰ ਕੇੇ ਇਸ ਇਲਾਕੇ ਵਿੱਚ ਸਭ ਪਾਸੇ ਮਹੌਲ ਗਮਗੀਨ ਸੀ।
ਹੁਣ ਤੱਕ ਜਿੰਨਾਂ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਹੈ, ਉਨਾਂ ਵਿੱਚ ਸ਼ਿਵ ਕੁਮਾਰ ਵਾਸੀ ਢਪੱਈ, ਜਗਤਾਰ ਸਿੰਘ ਫਤਾਹਪੁਰ, ਸਵਰਨੋ ਹਰੀਪੁਰਾ ਅਤੇ ਸੰਤੋਸ਼ ਕੁਮਾਰ ਗਲੀ ਧੋਬੀਆਂ ਹਰੀਪੁਰਾ ਦੇ ਵਸਨੀਕ ਸ਼ਾਮਲ ਹਨ ਅਤੇ ਜਿਆਦਾਤਰ  ਗਰੀਬ ਤੇ ਮਿਹਨਤ ਮਜਦੂਰੀ ਕਰਨ ਵਾਲੇ ਪਰਿਵਾਰਾਂ ਨਾਲ ਸਬੰਧਤ ਦੱਸੇ ਜਾਂਦੇ ਹਨ।PPN160620722
ਮਾਰੇ ਗਏ ਸ਼ਰਧਾਲੂਆਂ ਬਾਰੇ ਮੌਕੇ ‘ਤੇ ਜਾ ਕੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਅਹਾਤਾ ਸ਼ੀਸ਼ਿਆਂ ਵਾਲਾ ਡੈਮਗੰਜ਼ ਦੀ ਮਾਰੀ ਗਈ 52 ਸਾਲਾ ਸਵਰਨੋ ਦਾ ਪਤੀ ਰਿਕਸ਼ਾ ਚਾਲਕ ਹੈ ਅਤੇ ਉਸ ਦੇ ਦੋ ਪੁੱਤਰ ਹਨ ਅਤੇ ਵੱਡਾ 28 ਸਾਲਾ ਬੇਟਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ।
ਏਕਤਾ ਨਗਰ ਛੌਟਾ ਹਰੀ ਪੁਰਾ ਦੀ 56 ਸਾਲਾ ਸੰਤੋਸ਼ ਕੁਮਾਰੀ ਪਤਨੀ ਓਮ ਪ੍ਰਕਾਸ਼ ਉਮਰ ਤਕਰੀਬਨ ਦੇ 3 ਲੜਕੇ ਤੇ 2 ਲੜਕੀਆਂ ਹਨ ਅਤੇ ਓਮ ਪ੍ਰਕਾਸ਼ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ।ਆਪਣੀ ਭੈਣ ਸੰਤੋਸ਼ ਕੁਮਾਰੀ ਦੇ ਨਾਲ ਯਾਤਰਾ ‘ਤੇ ਗਈ  ਮੌਤ ਦੇ ਮੂੰਹ ਵਿਚੋਂ ਬਚ ਕੇ ਆਈ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਉਹ ਆਪਣੇ ਬੇਟੇ 6 ਸਾਲਾ ਸਾਹਿਲ ਸਮੇਤ ਮਾਤਾ ਦੀ ਕਿਰਪਾ ਨਾਲ ਬਚ ਕੇ ਆਈ ਹੈ। ਉਸ ਨੇ ਦੱਸਿਆ ਕਿ ਉਸ ਦੇ ਸਿਰ ਅਤੇ ਗੁੱਟ ‘ਤੇ ਸੱਟਾਂ ਲੱਗੀਆਂ ਹਨ ਤੇ ਬੱੇਟਾ ਵੀ ਜਖਮੀ ਹੋਇਆ ਹੈ। ਇਸੇ ਗਲੀ ਦੀ ਪਿਆਰੀ ਆਪਣੀ ਦੋਹਤੀ ਤੇ ਹੋਰ ਰਿਸ਼ਤੇਦਾਰਾਂ ਦਰਸ਼ਨਾ ਤੇ ਵਿਸ਼ਾਲ ਸਮੇਤ ਬੱਸ ਵਿੱਚ ਸਵਾਰ ਸੀ, ਜੋ ਫੱਟੜ ਹੋ ਕਰ ਕੇ ਹਿਮਾਚਲ ‘ਚ ਹਸਪਤਾਲ ਦਾਖਲ ਹਨ।
ਪ੍ਰਵੀਨ ਕੁਮਾਰੀ ਨੇ ਕਿਹਾ ਕਿ ਇੱਹ ਹਾਦਸਾ ਤੇਜ਼ ਰਫਤਾਰੀ ਤੇ ਓਵਰਲੋਡਿੰਗ ਦਾ ਨਤੀਜਾ ਹੈ ।ਉਨਾ ਕਿਹਾ ਕਿ ਖਤਰਨਾਕ ਯੂ ਟਰਨ ਹੋਣ ਦੇ ਬਾਵਜੂਦ ਵੀ ਬੱਸ ਤੇਜ਼ ਚੱਲਦੀ ਰਹੀ ਅਤੇ ਅਤੇ ਦੇਖਦਿਆਂ ਹੀ ਦੇਖਦਿਆਂ ਬੱਸ ਡੂੰਘੀ ਖਾਈ ਵਿੱਚ ਜਾ ਪਈ ਅਤੇ ਉਥੇ ਕੁਰਲਾਹਟ ਪੈ ਗਈ ਅਤੇ ਲੋਕਾਂ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਅਤੇ ਕਈਆਂ ਦੇ ਸਿਰ ਪਾਟ ਗਏ ਅਤੇ ਕਾਪੀ ਗਿਣਤੀ ‘ਚ ਸਵਾਸ ਤਿਆਗ ਗਏ ।
ਮੌਤ ਦੇ ਮੂੰਹ ਵਿੱਚ ਪਿਆ ਜਗਤਾਰ ਸਿੰਘ ਫਤਾਹਪੁਰ ਦਾ ਹੈ, ਜਿਸ ਨੇ ਕਰਜ਼ਾ ਚੁੱਕੇ ਆਪਣੇ ਬੇਟੇ ਨੂੰ ਕੁੱਝ ਸਮਾਂ ਪਹਿਲਾਂ ਹੀ ਬਾਹਰ ਪੜਣ ਭੇਜਿਆ ਹੈ ਤੇ ਇੱਕ ਲੜਕਾ ਤੇ ਲੜਕੀ ਕਆਰੇ ਹਨ।ਉਹ ਲੋਹੇ ਦੀਆਂ ਟਰੰਕ ਪੇਟੀਆਂ ਬਣਾਉਣ ਦਾ ਕੰਮ ਕਰਦਾ ਸੀ।
ਨਿਹਾਲ ਚੰਦ ਪੁੁੱਤਰ ਬਚਨ ਲਾਲ ਇੱਕ ਸੇਵਾ ਮੁਕਤ ਬਿਜਲੀ ਮੁਲਾਜ਼ਮ ਸੀ ਜਿਸ ਦੀ ਪਤਨੀ ਸ਼ੀਲਾ ਰਾਣੀ  ਤੋਂ ਇਲਾਵਾ ਇੱਕ ਪੁੱਤਰ ਹੈ।
