ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸਾਬਕਾ ਐਮ.ਪੀ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ `ਤੇ ਪਾਰਟੀ ਦੇ ਸਰਗਰਮ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ 21 ਜੂਨ ਦਾ ਦਿਨ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਵਿਖੇ ਗਤਕਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ।ਜਿਸ ਦੋਰਾਨ ਗਤਕਾ ਵਿਦਿਆ ਦੇ ਮਾਹਰ ਕੋਚ ਸੁਖਦੇਵ ਸਿੰਘ ਦੇ ਲਾਡਲੇ ਸ਼ਗਿਰਦਾਂ ਦੇ ਵਲੋਂ ਸ਼ਸਤਰ ਵਿਦਿਆ ਦੇ ਹੈਰਤਅੰਗੇਜ਼ ਪ੍ਰਦਰਸ਼ਨ ਰਾਹੀਂ ਸਭ ਨੂੰ ਹੈਰਾਨ ਕੀਤਾ। ਇਸ ਦੋਰਾਨ ਪਾਰਟੀ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਹਾਜਰੀ ਭਰੀ।ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ, ਤੇ ਗੁਰੂ ਕਾਲ ਤੋਂ ਹੀ ਇਸ ਦੀ ਵਿਲੱਖਣਤਾ ਦੀਆਂ ਰਹੁਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਚਲੀਆਂ ਆ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਿੱਖੀ ਦੇ ਅਮੀਰ ਵਿਰਸੇ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਗਤਕਾ ਵਿਦਿਆ ਦੀ ਅਹਿਮ ਭੂਮਿਕਾ ਰਹੀ ਹੈ।ਗਤਕਾ ਸਿੱਖੀ ਦੇ ਗੋਰਵਮਈ ਇਤਿਹਾਸ ਦੀ ਇਕ ਲਾਮਿਸਾਲ ਨਿਸ਼ਾਨੀ ਹੈ।ਉਨ੍ਹਾਂ ਦੱਸਿਆ ਕਿ ਹਰੇਕ ਸਿੱਖ ਬੱਚੇ ਦੇ ਲਈ ਗਤਕਾ ਵਿਦਿਆ/ਸ਼ਸਤਰ ਵਿਦਿਆ ਬਹੁਤ ਜਰੂਰੀ ਹੈ।ਇਸ ਦਾ ਪ੍ਰਚਲਣ ਸਿੱਖ ਗੁਰੂ ਕਾਲ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਵੀ ਜਾਰੀ ਹੈ।ਜਦੋਂ ਕਿ ਗਤਕਾ ਵਿਸ਼ਵ ਪੱਧਰ ਤੇ ਆਪਣੀ ਤੇ ਸਿੱਖ ਕੌਮ ਦੀ ਪਹਿਚਾਣ ਕਾਇਮ ਕਰਨ ਵਿਚ ਸਫਲ ਰਿਹਾ ਹੈ।ਉਨ੍ਹਾਂ ਵਿਸ਼ਵ ਦੇ ਸਮੂਹਿਕ ਸਿੱਖ ਭਾਈਚਾਰੇ ਨੂੰ ਗਤਕਾ ਦਿਵਸ ਵੱਧ ਚੜ ਕੇ ਮਨਾਉਣ ਦੀ ਅਪੀਲ ਵੀ ਕੀਤੀ। ਇਸ ਮੋਕੇ ਬਲਜਿੰਦਰ ਸਿੰਘ ਢਿੱਲੋ, ਸਤਨਾਮ ਸਿੰਘ ਕੋਟ ਖਾਲਸਾ, ਸੁਰਮੁੱਖ ਸਿੰਘ ਸਖੀਰਾ, ਦਵਿੰਦਰ ਸਿੰਘ ਫਤਾਹਪੁਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media