Thursday, October 1, 2026

ਸੀ.ਬੀ.ਐਸ.ਈ ਸਕੂਲਾਂ ‘ਚ ਪੰਜਾਬੀ ਨੂੰ ਸਿਲੇਬਸ ‘ਚ ਨਾ ਰੱਖਣਾ ਰਾਜ ਭਾਸ਼ਾ ਨਾਲ ਅਨਿਆਂ – ਪ੍ਰੋ. ਬਡੂੰਗਰ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬ ਦੇ ਸੀ.ਬੀ.ਐਸ.ਈ ਨਾਲ ਜੁੜੇ ਸਕੂਲਾਂ ਵੱਲੋਂ ਪੰਜਾਬੀ ਨੂੰ ਸਿਲੇਬਸ ਵਿੱਚੋਂ ਪਿੱਛੇ ਰੱਖਣਾ ਰਾਜ ਭਾਸ਼ਾ ਨਾਲ ਅਨਿਆਂ ਹੈ, ਜਿਸ ਦਾ ਪੰਜਾਬ punjabi-languageਸਰਕਾਰ ਤੁਰੰਤ ਨੋਟਿਸ ਲਵੇ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤਾ ਉਨ੍ਹਾਂ ਅਖਿਆ ਕਿ ਸੀ.ਬੀ.ਐਸ.ਈ ਦੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾ ਰਹੇ ਪੰਜਾਬ ਦੇ ਸਕੂਲਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ ’ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਇਸ ਗੰਭੀਰ ਮਸਲੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਆਈ.ਏ.ਐਸ ਨੂੰ ਇਕ ਪੱਤਰ ਵੀ ਲਿਖਿਆ ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਸਬੰਧਤ ਵਿਭਾਗ ਦੁਆਰਾ ਕਾਰਵਾਈ ਨੂੰ ਅਮਲ ਵਿਚ ਲਿਆ ਕੇ ਸੂਬੇ ਅੰਦਰ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਯਕੀਨੀ ਬਣਾਇਆ ਜਾਵੇ।ਦੁੱਖ ਦੀ ਗੱਲ ਹੈ ਕਿ ਮਨੁੱਖ ਦੀ ਵਿਦਿਅਕ ਬੁਨਿਆਦ ਨਰਸਰੀ ਦੇ ਸਿਲੇਬਸ ਵਿੱਚੋਂ ਹੀ ਸੀ.ਬੀ.ਐਸ.ਈ ਦੇ ਸਕੂਲਾਂ ‘ਚ ਮਾਂ ਬੋਲੀ ਪੰਜਾਬੀ ਬਾਹਰ ਕੀਤੀ ਜਾ ਰਹੀ ਹੈ।ਜਿਸ ’ਤੇ ਤੁਰੰਤ ਰੋਕ ਲਗਾ ਕੇ ਪੰਜਾਬੀ ਨੂੰ ਨਰਸਰੀ ਤੋਂ ਲੈ ਕੇ ਉਪਰਲੀਆਂ ਜਮਾਤਾਂ ਤੱਕ ਲਾਜ਼ਮੀ ਵਿਸ਼ਾ ਬਣਾਇਆ ਜਾਵੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply