Monday, November 23, 2026

ਵਿਰਸਾ ਵਿਹਾਰ’ਚ ਬੱਚਿਆ ਵੱਲੋਂ ਨਾਟਕ ‘ਸੋਨੇ ਦਾ ਪਿੰਜਰਾ’ ਤੇ ਫੁੱਲਾਂ ਨੂੰ ਕਿਤਾਬਾਂ ਵਿੱੱਚ ਨਾ ਰੱਖੋਂ’ ਮੰਚਿਤ

PPN2106201730

PPN2106201731ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਰਸਾ ਵਿਹਾਰ ਗਾਂਧੀ ਗਰਾਊਂਡ ਅੰਮਿ੍ਰਤਸਰ ਵਿਖੇ 15 ਰੋਜ਼ਾ ਬਾਲ ਰੰਗਮੰਚ ਵਰਕਸ਼ਾਪ ਦੌਰਾਨ ਵੱਖ ਵੱਖ ਸਕੂਲਾਂ ਦੇ  6 ਤੋਂ 12 ਸਾਲ ਦੇ ਬੱਚਿਆਂ ਨੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਸ੍ਰੀ ਕੇਵਲ ਧਾਲੀਵਾਲ ਦੀ ਦੇਖ ਰੇਖ ਵਿੱਚ ਰੰਗਮੰਚ ਅਤੇ ਨਿ੍ਰੱਤ ਦੀ ਸਿਖਲਾਈ ਇਮੈਨੂਅਲ ਸਿੰਘ, ਸਰਬਜੀਤ ਸਿੰਘ ਲਾਡਾ ਅਤੇ ਨਰਿੰਦਰ ਸੇਠੀ ਕੋਲੋਂ ਹਾਸਿਲ ਕੀਤੀ। ਵਰਕਸ਼ਾਪ ਦੌਰਾਨ ਤਿਆਰ ਕੀਤੇ ਬਾਲ ਨਾਟਕ ‘‘ਸੋਨੇ ਦਾ ਪਿੰਜਰਾ” ਅਤੇ ਫੁੱਲਾਂ ਨੂੰ ਕਿਤਾਬਾਂ ਵਿੱਚ ਨਾਂ ਰੱਖੋ” ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।ਕੇਵਲ ਧਾਲੀਵਾਲ ਅਤੇ ਪਾਲੀ ਭੁਪਿੰਦਰ ਵਲੋਂ ਲਿਖੇ ਦੋਵੇਂ ਨਾਟਕਾਂ ਦਾ ਨਿਰਦੇਸ਼ਨ ਇਮੈਨੂਅਲ ਸਿੰਘ, ਸਰਬਜੀਤ ਸਿੰਘ ਲਾਡਾ ਅਤੇ ਨਿਰੰਦਰ ਸੇਠੀ ਨੇ ਕੀਤਾ ਹੈ।  ‘ਸੋਨੇ ਦਾ ਪਿੰਜਰਾ’ ਅਤੇ ‘ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋਂ’ ਨਾਟਕ ਦੋਵੇਂ ਨਾਟਕਾਂ ਦੇ ਵਿਸ਼ੇ ਐਜੂਕੇਸ਼ਨ ਸਿਸਟਮ ਨਾਲ ਜੁੜੇ ਹੋਏ ਹਨ।ਅਸੀਂ ਬਹੁਤ ਸੋਹਣੇ ਸਕੂਲਾਂ ਨੇ ਉਨਾਂ ਨੂੰ ‘ਸੋਨੇ ਦੇ ਪਿੰਜਰੇ’ ਤਾਂ ਬਣਾ ਦਿੱਤਾ ਹੈ, ਪਰ ਉਹਨਾਂ ਸੋਨੇ ਦੇ ਪਿੰਜਰਿਆਂ ਅੰਦਰ ਨੰਨੇ ਪੰਛੀਆਂ ਨੂੰ ਸਿਖਿਆਂ ਕੀ ਦਿੱਤੀ ਜਾ ਰਹੀਂ ਹੈ, ਇਹ ਕੋਈ ਨਹੀਂ ਵੇਖ ਰਿਹਾ। ਭਾਰੀਆਂ ਕਿਤਾਬਾਂ ਅਤੇ ਭਾਰੇ ਬਸਤਿਆਂ ਦੇ ਬੋਝ ਹੇਠ ਬੱਚਿਆਂ ਦਾ ਬਚਪਨ, ਬਿਨਾਂ ਖੇਡਾਂ ਤੋਂ ਹੀ ਖ਼ਤਮ ਹੋ ਰਿਹਾ ਹੈ। ਮਾਂ-ਬਾਪ ਨੂੰ ਜੋ ਟਾਇਮ ਬੱਚਿਆਂ ਨੂੰ ਦੇਣਾ ਚਾਹੀਦਾ ਅਧਿਆਪਕਾਂ ਵੱਲੋਂ ਜੋ ਸੋਚ ਉਡਾਰੀ ਅਤੇ ਕ੍ਰੀਏਟਿਵ ਸਿਸਟਮ ਬੱਚਿਆਂ ਨੂੰ ਦੇਣੀ ਚਾਹੀਦੀ, ਉਹ ਨਹੀਂ ਦਿੱਤਾ ਜਾ ਰਿਹਾ।ਇਸ ਨਾਟਕਾਂ ਵਿੱਚ ਅੰਮਿ੍ਰਤਸਰ ਦੇ 3 ਸਾਲ ਤੋਂ ਲੈ ਕੇ 13 ਸਾਲ ਤੱਕ ਦੇ ਬੱਚਿਆਂ ਨੇ ਬਹੁਤ ਹੀ ਕਮਾਲ ਦੀ ਅਦਾਕਾਰੀ ਕੀਤੀ ਹੈ।
ਇਹਨਾਂ ਨਾਟਕਾਂ ਵਿੱਚ ਮੋਲੀ ਸਿੰਘ, ਏਕਮ ਸਿੰਘ ਧਾਲੀਵਾਲ, ਬਾਨੀ ਸਿੰਘ, ਅੰਬਰਦੀਪ ਸਿੰਘ, ਅੰਸ਼ਤੇਜ ਪਾਲ, ਪੂਜਾ, ਅਮਨਪ੍ਰੀਤ ਸਿੰਘ, ਮਹਿਤਾਬਬੀਰ ਸਿੰਘ, ਜਾਨਵੀ ਕਪੂਰ, ਅਕਸ਼ੀਕਾ ਅਰੋੜਾ, ਨੋਨਿੱਧ ਸਿੰਘ, ਅਮੋਲਦੀਪ ਸਿੰਘ, ਵਾਨੀ ਕਪੂਰ, ਹਿਮਾਂਸ਼ੂ, ਵੈਭਵੀ, ਸ਼ਰੂਤੀ ਭਾਟੀਆ, ਗਰਿਮਾ ਭਾਟੀਆ, ਅਨੋਸ਼ਕਾ ਸਲਵਾਨ, ਰਮਨਦੀਪ ਸਿੰਘ, ਆਸ਼ੀਸ਼ ਕ੍ਰਿਸ਼ਨ ਜੋਸ਼ੀ, ਸੁਖਮਨ ਸਿੰਘ, ਅੰਗਦ ਐਸ ਅਰੋੜਾ, ਗੁਰਸ਼ਾਨ ਸਿੰਘ ਬੋਨਸ, ਇਲਾਹੀ ਨੂਰ ਬੋਨਸ, ਜਸਰੀਤ ਕੌਰ, ਅਕਰਸ਼ਦੀਪ ਸਿੰਘ, ਸਰਗੂਨ ਵਿਰਕ, ਲਖ ਹਰਸ਼ਿਤ ਪਾਲ ਸਿੰਘ, ਹਰਮਨਪ੍ਰੀਤ ਸਿੰਘ, ਇਸ਼ਮੀਤ ਸਿੰਘ, ਖੁਸ਼ਕਿਰਨ ਕੌਰ ਚੰਦੀ, ਅਭੀ ਭੰਡਾਰੀ, ਸ਼ਿਵਾਂਸ਼ ਖੰਨਾ, ਗੁਰਮੁਹੱਬਤ ਸਿੰਘ, ਸਿਮਰ, ਸ਼ਿ੍ਰਸ਼ਟੀ ਆਦਿ ਬੱਚਿਆ ਵੱਲੋਂ ਪੇਸ਼ਕਾਰੀ ਦਿੱਤੀ।
ਇਸ ਮੌਕੇ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ੳੂਮਾ ਗੁਰਬਖ਼ਸ਼ ਸਿੰਘ, ਹਿਰਦੇਪਾਲ ਸਿੰਘ, ਹਰਿੰਦਰ ਸੋਹਲ, ਅਮਰਪਾਲ, ਅਰਵਿੰਦਰ ਕੌਰ ਧਾਲੀਵਾਲ, ਦੀਪ ਮਨਦੀਪ, ਸਿਮਰਤ ਗਗਨ, ਟੀ.ਐਸ ਰਾਜਾ, ਸ਼ਿਆਮ ਸੰੁਦਰ ਦੀਪਤੀ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply