ਨੰਬਰਦਾਰਾਂ ਦੀ ਮਾਸਿਕ ਮੀਟਿੰਗ ਦੌਰਾਨ ਹੋਏ ਵੱਖ ਵੱਖ ਮੁੱਦਿਆਂ ਤੇ ਹੋਈ ਵਿਚਾਰ ਚਰਚਾ
ਸਮਰਾਲਾ, 3 ਜੁਲਾਈ (ਪੰਜਾਬ ਪੋਸਟ- ਕੰਗ) – ਨੰਬਰਦਾਰ ਐਸੋਸੀਏਸ਼ਨ (ਰਜਿ:253) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ
ਨੰਬਰਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਚਰਚਾ ਤੋਂ ਇਲਾਵਾ ਮੀਟਿੰਗ ਵਿੱਚ ਪੇਸ਼ ਕੀਤੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਸਭ ਤੋਂ ਪਹਿਲੇ ਮਤੇ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਦਾ ਕਿਸਾਨਾਂ ਦੇ ਕਰਜੇ ਮੁਆਫ ਕਰਨ ਸਬੰਧੀ ਧੰਨਵਾਦ ਕੀਤਾ, ਕਿਉਂਕਿ ਅੱਜ ਦੇ ਸਮੇਂ ਵਿੱਚ ਸਾਰੇ ਭਾਰਤ ਦਾ ਅੰਨਦਾਤਾ ਂਿੲੱਕ ਸੰਕਟਮਈ ਦੌਰ ਵਿੱਚੋਂ ਗੁਜਰ ਰਿਹਾ ਹੈ।ਇਸ ਮਾੜੇ ਸਮੇਂ ਵਿੱਚ ਕਿਸਾਨਾਂ ਦੀ ਬਾਂਹ ਫੜਨਾਂ ਸਮੇਂ ਦੀਆਂ ਸਰਕਾਰਾਂ ਦੀ ਮੁੱਢਲੀ ਅਤੇ ਮੌਲਿਕ ਜਿੰਮੇਵਾਰੀ ਬਣਦੀ ਹੈ।ਦੂਸਰਾ ਮਤਾ ਸਮਰਾਲਾ ਤਹਿਸੀਲ ਅੰਦਰਲੇ ਸਰਕਾਰੀ ਮੁਲਾਜਮਾਂ ਵੱਲੋਂ ਕੰਮ ਵਿੱਚ ਕੀਤੀ ਜਾ ਅਣਗਹਿਲੀ ਸਬੰਧੀ ਪਾਇਆ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹ ਮੁਲਾਜਮ ਆਪਣੇ ਵੱਲੋਂ ਕੀਤੀ ਗਲਤੀ ਨੂੰ ਕਲੈਰੀਕਲ ਮਿਸਟੇਕ ਕਹਿ ਕੇ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਨ, ਪ੍ਰੰਤੂ ਆਮ ਲੋਕਾਂ ਦਾ ਸਮਾਂ ਅਤੇ ਪੈਸਾ ਦੋਨਾਂ ਚੀਜਾਂ ਦਾ ਭਾਰੀ ਨੁਕਸਾਨ ਹੁੰਦਾ ਹੈ।ਇਸ ਲਈ ਮੰਗ ਕੀਤੀ ਗਈ ਕਿ ਸਰਕਾਰੀ ਮੁਲਾਜਮ ਆਪਣੇ ਕੰਮ ਪ੍ਰਤੀ ਸੁਹਿਰਦ ਹੋਣ, ਆਮ ਲੋਕਾਂ ਨੂੰ ਹੋ ਰਹੀਆਂ ਤਕਲੀਫਾਂ ਪ੍ਰਤੀ ਜਵਾਬਦੇਹ ਹੋਣ।ਇਕ ਮਤੇ ਅਨੁਸਾਰ ਪੰਜਾਬ ਅੰਦਰ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਜਲਦੀ ਤੋਂ ਜਲਦੀ ਕੀਤਾ ਜਾਵੇ, ਤਾਂ ਜੋ ਨੰਬਰਦਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।
ਇਸ ਮੀਟਿੰਗ ਦੌਰਾਨ ਇੱਕ ਹੋਰ ਅਹਿਮ ਮਤਾ ਪਾਇਆ ਗਿਆ ਜਿਸ ਵਿੱਚ ਕਿਹਾ ਗਿਆ ਕਿ ਕਿਸੇ ਪਿੰਡ ਜਾਂ ਸ਼ਹਿਰ ਦੀ ਰਜਿਸਟਰੀ ਮੌਕੇ ਉਸੇ ਪਿੰਡ ਦਾ ਨੰਬਰਦਾਰ ਹੀ ਕੰਮ ਕਰੇਗਾ, ਜੇਕਰ ਅਜਿਹੇ ਮੌਕੇ ਬਾਹਰਲਾ ਨੰਬਰਦਾਰ ਪਾਇਆ ਜਾਂਦਾ ਹੈ ਤਾਂ ਇਸ ਦਾ ਯੂਨੀਅਨ ਡਟ ਕੇ ਵਿਰੋਧ ਕਰੇਗੀ। ਇੱਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਦੇ ਨੰਬਰਦਾਰਾਂ ਦਾ ਮਾਣਭੱਤਾ ਹਰਿਆਣਾ ਰਾਜ ਦੀ ਤਰਜ ਤੇ ਕੀਤਾ ਜਾਵੇ ਅਤੇ ਹਰਿਆਣਾ ਰਾਜ ਵਾਂਗ ਬਣਦੀਆਂ ਸਹੂਲਤਾਂ ਨੰਬਰਦਾਰਾਂ ਨੂੰ ਦਿੱਤੀਆਂ ਜਾਣ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਮੁੱਖ ਸਿੰਘ ਪ੍ਰਧਾਨ, ਤ੍ਰਿਲੋਕ ਸਿੰਘ ਮੱਲ ਮਾਜਰਾ, ਇਕਬਾਲ ਸਿੰਘ ਬੰਬ, ਪ੍ਰਕਾਸ਼ ਸਿੰਘ ਢੰਡੇ ਕੈਸ਼ੀਅਰ, ਹਰਬੰਸ ਸਿੰਘ ਬੌਂਦਲੀ, ਰਣਜੀਤ ਸਿੰਘ ਢਿੱਲਵਾਂ, ਮੇਵਾ ਸਿੰਘ ਮੰਜਾਲੀ ਕਲਾਂ, ਰਘਵੀਰ ਸਿੰਘ ਗਗੜਾ, ਸੁਖਵੀਰ ਸਿੰਘ ਕੋਟਲਾ ਸਮਸ਼ਪੁਰ, ਸਿਕੰਦਰ ਸਿੰਘ ਲੋਪੋਂ, ਗੁਰਮੇ ਸਿੰਘ ਰੋਹਲੇ, ਰਾਮ ਲਾਲ ਰੋਹਲੇ, ਭੁਪਿੰਦਰ ਸਿੰਘ ਕੋਟਲਾ ਸਮਸ਼ਪੁਰ, ਸੋਹਣ ਸਿੰਘ ਭਰਥਲਾ, ਜੰਗ ਸਿੰਘ ਭੰਗਲਾਂ, ਜਸਪਾਲ ਸਿੰਘ ਸਰਵਰਪੁਰ, ਸੁੱਚਾ ਸਿੰਘ ਹਰਿਓਂ, ਹਾਕਮ ਸਿੰਘ ਹੇੜੀਆਂ, ਦਲਜੀਤ ਸਿੰਘ ਮੁਤਿਓਂ ਆਦਿ ਨੰਬਰਦਾਰ ਹਾਜਰ ਸਨ।
Punjab Post Daily Online Newspaper & Print Media