ਇਸੇ ਤਰਾਂ ਮੌਤ ਦੇ ਮੂਹੋਂ ਬਚੇ ਸੱਤਵੀ ਕਲਾਸ ‘ਚ ਪੜਦੇ 13 ਸਾਲਾ ਕਰਨ ਅਜੇ ਵੀ ਖੌਫਜ਼ਦਾ ਨਜ਼ਰ ਆ ਰਿਹਾ ਸੀ, ਲੱਤਾਂ ਬਾਹਾਂ ‘ਤੇੱੇ ਝਰੀਟਾਂ ਦਿਖਾਉਂਦਿਆਂ ਕਰਨ ਨੇ ਵੀ ਬੱਸ ਦੀ ਰਫਤਾਰ ਤੇਜ਼ ਹੋਣ ਦੀ ਤਸਦੀਕ ਕੀਤੀ।ਉਸ ਨੇ ਕਿਹਾ ਕਿ ਸਵਾਰੀਆਂ ਨੇ ਡਰਾਇਵਰ ਨੂੰ ਬੱਸ ਹੌਲੀ ਕਰਨ ਦਾ ਕਿਹਾ ਪਰ ਉਹ ‘ਜੈ ਮਾਤਾ ਦੀ ਬੋਲਣ ਦਾ ਕਹਿ ਕੇ’  ਬੱਸ ਦੌੜਾਂਦਾ ਰਿਹਾ। ਤਮੰਨਾ ਨਾਮ ਦੀ ਇਕ ਹੋਰ ਲੜਕੀ ਜਿਸ ਦਾ ਦੰਦਾਂ ਦਾ ਪੀੜ ਹਿਲਿਆ ਤੇ ਨੱਕ ਦੀ ਹੱਡੀ ਟੁੱਟੀ ਹੈ ਨੇ ਕਿਹਾ ਕਿ ਬੱਸ ਬਹੁਤ ਤੇਜ ਸੀ।ਇਸੇ ਤਰਾਂ ਗੁਰੂ ਨਾਨਕ ਪੁਰਾ ਵਾਸੀ 65 ਸਾਲਾ ਰਾਮ ਲੁਭਾਇਆ ਪੁਤਰ ਮੇਲਾ ਰਾਮ  ਹਿਮਾਚਲ ‘ਚ ਜੇਰੇ ਇਲਾਜ ਹੈ।
ਕਬਾੜ ਦਾ ਕੰਮ ਕਰਦਾ ਹਰੀਪੁਰਾ ਵਾਸੀ 52 ਸਾਲਾ ਸਤਪਾਲ ਪੁੱਤਰ ਕਿਸ਼ਨ ਲਾਲ ਨਾਮੀ ਸ਼ਰਧਾਲੂ ਇਸ ਵਕਤ ਅਮਨਦੀਪ ਹਸਪਤਾਲ ਦਾਖਲ ਹੈ।ਉਸ ਦੇ ਪੁੱਤਰ ਸੰਦੀਪ ਕੁਮਾਰ ਨੇ ਕਿਹਾ ਕਿ ਉਨਾਂ ਦੀ ਖੱਬੀ ਬਾਂਹ ਦੀ ਹੱਡੀ ਟੁੱਟੀ ਹੈ ਅਤੇ ਜਖਮ ਵੀ ਹੋਏ ਹਨ।
ਇਸ ਦੌਰਾਨ ਗੱਲਬਾਤ ਕਰਦਿਆਂ ਬਜੁਰਗ ਰਤਨ ਲਾਲ, ਕਸਤੂਰੀ ਲਾਲ ਲਹੌਰੀਆ ਤੇ ਐਡਵੋਕੇਟ ਅਸ਼ੋਕ ਭਗਤ ਨੇ ਕਿਹਾ ਕਿ ਅੱਜਕਲ ਸੇਵਾ ਘੱਟ ‘ਤੇ ਕਾਰੋਬਾਰ ਜਿਆਦਾ ਚੱਲ ਰਹੇ ਹਨ ਅਤੇ ਜਿਆਦਾ ਮਾਇਆ ਲਈ ਬੱਸ ਵਿੱਚ ਸਵਾਰੀਆਂ ਦੀ ਗਿਣਤੀ ਵਧਾ ਲਈ ਜਾਂਦੀ ਹੈ, ਜੋ ਠੀਕ ਨਹੀਂ।ਇਹ ਸ਼ਰਧਾਲਅੂਾਂ ਨਾਲ ਸਰਾਸਰ ਬੇਇਨਸਾਫੀ ਹੈ, ਉਨਾਂ ਸੰਗਤਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਨਾਲ ਆਪਣੀ ਸੁਰੱਖਿਆ ਦਾ ਵੀ ਆਪ ਧਿਆਨ ਰੱਖਣ ਦੀ ਸਲਾਹ ਦਿਤੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply