ਸਮਰਾਲਾ, 3 ਜੁਲਾਈ (ਪੰਜਾਬ ਪੋਸਟ- ਕੰਗ) – ਸ੍ਰੀਮਤੀ ਜਸਬੀਰ ਕੌਰ ਬੀ.ਪੀ.ਈ.ਓ ਸਮਰਾਲਾ-1 ਅਤੇ 2 ਆਪਣੀ 29 ਸਾਲ ਦੀ ਬੇਦਾਗ ਅਤੇ ਸ਼ਾਨਦਾਰ ਸੇਵਾ ਨਿਭਾਅ ਕੇ ਰਿਟਾਇਰ ਹੋ ਗਏ। ਇਸ
ਸਬੰਧ ਵਿੱਚ ਬਲਾਕ ਸਮਰਾਲਾ-1 ਅਤੇ 2 ਦੇ ਸਮੂਹ ਅਧਿਆਪਕਾਂ ਅਤੇ ਦਫ਼ਤਰੀ ਅਮਲੇ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਸਾਂਝੇ ਤੌਰ ਤੇ ਸੰਘੂ ਪੈਲੇਸ ਸਮਰਾਲਾ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ।ਮੈਡਮ ਜਸਬੀਰ ਕੌਰ ਆਪਣੀ ਸੇਵਾ ਦੌਰਾਨ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ।
ਪਾਰਟੀ ਵਿੱਚ ਵਿਸ਼ੇਸ਼ ਤੌਰ ਸੰਤਾ ਸਿੰਘ ਉਮੈਦਪੁਰੀ ਸੀਨੀਅਰ ਅਕਾਲੀ ਆਗੂ, ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਅਤੇ ਸਮੂਹ ਮੈਂਬਰਾਨ, ਬੀ.ਪੀ.ਈ.ਓ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਮੈਂਬਰ, ਭੂਸ਼ਣ ਲਾਲ ਖੰਨਾ ਰਿਟਾ: ਬੀ. ਪੀ. ਈ. ਓ, ਕਮਲਜੀਤ ਕੌਰ ਖਜਾਨਾ ਅਫਸਰ, ਮੇਘ ਦਾਸ ਜਵੰਦਾ ਨੈਸ਼ਨਲ ਐਵਾਰਡੀ, ਪ੍ਰਿੰਸੀਪਲ ਮਨੋਜ ਕੁਮਾਰ ਆਦਿ ਨੇ ਸ਼ਿਰਕਤ ਕੀਤੀ।ਜਿੰਨਾਂ ਨੇ ਮੈਡਮ ਜਸਬੀਰ ਕੌਰ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ।
ਮੈਡਮ ਜਸਬੀਰ ਕੌਰ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਉਨ੍ਹਾਂ ਦੇ 29 ਸਾਲਾਂ ਦੇ ਕਾਰਜਕਾਲ ਦੌਰਾਨ ਬਲਾਕ ਸਮਰਾਲਾ 1 ਅਤੇ 2 ਦੇ ਸਮੁੱਚੇ ਅਧਿਆਪਕ ਉਨਾਂਨੁੰ ਕਦੇ ਵੀ ਮੈਨੂੰ ਓਪਰੇ ਨਹੀਂ ਲੱਗੇ ਅਤੇ ਹਮੇਸ਼ਾਂ ਪਰਿਵਾਰ ਦਾ ਹੀ ਹਿੱਸਾ ਲੱਗਦੇ ਰਹੇ ਹਨ।ਉਨਾਂ ਕਿਹਾ ਕਿ ਇਨ੍ਹਾਂ ਤੋਂ ਵਿਦਾਇਗੀ ਲੈਂਦੇ ਹੋਏ ਮਨ ਬਹੁਤ ਹੀ ਉਦਾਸ ਹੋ ਰਿਹਾ ਹੈ। ਵਿਦਾਇਗੀ ਸਮਾਰੋਹ ਮੌਕੇ ਮੈਡਮ ਜਸਬੀਰ ਕੌਰ ਦੇੇ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚੋਂ ਬਤੌਰ ਸੀਨੀਅਰ ਸਹਾਇਕ ਵਜੋਂ ਰਿਟਾਇਰ ਹੋਏ ਉਨਾਂ ਦੇ ਪਤੀ ਬਲਵਿੰਦਰ ਸਿੰਘ ਅਤੇ ਬੇਟਾ ਜਤਿੰਦਰ ਸਿੰਘ ਵੀ ਵਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਸਨਮਾਨ ਕਮੇਟੀ, ਸਮੂਹ ਅਧਿਆਪਕ ਅਤੇ ਦਫਤਰੀ ਅਮਲਾ ਬਲਾਕ ਸਮਰਾਲਾ 1 ਅਤੇ 2 ਵੱਲੋਂ ਮੈਡਮ ਜਸਬੀਰ ਕੌਰ ਨੂੰ ਸਾਂਝੇ ਰੂਪ ਵਿੱਚ ਸਨਮਾਨ ਚਿੰਨ੍ਹ ਅਤੇ ਹੋਰ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਜੈਦੀਪ ਮੈਨਰੋ ਨੇ ਬਾਖੂਬੀ ਨਿਭਾਈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media