ਬਠਿੰਡਾ, 28 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਬਠਿੰਡਾ ਵੱਲੋ ਵਾਤਾਵਰਣ ਦੀ ਸੁੱਧਤਾ ਅਤੇ
ਲੋਕਾਂ ਨੂੰ ਵੱਧ ਤੋ ਵੱਧ ਰੁੱਖ ਲਗਾਵਾਉਣ ਅਤੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਲਈ ਜਾਗਰੁਕਤਾ ਮੁਹਿੰਮ ਦੋਰਾਨ ਦਲਜੀਤ ਸਿੰਘ ਐਸ.ਡੀ.ਓ ਅਤੇ ਰੋਹਿਤ ਕੁਮਾਰ ਸਿੰਗਲਾ ਐਸ.ਡੀ.ਓ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਬਠਿੰਡਾ ਦੇ ਸਹਿਯੋਗ ਨਾਲ ਸ੍ਰੀਮਤੀ ਅਮਰਜੀਤ ਕੌਰ ਪਿ੍ਰੰਸੀਪਲ, ਸ੍ਰੀਮਤੀ ਆਸਾ ਰਾਣੀ ਵਾਈਸ਼ ਪਿ੍ਰੰਸੀਪਲ, ਮੈਡਮ ਗੁਰਦੀਪ ਕੌਰ ਸਿਸਟਰ ਟਿਊਟਰ ਅਤੇ ਸੁਖਮੰਦਰ ਸਿੰਘ ਸਿੱਧੂ ਸਕੂਲ ਕੋਆਰਡੀਨੇਟਰ ਵੱਲੋ ਜੀ.ਐਨ.ਐਮ ਟ੍ਰੇਨਿੰਗ ਸਕੂਲ ਬਠਿੰਡਾ ਵਿਖੇ ਪੌਦੇ ਲਗਾਏ ਗਏ।ਇਸ ਮੌਕੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਬਠਿੰਡਾ ਵੱਲੋ ਪ੍ਰਦੁਸਣ ਦੀ ਰੋਕਧਾਮ ਅਤੇ ਵਾਤਾਵਰਣ ਨੂੰ ਸੁੱਧ ਰੱਖਣ ਲਈ ਨੁਕਤੇ ਸਮੂਹ ਸਟਾਫ ਅਤੇ ਸਿਖਿਆਰਥਣਾਂ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਸਾਨੂੰ ਹਰ ਇਕ ਨੂੰ ਆਪਣੀ ਜਿਦਗੀ ਵਿਚ ਇਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ ਅਤੇ ਉਸ ਦੀ ਨਿਰੰਤਰ ਦੇਖਭਾਲ ਕਰਨੀ ਚਾਹੀਦੀ ਹੈ।ਰੁੱਖ ਲਾਉਣ ਨਾਲ ਜਿਥੇ ਸਾਨੂੰ ਛਾਂ ਮਿਲਦੀ ਹੈ ਉਥੇ ਅੱਜ ਕੱਲ ਦੇ ਪਲੀਤ ਹੋ ਰਹੇ ਵਾਤਾਵਰਣ ਵਿਚ ਆਕਸੀਜਨ ਦੀ ਘਾਟ ਵੀ ਨਹੀ ਰਹਿਦੀ ਅਤੇ ਭਵਿਖ ਵਿਚ ਹਵਾ ਅਤੇ ਪਾਣੀ ਦੇ ਪ੍ਰਦੁਸ਼ਣ ਤੋ ਹੋਣ ਵਾਲੇ ਰੋਗਾਂ ਤੋ ਵੀ ਬੱਚਿਆ ਜਾ ਸਕਦਾ ਹੈ।ਇਸ ਮੌਕੇ ਮਨਮੋਹਿਤ ਕਮਾਰ ਜੇ.ਈ, ਜਗਸੀਰ ਸਿੰਘ ਜੂਨੀਅਰ ਸਹਇਕ, ਜਗਮੀਤ ਸਿੰਘ, ਬਲਵਿੰਦਰ ਸਿੰਘ ਐਫ.ਏ, ਅਵਿਨਵ ਗਰਗ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਦਫਤਰ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਬਠਿੰਡਾ ਅਤੇ ਜੀ.ਐਨ.ਐਮ ਸਕੂਲ ਬਠਿੰਡਾ ਦਾ ਸਮੂਹ ਸਟਾਫ ਅਤੇ ਸਿਖਿਆਰਥਣਾਂ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media