Tuesday, July 21, 2026

1 ਤੋਂ 31 ਜੁਲਾਈ ਤੱਕ ਵੋਟ ਬਣਾਉਣ ਤੇ ਕਟੋਤੀ ਲਈ ਚੱਲੇਗੀ ਵਿਸ਼ੇਸ ਮੁਹਿੰਮ- ਡਾ. ਅਮਿਤ ਮਹਾਜਨ

ਪਠਾਨਕੋਟ, 19 ਜੂਨ (ਪੰਜਾਬ ਪੋਸਟ ਬਿਊਰੋ) – ਜਿੰਨਾਂ ਨੋਜਵਾਨਾਂ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਦੀ ਹੋ ਗਈ ਹੈ ਅਤੇ ਪਹਿਲੀ ਵਾਰ ਆਪਣੀ ਵੋਟ ਦਾ ਪ੍ਰਯੋਗ ਕਰਨਾ ਹੈ ਦੇ ਲਈ ਮੁੱਖ PPN1906201716ਚੋਣ ਅਫ਼ਸਰ ਪੰਜਾਬ, ਚੰਡੀਗੜ ਜੀ ਦੇ ਆਦੇਸਾਂ ਅਨੁਸਾਰ ਜਿਲਾ ਪਠਾਨਕੋਟ ਦੇ ਸਮੂਹ 3 ਵਿਧਾਨ ਸਭਾ ਚੋਣ ਹਲਕਿਆਂ(001-ਸੁਜਾਨਪੁਰ,002-ਭੋਆ ਅਤੇ 003-ਪਠਾਨਕੋਟ) ਵਿੱਚ ਨਵੀਆਂ ਵੋਟਾਂ ਬਣਾਉਂਣ ਅਤੇ ਮੋਤ ਹੋ ਚੁੱਕੇ ਵੋਟਰਾਂ ਦੇ ਨਾਵਾਂ ਦੀ ਵੋਟਰ ਸੂਚੀ ਵਿਚੋਂ ਕਟੋਤੀ ਕਰਨ ਸਬੰਧੀ 1 ਜੁਲਾਈ 2017 ਤੋਂ 31 ਜੁਲਾਈ 2017 ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।ਇਹ ਪ੍ਰਗਟਾਵਾ ਡਾ. ਅਮਿਤ ਮਹਾਜਨ ਵਧੀਕ ਜ਼ਿਲਾ ਚੋਣਕਾਰ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਨੇ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੋਰਾਨ ਦਿੱਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਡਾ. ਤਰਸੇਮ ਸਿੰਘ ਡੀ.ਐਚ.ਓ ਪਠਾਨਕੋਟ, ਕੁਲਦੀਪ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸਰ, ਮਰੂਧਲਾ ਅਬਰਾਓ ਬ੍ਰਾਂਡ ਐਮਬੈਸਡਰ ਸਵੀਪ ਪਠਾਨਕੋਟ, ਬਲਦੇਵ ਰਾਜ ਜਿਲਾ ਸਿੱਖਿਆ ਅਧਿਕਾਰੀ ਸੈਕੰਡਰੀ, ਆਸਾ ਭਗਤ, ਰਾਕੇਸ ਸਰਮਾ ਪ੍ਰਧਾਨ ਰਾਸਟਰੀ ਕਲਿਆਣਕਾਰੀ ਪ੍ਰੀਸਦ, ਵਿਨੋਦ ਸੈਣੀ, ਵਿੱਦਿਆਧਰ ਚੇਅਰਮੈਨ ਸਹਿਯੋਗ ਕਲੱਬ ਇੰਟਰਨੈਸਨਲ, ਵੱਖ ਵੱਖ ਵਿਭਾਗਾਂ ਦੇ ਬਲਾਕ ਵਿਕਾਸ ਅਧਿਕਾਰੀ ਅਤੇ ਜਿਲੇ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਹੁਦੇਦਾਰ ਵੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਮੁੱਖ ਚੋਣ ਦਫਤਰ ਪੰਜਾਬ, ਚੰਡੀਗੜ ਵੱਲੋਂ ਯੋਗਤਾ ਮਿਤੀ 1/1/2017 ਨੰੂ ਮੁੱਖ ਰੱਖਦੇ ਹੋਏ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਸਬੰਧੀ ਇਸ ਮੁਹਿੰਮ ਦੌਰਾਨ 9 ਜੁਲਾਈ 2017 (ਐਤਵਾਰ) ਅਤੇ 23 ਜੁਲਾਈ 2017 (ਐਤਵਾਰ) ਨੰੂ ਜਿਲਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਚੋਣ ਹਲਕਿਆਂ ਦੇ ਸਮੁੱਚੇ ਪੋਲਿੰਗ ਬੂਥਾਂ ਉਪਰ 18 ਤੋਂ 21 ਸਾਲ ਦੇ ਨੋਜਵਾਨਾਂ ਦੀਆਂ ਵੋਟਾਂ ਦੀ ਤਿਆਰੀ ਸਬੰਧੀ ਕੈਂਪ ਵੀ ਲਗਾਏ ਜਾਣਗੇ।