Monday, March 23, 2026

ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਕੈਂਪ ਲਗਾਇਆ

ਬਠਿੰਡਾ, 19 ਜੂਨ   (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਵੱਖ ਵੱਖ ਖੇਤਰਾਂ ’ਚ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਕੈਂਪ ਆਯੋਜਿਤ ਕੀਤੇ ਜਾ ਰਹੇ

ACD Systems Digital Imaging
ACD Systems Digital Imaging

ਹਨ।ਇਸ ਲੜੀ ’ਚ ਸ਼ਹਿਰ ਦੀ ਗਿਆਨਦੀਪ ਸ਼ਿਕਸ਼ਾ ਸਮਿਤੀ ਵੱਲੋਂ ਕੌਮਾਂਤਰੀ ਯੋਗਾ ਦਿਵਸ ਨੂੰ ਸਮਰਪਿਤ ਇਕ ਯੋਗ ਕੈਂਪ ਸਥਾਨਕ ਖੇਤਾ ਸਿੰਘ ਬਸਤੀ ਵਿਖੇ ਲਗਾਇਆ ਗਿਆ।ਇਹ ਕੈਂਪ ਸਮਿਤੀ ਵਲੋਂ ਜ਼ਿਲਾ ਆਯੁਰਵੈਦਾ ਅਤੇ ਯੂਨਾਨੀ ਦਫ਼ਤਰ ਬਠਿੰਡਾ ਦੇ ਸਹਿਯੋਗ ਨਾਲ ਆਰ.ਸੀ.ਐੱਚ. ਪ੍ਰੋਜੈਕਟ ਆਯੁਰਵੈਦਾ ਮੈਡੀਕਲ ਅਫ਼ਸਰ ਡਾ. ਅਨੁਰਾਗ ਗਿਰਧਰ ਦੀ ਅਗਵਾਈ ਵਿਚ ਲਗਾਇਆ ਗਿਆ।ਇਸ ਕੈਂਪ ਵਿਚ ਯੋਗ ਟੀਚਰ ਹਰਸ਼ ਸ਼ਰਮਾ ਅਤੇ ਡਾ. ਪੂਨਮ ਵੱਲੋਂ ਕੈਂਪ ਵਿਚ ਸ਼ਾਮਲ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਬਿਨਾਂ ਦਵਾਈ ਠੀਕ ਕਰਨ ਲਈ ਆਸਣਾਂ ਦੀ ਜਾਣਕਾਰੀ ਦਿੱਤੀ ਗਈ।ਯੋਗ ਟੀਚਰ ਨੇ ਹਰ ਆਸਵਾਦੀ ਮਹੱਤਤਾ ਦੱਸਦੇ ਹੋਏ ਲੋਕਾਂ ਨੂੰ ਇਸ ਦਾ ਅਭਿਆਸ ਵੀ ਕਰਵਾਇਆ। ਡਾ. ਅਨੁਰਾਗ ਗਿਰਧਰ ਨੇ ਯੋਗਾ ਦੇ ਇਤਿਹਾਸ ਅਤੇ ਅਜੋਕੇ ਹਾਲਤਾਂ ਵਿਚ ਇਸ ਜ਼ਰੂਰਤ ਨੂੰ ਸਰਲ ਭਾਸ਼ਾ ਵਿਚ ਦੱਸਿਆ।ਕੈਂਪ ‘ਚ ਗਿਆਨਦੀਪ ਦੇ ਪ੍ਰਧਾਨ ਜਤਿੰਦਰ ਜੋਸ਼ੀ, ਚੀਫ਼ ਫੰਕਸ਼ਨਰੀ ਸੁਖਵਿੰਦਰ ਸਿੰਘ, ਕੋਆਰਡੀਨੇਟਰ ਸੋਨੀਆ ਚੱਠਾ, ਸਿਹਤ ਕਰਮੀਂ ਗੁਰਭੇਜ ਕੌਰ, ਰੇਨੂੰ ਬਾਲਾ ਅਤੇ ਹੋਰ ਸੁਸਾਇਟੀ ਮੈਂਬਰ ਵੀ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply