Wednesday, November 25, 2026

ਬੈਸਟ ਐਕਟਰ ਤੇ ਮਾਡਲ 2017 ਦਾ ਖਿਤਾਬ ਮਿਲਣ ‘ਤੇ ਬਾਗੋ ਬਾਗ ਹੈ ਸੰਦੀਪ ਬੇਦੀ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸੁੰਦਰਤਾ ਆਦਮੀ ਦੀ ਇੱਕ ਪਹਿਚਾਣ ਹੁੰਦੀ ਹੈ ਤੇ ਜੇ ਸੁੰਦਰਤਾ ਦੇ ਨਾਲ ਨਾਲ ਕਲਾਕਾਰੀ ਵੀ ਹੋਵੇ ਤਾ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ PPN0307201708ਹੈ ।ਇਹੀ ਗੱਲ ਢੁੱਕਦੀ ਹੈ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਜੰਮ-ਪਲ ਸੰਦੀਪ ਬੇਦੀ ਜੋ ਹੁਣ ਤੱਕ 350 ਦੇ ਕਰੀਬ ਵੀਡੀਓ ਗੀਤਾਂ ਵਿਚ ਮਾਡਲ ਤੇ ਅਦਾਕਾਰ ਦੇ ਤੋਰ ‘ਤੇ ਆਪਣੀ ਪਛਾਣ ਬਣਾ ਚੁੱਕਾ ਹੈ।ਕੁੱਝ ਸਾਲ ਪਹਿਲਾਂ ਪੰਜਾਬ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਦੇ ਗੀਤ ‘ਅੱਖ ਦਾ ਕਾਰਾ’ ਦੇ ਨਾਲ ਉਸ ਨੇ ਆਪਣੇ ਕੈਰੀਅਰ ਦੀ ਸ਼ਰੂਆਤ ਕੀਤੀ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ।ਇਸ ਗੀਤ ਤੋਂ ਬਾਅਦ ਉਸ ਨੇ ਕਈ ਮਸ਼ਹੂਰ ਗਾਇਕਾਂ ਦੇ ਨਾਲ ਕੰਮ ਕਰ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ, ਜਿੰਨਾ ਵਿਚ ਨਛੱਤਰ ਗਿੱਲ (ਰਿਸ਼ਕ) ਮਾਸਟਰ ਸਲੀਮ ਤੇ ਗੁਰਮੀਤ ਸਿੰਘ (ਤੇਰੇ ਮੇਰੇ ਪਿਆਰ ਦੀ ਕਹਾਣੀ ਮੌਲਾ) ਫਿਰੋਜ ਖਾਨ ਤੇ ਕੰਠ ਕਲੇਰ (ਨੈਣਾ ਦੀ ਗੱਲ) ਸਾਰਥੀ ਕੇ (ਛੱਲਾ ਕਰਕੇ +2 ਪਾਸ) ਹਨ ।
ਮਿਹਨਤ ਨਾਲ ਹਾਸਲ ਕੀਤੇ ਮੁਕਾਮ ਨੂੰ ਸੰਦੀਪ ਬੇਦੀ ਪਰਮਾਤਮਾ ਦੀ ਦੇਣ ਮੰਨਦਾ ਹੈ।ਉਸ ਦਾ ਕਹਿਣਾ ਹੈ ਕਿ ਉਸ ਦੀ ਮਰਜੀ ਤੋਂ ਬਿਨਾ ਜਿੰਦਗੀ ਵਿੱਚ ਕੋਈ ਕੁੱਝ ਨਹੀਂ ਕਰ ਸਕਦਾ।ਉਹ ਸਫਲਤਾ ‘ਚ ਪਰਿਵਾਰ ਦਾ ਵੀ ਪੁਰਾ ਹੱਥ ਦੱਸਦਾ ਹੈ।ਸੰਦੀਪ ਬੇਦੀ ਨੇ ਕਿਹਾ ਕਿ ਬੇਸ਼ੱਕ ਉਹ ਹੁਣ ਤੱਕ ਕਈ ਐਵਾਰਡਾਂ ਨਾਲ ਨਿਵਾਜ਼ਿਆ ਗਿਆ ਹੈ, ਪਰ ਵਾਹਿਗੁਰੂ ਦੀ ਮੇਹਰ ਸਦਕਾ ਪੰਜਾਬੀ ਚੈਨਲ ਪੀ.ਟੀ.ਸੀ ਵਲੋਂ ਬਿਹਤਰੀਨ ਮਾਡਲ ਤੇ ਅਦਾਕਾਰ 2017 ਐਵਾਰਡ ਮਿਲਣ ‘ਤੇ ਉਹ ਅਤੇ ਉਸ ਦਾ ਪਰਿਵਾਰ ਬਾਗੋ ਬਾਗ ਹੈ।ਸੰਦੀਪ ਬੇਦੀ ਨੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਿਆਂ ਉਹਨਾਂ ਸਾਰੀਆਂ ਸੰਸਥਾਵਾਂ ਤੇ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ ਜਿੰਨਾਂ ਸਦਕਾ ਉਹ ਇਸ ਮੁਕਾਮ ‘ਤੇ ਪੁੱਜਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply