ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) ਬੀਤੇ ਸਮੇਂ ‘ਤੇ ਝਾਤ ਪਾਈਏ ਤਾਂ ਪਤਾ ਲੱਗਦਾ ਹੈ ਕਿ ਔਰਤ ਨੂੰ ਹਮੇਸ਼ਾਂ ਗੁਲਾਮ ਹੀ ਸਮਝਿਆ ਜਾਂਦਾ ਰਿਹਾ ਹੈ। ਕੁੱਝ ਸਮਾਂ ਸੀ ਜਦੋ
ਔਰਤਾਂ ਇਸ ਦਾ ਵਿਰੋਧ ਕਰਨ ਤੋਂ ਵੀ ਡਰਦੀਆਂ ਰਹਿੰਦੀਆਂ ਸਨ।ਪਰ ਸਮਾਂ ਬੀਤਣ ‘ਤੇ ਵਿੱਚ ਜਾਗਰੂਕਤਾ ਆਉਣੀ ਸ਼ੁਰੂ ਹੋਈ।ਇਸੇ ਸਦਕਾ ਅਜੋਕੇ ਸਮੇਂ ਉਨਾਂ ’ਤੇ ਹੁੰਦੀਆਂ ਜ਼ਿਆਦਤੀਆਂ ਤੇ ਅੱਤਿਆਚਾਰ ਪ੍ਰਤੀ ਔਰਤ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਮਾਜਿਕ ਸੰਸਥਾਵਾਂ ਤੋਂ ਇਲਾਵਾ, ਸਿਨੇਮਾ, ਮੀਡੀਆ ਤੇ ਸੋਸ਼ਲ ਮੀਡੀਆ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।ਇਸ ਸਮਾਜਿਕ ਮੁੱਦੇ ਨੂੰ ਲੈ ਕੇ ਬਹੁਤ ਸਾਰੀਆਂ ਫ਼ਿਲਮਾਂ ਬਣੀਆਂ ਤੇ ਬਣ ਰਹੀਆਂ ਹਨ।ਅਜਿਹੀ ਹੀ ਇੱਕ ਨਵੀਂ ਫਿਲਮ ‘ਮੁਗ਼ਲ’ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ।
ਕੇ.ਜੀ.ਐਨ ਵੈਲਫੇਅਰ ਆਰਟ ਐਂਡ ਕਲਚਰ ਸੋਸਾਇਟੀ ਦੀ ਸਰਪ੍ਰਸਤ ਤੇ ਉਘੀ ਸਮਾਜ ਸੇਵਿਕਾ ਰੇਖਾ ਮਹਾਜਨ ਨੇ ਅੱਜ ਸਥਾਨਕ ਹੋਟਲ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਸਿਆ ਕੇ ਦੇਵੀ ਆਰਟਸ, ਕੇ.ਜੀ.ਐਨ ਪ੍ਰੋਡਕਸ਼ਨ ਤੇ ਤਨਵੀਰ ਫਿਲਮ ਪ੍ਰੋਡਕਸ਼ਨ ਵਲੋਂ ‘ਮੁਗ਼ਲ’ ਨਾਮ ਦੀ ਇਕ ਨਵੀ ਫਿਲਮ ਬਣਾਈ ਜਾ ਰਹੀ ਹੈ।ੳਨਾਂ ਦੱਸਿਆ ਕਿ ਮੁਗ਼ਲ ਸ਼ਬਦ ਇਸ ਤਰਾਂ ਦਾ ਹੈ, ਜਿਸ ਨੂੰ ਅਕਸਰ ਅਸੀਂ ਕਿਤਾਬਾ ਵਿੱਚ ਵੀ ਪੜਦੇ ਆ ਰਹੇ ਹਾ।ਇਸ ਫਿਲਮ ਦਾ ਟਾਈਟਲ ਭਾਵੇ ‘ਮੁਗ਼ਲ’ ਹੈ ਪਰ ਇਹ ਕਿਸੇ ਖਾਸ ਜਾਤ ਜਾਂ ਕੌਮ ਵੱਲ ਇਸ਼ਾਰਾ ਨਹੀਂ ਕਰਦਾ।ਫਿਲਮ ਵਿੱਚ ਇਸ ਦਾ ਅਰਥ ਕੁੱਝ ਹੋਰ ਤਰੀਕੇ ਦਾ ਹੈ, ਜੋ ਸਿਨੇਮਾ ਹਾਲ ਦੇ ਪਰਦੇ ‘ਤੇ ਹੀ ਦਿਖੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਰੇਖਾ ਮਹਾਜਨ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਇਸ ਤਰਾਂ ਦੀ ਹੈ, ਜਿਸ ਵਿੱਚ ਨੇਗਟਿਵ ਕਰੈਕਟਰ ਮੁਗਲ ਵਲੋਂ ਔਰਤਾਂ ਉਪਰ ਕੀਤੇ ਜਾਂਦੇ ਜ਼ੁਲਮ ਦਿਖਾਏ ਗਏ ਹਨ।ਉਨਾਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਅਗਸਤ ਤੱਕ ਸ਼ੁਰੂ ਹੋ ਜਾਵੇਗੀ !
ਇਸ ਫਿਲਮ ਦੇ ਨਿਰਮਾਤਾ ਰੇਖਾ ਮਹਾਜਨ, ਤੇਜਬੀਰ ਮਾਨ ਤੇ ਵਿਕਰਮ ਰਾਣਾ ਨੇ ਕਿਹਾ ਕੇ ਫਿਲਮ ਦੇ ਲੇਖਕ ਬੱਬਰ ਗਿੱਲ ਹਨ ਤੇ ਸੰਗੀਤ ਦੇਵੀ ਸਿੰਘ ਨੇ ਦਿੱਤਾ ਹੈ।ਇਹ ਫਿਲਮ ਇਕ ਪਰਿਵਾਰਿਕ ਫਿਲਮ ਹੈ ਜੋ ਹਰ ਦਰਸ਼ਕ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਵੇਖ ਸਕਣਗੇ ਤੇ ਨਾਲ ਹੀ ਇਹ ਫਿਲਮ ਇਕ ਸਮਾਜ ਨੂੰ ਚੰਗੀ ਸੇਧ ਵੀ ਦੇਵੇਗੀ। ਉਨਾਂ ਕਿਹਾ ਕਿ ਮੁਗ਼ਲ ਇੱਕ ਜਜਬਾਤੀ ਤੇ ਐਕਸ਼ਨ ਭਰਪੂਰ ਫਿਲਮ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਵੀ ਕਰੇਗੀ।ਇਸ ਮੌਕੇ ਅਦਾਕਾਰ ਦੇਵ ਮਾਨ, ਰਣਦੀਪ ਸਿੰਘ ਗਿੱਲ, ਤਨਵੀਰ ਮਾਨ, ਸੰਜੇ ਮਹਾਜਨ, ਹਰੀਸ਼ ਚੱਢਾ, ਸੰਨੀ ਭਰਦਵਾਜ, ਦੀਪਕ ਮਿੰਟੂ, ਵਿਕਰਮ ਰਾਏ, ਕਰਨ ਉਪਲ ਤੇ ਮੋਹਿਤ ਪੂਰੀ ਆਦਿ ਵੀ ਮੌਜੂਦ ਸਨ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media