ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ, ਖੁਰਾਕ, ਆਧੁਨਿਕ ਸੈਡਾਂ, ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਆਪਣੇ ਫਾਰਮਾਂ
`ਤੇ ਵਧੀਆ ਨਸਲ ਦੇ ਜਾਨਵਰ ਪੈਦਾ ਕਰਨ ਲਈ ਬਨਾਵਟੀ ਗਰਭਦਾਨ ਦੀ ਪ੍ਰੈਕਟੀਕਲ ਟ੍ਰੇਨਿੰਗ ਲਈ 6 ਹਫਤੇ ਦਾ ਡੇਅਰੀ ਉਦਮ ਸਿਖਲਾਈ ਕੋਰਸ ਡੇਅਰੀ ਨਿਭਾਗ ਪੰਜਾਬ ਵਲੋਂ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਡੇਅਰੀ ਹਰਦੀਪ ਸਿੰਘ ਨੇ ਦਸਿਆ ਕਿ ਘੱਟੋ-ਘੱਟ ਦਸਵੀਂ ਪਾਸ, 18 ਤੋਂ 45 ਉਮਰ ਸਾਲ ਦੇ ਪੰਜ ਦੁਧਾਰੂ ਪਸ਼ੂ ਰੱਖਣ ਵਾਲੇ ਬੇਰੁਜਗਾਰ ਨੌਜਵਾਨ ਇਸ ਕੋਰਸ ਵਿਚ ਭਾਗ ਲੈ ਸਕਦੇ ਹਨ।ਉਨਾਂ ਦੱਸਿਆ ਕਿ ਇਸ ਕੋਰਸ ਦੀ ਇੰਟਰਵਿਊ 30 ਜੂਨ ਨੂੰ ਸਥਾਨਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵਿਖੇ ਹੋਵੇਗੀ।ਉਨਾਂ ਕਿਹਾ ਕਿ ਜਿਲਾ ਅੰਮਿ੍ਰਤਸਰ ਅਤੇ ਨੇੜੇ ਦੇ ਜ਼ਿਲਿਆਂ ਦੇ ਉਮੀਦਵਾਰ ਇਸ ਕੋਰਸ ਲਈ ਫਾਰਮ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਅੰਮਿ੍ਰਤਸਰ ਤੋਂ ਲੈ ਕੇ ਤਸਦੀਕ ਕਰਵਾਉਣ ਉਪਰੰਤ ਇੰਟਰਵਿਊ ਵਿਚ ਭਾਗ ਲੈ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media