ਉਨਾਂ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਮਿ੍ਰਤਕ ਵੋਟਰਾਂ ਦੀਆਂ ਵੋਟਾ ਦੀ ਕਟੋਤੀ ਸਬੰਧੀ ਮਿ੍ਰਤਕ ਦੇ ਵੇਰਵੇ ਪਰਿਵਾਰਕ /ਨਜਦੀਕੀਆਂ ਪਾਸੋਂ ਫਾਰਮ ਨੰ:7 ਵੀ ਭਰਨ ਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਜਿਲੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਅਤੇ ਕਲੱਬਾਂ, ਵਾਰਡਾਂ ਸੋਸਾਇਟੀਜ, ਐਨ.ਜੀ.ਓਜ, ਸਮਾਜ ਸੇਵੀ ਸੰਸਥਾਵਾਂ, ਸਰਪੰਚਾਂ,ਨੰਬਰਦਾਰਾਂ, ਨਗਰ ਕੋਂਸਲਰਾਂ ਅਤੇ ਹੋਰ ਮੋਹਤਬਾਰ ਵਿਅਕਤੀਆਂ ਨੰੂ ਅਪੀਲ ਕਰਦਿਆਂ ਕਿਹਾ ਕਿ ਯੋਗਤਾ ਮਿਤੀ 1/1/2017 ਨੰੂ ਆਧਾਰ ਮੰਨਦੇ ਹੋਏ 18 ਤੋਂ 21 ਸਾਲ ਦੇ ਨੋਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਤਿਆਰ ਕਰਨ ਵਿੱਚ ਅਤੇ ਮਿ੍ਰਤਕ ਵੋਟਰਾਂ ਦੀ ਵੋਟਰ ਸੂਚੀ ਵਿਚੋਂ ਕਟੋਤੀ ਕਰਨ ਵਿਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਵੋਟਰ ਸੂਚੀ ਪਾਰਦਰਸ਼ੀ ਢੰਗ ਨਾਲ ਤਿਆਰ ਕੀਤੀ ਜਾ ਸਕੇ।
ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਚੋਣਾਂ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾੳੂਂਣ ਦੇ ਲਈ ਸਵੀਪ ਦੇ ਲਈ ਬਲਦੇਵ ਰਾਜ ਜਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੂੰ ਸਵੀਪ ਦਾ ਨੋਡਲ ਅਧਿਕਾਰੀ ਲਗਾਇਆ ਜਾਂਦਾ ਹੈ।ਉਨਾਂ ਦੱਸਿਆ ਕਿ ਉਨਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀ ਜਿਨਾਂ ਦੀ ਅੱਜ ਤੱਕ ਵੋਟ ਨਹੀਂ ਬਣੀ ਹੈ ਉਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਆਪਣੀ ਵੋਟ ਬਣਵਾ ਸਕਣ। ਉਨਾਂ ਦੱਸਿਆ ਕਿ ਆਰਮੀ ਏਰੀਏ ਅੰਦਰ ਸੈਨਿਕਾਂ ਦੀਆਂ ਵੋਟਾਂ ਬਣਾਉਂਣ ਅਤੇ ਕੱਟਣ ਦੇ ਲਈ ਵੀ ਦੋ ਅਧਿਕਾਰੀਆਂ ਨੂੰ ਜਿਮੇਵਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਵੋਟਾਂ ਬਣਾਉਂਣ ਦਾ ਸਾਰਾ ਕੰਮ ਆਨ ਲਾਈਨ ਕੀਤਾ ਜਾਵੇਗਾ ਅਤੇ ਜਿਨਾਂ ਅਧਿਕਾਰੀਆਂ ਦੀ ਇਸ ਕਾਰਜ ਲਈ ਡਿਊਟੀ ਲਗਾਈ ਗਈ ਹੈ ਉਹ ਮੁੱਖ ਚੋਣ ਦਫਤਰ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕਰਨਗੇ। ਉਨਾਂ ਕਿਹਾ ਕਿ ਉਨਾਂ ਦਾ ਇਹ ਉਪਰਾਲਾ ਰਹੇਗਾ ਕਿ ਇਸ ਵਾਰ ਸਹੀ ਵੋਟ ਬਣਨ ਤੋਂ ਰਹਿ ਨਾ ਜਾਵੇ ਅਤੇ ਗਲਤ ਵੋਟ ਕੱਟਣ ਤੋਂ ਨਾ ਰਹਿ ਜਾਵੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply