Saturday, April 11, 2026

 ਡਾ: ਸੁਬਰਾਮਨੀਅਮ ਸਵਾਮੀ ਸੰਜ਼ੀਦਾ ਹਨ ਤਾਂ ਪਸ਼ਚਾਤਾਪ ਮੁੱਦੇ ਦੇ ਮਤੇ ਨੂੰ ਪਾਰਲੀਮੈਂਟ ‘ਚ ਪੇਸ਼ ਕਰਕੇ ਪਾਸ ਕਰਾਉਣ ਕਲਕੱਤਾ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਰਾਜ ਸਭਾ ਮੈਂਬਰ ਡਾ: ਸੁਬਰਾਮਨੀਅਮ ਸਵਾਮੀ ਵਾਕਿਆ ਹੀ ਸੰਜ਼ੀਦਾ ਹਨ ਤਾਂ ਉਹ ਪਸ਼ਚਾਤਾਪ ਮੁੱਦੇ ਨੂੰ ਮਤੇ ਦੇ Manjit Calcuttaਪ ਵਿੱਚ ਪਾਰਲੀਮੈਂਟ ਵਿਚ ਪੇਸ਼ ਕਰਕੇ ਪਾਸ ਕਰਾਉਣ।ਬੀਤੇ ਦਿਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਾਲੇ ਵਫਦ ਨਾਲ ਮੁਲਾਕਾਤ ਸਮੇਂ ਜੂਨ 1984 ਦੇ ਫੌਜੀ ਹਮਲੇ ਲਈ ਪਸ਼ਚਾਤਾਪ ਕੀਤੇ ਜਾਣ ਬਾਰੇ ਦਿੱਤੇ ਬਿਆਨ ‘ਤੇ ਟਿਪਣੀ ਕਰਦਿਆਂ ਸਾਬਕਾ ਅਕਾਲੀ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਹੈ ਕਿ ਜੇਕਰ ਡਾ: ਸਵਾਮੀ ਵਾਕਿਆ ਹੀ ਸੰਜ਼ੀਦਾ ਹਨ ਤਾਂ ਉਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਪਾਸੋਂ ਲੋਕ ਸਭਾ ਤੇ ਰਾਜ ਸਭਾ ਵਿੱਚ ਮਤਾ ਪੇਸ਼ ਕਰਕੇ ਪਾਸ ਕਰਵਾਉਣ ਲਈ ਯਤਨਸ਼ੀਲ ਹੋਣ।ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਹੈ ਕਿ ਡਾ: ਸੁਬਰਾਮਨੀਅਮ ਤਾਂ ਸਾਲ 1982 ਦੇ ਧਰਮ ਯੁੱਧ ਮੋਰਚੇ ਦੌਰਾਨ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਮਿਲਣ ਆਉਂਦੇ ਰਹੇ ਹਨ।ਉਨ੍ਹਾਂ ਕਿਹਾ ਕਿ ਜਿਸ ਬੇਬਾਕੀ ਨਾਲ ਸੰਤ ਜੀ ਨੇ ਧਰਮ ਯੁਧ ਮੋਰਚੇ ਦੀ ਮਨਸ਼ਾ ਅਤੇ ਦਰਪੇਸ਼ ਸਿੱਖ ਮਸਲਿਆਂ ਬਾਰੇ ਉਸ ਵੇਲੇ ਡਾ: ਸਵਾਮੀ ਸਾਹਮਣੇ ਸਿੱਖ ਕੌਮ ਦਾ ਪੱਖ ਰੱਖਿਆ ਸੀ, ਡਾ: ਸਵਾਮੀ ਧਰਮ ਯੁੱਧ ਮੋਰਚੇ ਦੀ ਮੰਗਾਂ ਮਨਵਾਣ ਵਿੱਚ ਕਿਸੇ ਵੀ ਸਰਕਾਰ ਨਾਲ ਗਲਬਾਤ ਦਾ ਰਾਹ ਕੋਹਲਣ ਲਈ ਅੱਗੇ ਨਹੀ ਆਏ ।
ਕਲਕੱਤਾ ਨੇ ਦੱਸਿਆ ਕਿ ਡਾ: ਸਵਾਮੀ ਦਾ ਬਹੁਤਾ ਸਿਆਸੀ ਜੀਵਨ ਜਨਤਾ ਦਲ ਨਾਲ ਜੁੜਿਆ ਰਿਹਾ ਹੈ ਪ੍ਰੰਤੂ 1998 ਵਿੱਚ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਬਣਦਿਆਂ ਹੀ ਉਹ ਭਾਜਪਾ ਦੇ ਨਾਲ ਤੁਰ ਪਏ।ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਐਨ.ਡੀ.ਏ 6 ਸਾਲ ਸੱਤਾ ਵਿੱਚ ਰਹੀ ਤੇ ਹੁਣ ਇਕ ਵਾਰ ਫਿਰ ਸਾਲ 2014 ਤੋਂ ਸੱਤਾ ਵਿੱਚ ਹੈ, 2016 ਤੋਂ ਡਾ: ਸਵਾਮੀ ਭਾਜਪਾ ਵਲੋਂ ਨਾਮਜ਼ਦ ਰਾਜ ਸਭਾ ਮੈਂਬਰ ਹਨ ਤੇ ਉਹ ਜੂਨ ’84 ਦੇ ਫੌਜੀ ਹਮਲੇ ਲਈ ਪਸ਼ਚਾਤਾਪ ਕੀਤੇ ਜਾਣ ਦੀ ਗੱਲ ਕਰ ਰਹੇ ਹਨ, ਆਖਿਰ ਇਸ ਪਸ਼ਚਾਤਾਪ ਦਾ ਮੁੱਢ ਕੌਣ ਬੰਨ੍ਹੇ? ਕਲਕੱਤਾ ਨੇ ਦੱਸਿਆ ਕਿ ਡਾ: ਸਵਾਮੀ ਕੱਟੜ ਹਿੰਦੂ ਸੋਚ ਦੇ ਧਾਰਣੀ ਹਨ, ਉਹ ਸਾਲ 1992 ਵਿੱਚ ਢਾਹੀ ਗਈ ਬਾਬਰੀ ਮਸਜਿਦ ਵਾਲੇ ਅਸਥਾਨ ਤੇ ਰਾਮ ਮੰਦਿਰ ਉਸਾਰੇ ਜਾਣ ਦੇ ਮੁਦੱਈ ਹਨ, ਜੂਨ ’84 ਦੇ ਫੌਜੀ ਹਮਲੇ ਲਈ ਇੰਦਰਾ ਗਾਂਧੀ ਨੂੰ ਮਜਬੂਰ ਕਰਨ ਲਈ ਅਟੱਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਸੀਨੀਅਰ ਭਾਜਪਾ ਆਗੂ ਹਨ ਤਾਂ ਸਵਾਮੀ ਕਿਸ ਪਾਰਟੀ ਪਾਸੋਂ ਪਸ਼ਚਾਤਾਪ ਦੀ ਆਸ ਕਰ ਰਹੇ ਹਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply