ਬਠਿੰਡਾ, 26 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਆਸ ਪਾਸ ਦੇ ਇਲਾਕੇ ਅਤੇ ਪਿੰਡਾਂ ਵਿੱਚ ਚੋਰੀ ਹੋ ਰਹੀਆਂ ਘਰੇਲੂ ਵਸਤੂਆਂ,ਮੋਟਰ ਸਾਈਕਲ ਅਤੇ ਖਾਸ ਕਰਕੇ ਰਾਮਾਂ ਮੰਡੀ ਦੇ ਆਸ ਪਾਸ ਦੇ ਏਰੀਏ ਵਿੱਚ ਆੳਂਦੇ ਜਾਂਦੇ ਰਾਹਗੀਰਾਂ ਖਾਸ ਕਰਕੇ ਔਰਤਾਂ ਕੋਲੋਂ ਮੋਬਾਇਲ ਫੋਨ ਤੇ ਪਰਸ ਖੋਹ ਵਗੈਰਾ ਦੀਆਂ ਹੋ ਰਹੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਇੱਕ ਵਿਸ਼ੇਸ ਮੁਹਿੰਮ ਤਹਿਤ ਜ਼ੇਰੇ ਨਿਗਰਾਨੀ ਬਿਕਰਮਜੀਤ ਸਿੰਘ ਕਪਤਾਨ ਪੁਲਿਸ ਇਨਵੈਸਟੀਗੇਸ਼ਨ, ਕਰਨਸ਼ੇਰ ਸਿੰਘ ਉੱਪ ਕਪਤਾਨ ਪੁਲਿਸ (ਡੀ) ਅਤੇ ਐਸ.ਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ-2 ਬਠਿੰਡਾ ਅਤੇ ਐਸ ਆਈ ਜਗਰੂਪ ਸਿੰਘ ਸੀ.ਆਈ.ਏ ਸਟਾਫ 2 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਨਜੀਤ ਸਿੰਘ ਉਰਫ ਸਰਨਜੀਤ ਕੁਮਾਰ ਉਰਫ ਸੋਨੂੰ ਪੁੱਤਰ ਸਰੂਪ ਚੰਦ ਵਾਸੀ ਕਮਾਲੂ ਰੋਡ ਰਾਮਾਂ ਮੰਡੀ, ਹੈਪੀ ਸਿੰਘ ਉਰਫ ਚਿੱਟਾ ਪੁੱਤਰ ਰਾਜ ਸਿੰਘ ਵਾਸੀ ਮੱਲਵਾਲਾ ਰੋਡ ਬੰਗੀ ਦੀਪਾ ਅਤੇ ਲਾਟੂ ਪੁੱਤਰ ਹੰਸ ਰਾਜ ਵਾਸੀ ਕੱਚਾ ਬਾਸ ਜੋ ਰਲਕੇ ਘਰੇਲੂ ਵਸਤਾਂ, ਮੋਟਰ ਸਾਈਕਲ ਵਗੈਰਾ ਦੀਆਂ ਚੋਰੀਆਂ ਕਰਦੇ ਹਨ ਅਤੇ ਇਸ ਤੋਂ ਇਲਾਵਾ ਰਾਮਾਂ ਮੰਡੀ ਤੋਂ ਆਸ ਪਾਸ ਦੇ ਏਰੀਏ ਵਿੱਚ ਆੳਂਦੇ ਜਾਂਦੇ ਰਾਹਗੀਰਾਂ, ਔਰਤਾਂ ਤੇ ਪਰਵਾਸੀ ਮਜ਼ਦੂਰਾਂ ਕੋਲੋਂ ਮੋਬਾਇਲ ਫੋਨ ਤੇ ਪਰਸ ਵਗੈਰਾਂ ਦੀਆਂ ਖੋਹਾਂ ਕਰਦੇ ਹਨ।ਉਨ੍ਹਾਂ ਦੱਸਿਆ ਕਿ ਉਕਤ ਤੇ ਖੋਹ ਕੀਤੇ ਮੋਬਾਇਲ ਫੋਨ ਤੇ ਮੋਟਰ ਸਾਈਕਲ ਤੇ ਹੋਰ ਘਰੇਲੂ ਸਮਾਨ ਬਰਾਮਦ ਹੋਇਆ ਹੈ।ਐਸ.ਆਈ ਜਗਰੂਪ ਸਿੰਘ ਅਨੁਸਾਰ ਉਕਤ ਖਿਲਾਫ ਥਾਣਾ ਰਾਮਾਂ ਮੰਡੀ ਵਿਖੇ ਮਾਮਲਾ ਦਰਜ ਕਰਕੇ ਪਿੰਡ ਸੁੱਖਲੱਧੀ ਤੋਂ ਪਿੰਡ ਸ਼ੇਖੂ ਕਰੋਸਿੰਗ ਰਿਫਾਈਨਰੀ ਰੋਡ ਕੋਲੋਂ ਸਰਨਜੀਤ ਸਿੰਘ ਉਰਫ ਸਰਨਜੀਤ ਕਮਾਰ ਉਰਫ ਸੱਨੂੰ, ਸੰਨੀ ਕੁਮਾਰ ਪੇਗਲ ਉਰਫ ਨਿੱਕਾ, ਹੈਪੀ ਸਿੰਘ ਉਰਫ ਚਿੱਟਾ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 24 ਕਿਲੋ ਗ੍ਰਾਂਮ ਪਿੱਤਲ ਅਤੇ ਸਟੀਲ ਦੀਆਂ ਫੈਂਸੀ ਟੂਟੀਆਂ ਕੁੱਲ ਕੀਮਤ ਕਰੀਬ 50 ਹਜਾਰ ਰੁਪਏ, ਵੱਖ-ਵੱਖ ਮਾਰਕਿਆਂ ਦੇ 2 ਮੋਟਰ ਸਾੲਂੀਕਲ, 12 ਮੋਬਾਇਲ ਫੋਨ,1 ਲੇਡੀਜ਼ ਪਰਸ ਬਰਾਮਦ ਕਰਵਾਕੇ ਮੁਕੱਦਮਾ ਨੰਬਰ 140 ਮਿਤੀ 25-06-17ਅ-ਧ379, 379ਬੀ, 411 ਹਿੰ: ਦੰ: ਥਾਣਾ ਰਾਮਾਂ ਬਠਿੰਡਾ ’ਚ ਦਰਜ ਕਰਵਾ ਕੇ ਬੰਦ ਹਵਾਲਾਤ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਇਨ੍ਹਾਂ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਇਹ ਸਾਰਾ ਸਮਾਨ ਡੱਬਵਾਲੀ ਵਿਖੇ ਵੇਚਣ ਲਈ ਜਾਣਾ ਸੀ।ਉਨ੍ਹਾਂ ਦੱਸਿਆ ਕਿ ਲਾਟੂ ਪੱਤਰ ਹੰਸ ਰਾਜ ਵਾਸੀ ਕੱਚਾ ਬਾਸ ਦੀ ਗ੍ਰਿਫਤਾਰੀ ਅਜੇ ਨਹੀਂ ਹੋਈ ਜਿਸ ਦੀ ਤਲਾਸ਼ ਜਾਰੀ ਹੈ।ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਹੋਰ ਪੁੱਛ-ਗਿੱਛ ਜਾਰੀ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media