Saturday, April 11, 2026

ਸਿੱਧੂੂ ਨੇ ਬਜਟ ਨੂੰ ਵਿਕਾਸ ਮੁਖੀ, ਲੋਕ ਪੱਖੀ ਅਤੇ ਭਵਿੱਖ ਮੁਖੀ ਦੱਸਿਆ

ਸ਼ਹਿਰੀ ਖੇਤਰ ਦੇ ਫੰਡਾਂ `ਚ 103.27% ਵਾਧਾ ਕਰਨ `ਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ
ਅੰਮਿ੍ਤਸਰ, 20 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਤ ਮੰਤਰੀ Navjot Sidhuਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਨੂੰ ਵਿਕਾਸਮੁਖੀ, ਲੋਕ ਪੱਖੀ ਅਤੇ ਭਵਿੱਖਮੁਖੀ ਕਿਹਾ।ਸਿੱਧੂ ਨੇ ਬਜਟ ਵਿੱਚ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਨੂੰ ਵਿਸ਼ੇਸ਼ ਤਰਜੀਹ ਦੇਣ ’ਤੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਵੀ ਕੀਤਾ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਬੀਤੇ ਦਿਨ ਮਾਨਯੋਗ ਰਾਜਪਾਲ ਜੀ ਦੇ ਭਾਸ਼ਣ ’ਤੇ ਬੋਲਦਿਆਂ ਉਨਾਂ ਵੱਲੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਵਿਭਾਗ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਪ੍ਰੋੜਤਾ ਕਰ ਕੇ ਉਨਾਂ ਨੂੰ ਵੱਡੀ ਹੱਲਾਸ਼ੇਰੀ ਦਿੱਤੀ ਹੈ ਅਤੇ ਭਵਿੱਖ ਲਈ ਹੋਰ ਤਕੜੇ ਹੋ ਕੇ ਕੰਮ ਕਰਨ ਦਾ ਹੌਸਲਾ ਵਧਾਇਆ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਜੀ ਨੇ ਬੀਤੇ ਦਿਨ ਉਨਾਂ ਦੇ ਵਿਭਾਗਾਂ ਸਬੰਧੀ ਕਈ ਅਹਿਮ ਐਲਾਨ ਕੀਤੇ ਅੱਜ ਵਿੱਤ ਮੰਤਰੀ ਬਾਦਲ ਨੇ ਬਜਟ ਤਕਰੀਰ ਵਿੱਚ ਦੋਵਾਂ ਵਿਭਾਗਾਂ ਨੂੰ ਖੁੱਲੇ ਗੱਫੇ ਦੇ ਕੇ ਮੈਨੂੰ ਕਰਜ਼ਦਾਰ ਬਣਾ ਲਿਆ।
ਸਿੱਧੂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਨੂੰ ਬਜਟ ਵਿੱਚ ਵਿਸ਼ੇਸ਼ ਥਾਂ ਦਿੱਤੀ ਗਈ।ਉਨਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ/ਸਰੱਖਿਅਤ ਰੱਖਣ ਲਈ, ਟੂਰਿਸਟ ਸਹੂਲਤਾਂ ਅਤੇ ਅਜਾਇਬ ਘਰਾਂ ਦੇ ਸੁਧਾਰ ਲਈ 26 ਕਰੋੜ ਰੁਪਏ ਰੱਖੇ ਹਨ।ਇਸੇ ਤਰਾਂ ਪਿਛਲੀ ਸਰਕਾਰ ਵੱਲੋਂ ਬੰਦ ਕੀਤੇ ਹੈਰੀਟੇਜ ਫੈਸਟੀਵਲਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ 7 ਕਰੋੜ ਰੁਪਏ ਰੱਖੇ ਹਨ ਜਿਸ ਨਾਲ ਨਵੀਂ ਪੀੜੀਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਮੌਕਾ ਮਿਲੇਗਾ।ਸਭ ਤੋਂ ਵੱਡੀ ਗੱਲ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਆਉਣ ਲਈ ਪ੍ਰੇਰਿਤ ਕਰਨ, ਸੈਲਾਨੀਆਂ ਨੂੰ ਖਿਅਚਣ ਅਤੇ ਸੈਰ ਸਪਾਟਾ ਨੂੰ ਉਤਸ਼ਾਹਤ ਕਰਨ ਲਈ ਮਾਰਕਟਿੰਗ ਲਈ 5 ਕਰੋੜ ਰੁਪਏ ਰੱਖੇ ਹਨ।ਇਸ ਨਾਲ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਹੁਲਾਰਾ ਮਿਲੇਗਾ। ਪਵਿੱਤਰ ਨਦੀ ਵੇਈ ’ਤੇ ਬਹੁਮੰਤਵੀ ਪ੍ਰਾਜੈਕਟ ਲਈ 3 ਕਰੋੜ ਰੁਪਏ ਰੱਖੇ ਗਏ ਹਨ।
ਸਿੱਧੂ ਨੇ ਕਿਹਾ ਕਿ ਸ਼ਹਿਰਾਂ ਦੇ ਵਿਕਾਸ ਲਈ ਪਿਛਲੇ ਸਾਲ ਜਾਰੀ ਹੋਈ 2268.18 ਕਰੋੜ ਦੀ ਰਾਸ਼ੀ ਨੂੰ ਦੋਗੁਣੇ ਤੋਂ ਵੱਧ ਕਰਦਿਆਂ ਇਸ ਸਾਲ ਲਈ 4610.59 ਕਰੋੜ ਰੁਪਏ ਕਰ ਦਿੱਤਾ ਜੋ ਕਿ ਪਿਛਲੇ ਸਾਲ ਨਾਲੋਂ 103.27 ਫੀਸਦੀ ਵਾਧਾ ਹੈ।ਚਾਰ ਵੱਡੇ ਸ਼ਹਿਰ ਅੰਮਿ੍ਰਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾਣਗੇ।ਸੀ.ਐਲ.ਯੂ ਪ੍ਰਕਿਰਿਆ ਆਸਾਨ ਕਰਨ ਦਾ ਐਲਾਨ ਹੋਇਆ, ਸ਼ਹਿਰਾਂ ਵਿੱਚ ਘੱਟ ਖਰਚੇ ਵਾਲੇ ਐਲ.ਈ.ਡੀ. ਲਾਈਟਾਂ, ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਹੱਲ ਕਰਨ ਲਈ ਬਹੁਮੰਜ਼ਿਲਾ ਪਾਰਕਿੰਗ ਬਣਾਉਣ ਦਾ ਐਲਾਨ ਕੀਤਾ ਗਿਆ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply