Monday, March 9, 2026

ਮੌਨਸੂਨ ਸੀਜ਼ਨ `ਚ ਜੰਗਲਾਤ ਵਿਭਾਗ ਜ਼ਿਲੇ ‘ਚ ਲਗਾਏਗਾ 1.75 ਲੱਖ ਪੌਦੇ

ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਜੰਗਲਾਤ ਵਿਭਾਗ ਪੰਜਾਬ ਵੱਲੋਂ ਮੌਜੂਦਾ ਮੌਨਸੂਨ ਸੀਜਨ ਦੌਰਾਨ ਅੰਮ੍ਰਿਤਸਰ ਜ਼ਿਲੇ ਵਿੱਚ ਪੌਣੇ ਦੋ ਲੱਖ Plantationਪੌਦੇ ਲਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਗਿਆ ਹੈ। ਇਹ ਵਿਸ਼ੇਸ਼ ਮੁਹਿੰਮ ਇਸ ਮਹੀਨੇ ਤੋਂ ਸ਼ੁਰੂ ਹੋਵੇਗੀ।
ਡਿਵੀਜ਼ਨਲ ਜੰਗਲਾਤ ਅਫਸਰ ਰਾਜੇਸ਼ ਗੁਲਾਟੀ ਨੇ ਦੱਸਿਆ ਕਿ ਅੰਮਿ੍ਰਤਸਰ ਜੰਗਲਾਤ ਡਵੀਜ਼ਨ ਵਿੱਚ ਵਰਤਮਾਨ ਸਮੇਂ 4 ਤੋੋਂ 5 ਫੀਸਦ ਖੇਤਰ ਹੀ ਜੰਗਲਾਤ ਅਧੀਨ ਹੈ ਜਿਸਨੂੰ ਵਧਾਏ ਜਾਣ ਲਈ ਪੌਦੇ ਲਗਾਉਣ ਦੀ ਮੁਹਿੰਮ ਵੱਡੇ ਪੱਧਰ ‘ਤੇ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਪੌਦੇ ਜੰਗਲਾਤ ਵਿਭਾਗ ਦੀਆਂ ਥਾਵਾਂ ਜਿਸ ਵਿਚ ਸੜਕਾਂ ਦੇ ਕਿਨਾਰ ਤੇ ਨਹਿਰਾਂ ਦੀਆਂ ਪਟੜੀਆਂ ਸ਼ਾਮਿਲ ਹਨ,  ਤੋੋਂ ਇਲਾਵਾ ਹੋਰ ਸਰਕਾਰੀ ਇਮਾਰਤਾਂ ਵਿੱਚ ਲਾਏ ਜਾਣਗੇ ਅਤੇ ਇਨਾਂ ਦੀ ਸਾਂਭ ਸੰਭਾਲ ਵੀ ਜੰਗਲਾਤ ਵਿਭਾਗ ਵਲੋੋਂ ਕੀਤੀ ਜਾਵੇਗੀ।
ਗੁਲਾਟੀ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਖੇਤਰਾਂ ਵਿੱਚ ਜ਼ਮੀਨ ਵਿਚਲੇ ਤੱਤਾਂ ਦੀ ਮੌਜੂਦਗੀ ਦੇ ਅਨੁਸਾਰ ਢੁੱਕਵੇਂ ਰਵਾਇਤੀ ਅਤੇ ਹੋਰ ਕਿਸਮਾਂ ਦੇ ਪੌਦੇ ਲਗਾਏ ਜਾਣਗੇ।ਉਨਾਂ ਦੱਸਿਆ ਕਿ ਪੌਦੇ ਲਗਾਏ ਜਾਣ ਵਾਲੀਆਂ ਥਾਵਾਂ ਦੀ ਮਿੱਟੀ ਦੀ ਪਰਖ ਕਰਕੇ ਹੀ ਉਸ ਜਗਾ ਲਈ  ਪੌਦੇ ਦੀ ਚੋਣ ਕੀਤੀ ਜਾਵੇਗੀ।ਇਸ ਤੋਂ ਇਲਾਵਾ ਵਿਭਾਗ ਵੱਲੋਂ 50 ਹਜ਼ਾਰ ਪੌਦੇ ਗੈਰ ਸਰਕਾਰੀ ਸੰਸਥਾਵਾਂ, ਸਰਕਾਰੀ ਸਕੂਲਾਂ, ਦਫਤਰਾਂ ਅਤੇ ਹੋਰ ਅਦਾਰਿਆਂ ਨੂੰ ਮੁਫਤ ਦਿੱਤੇ ਜਾਣ ਹਨ, ਜਿਸ ਵਿਚੋਂ 22 ਹਜ਼ਾਰ ਪੌਦੇ ਵੰਡੇ ਵੀ ਜਾ ਚੁੱਕੇ ਹਨ।
ਉਨਾਂ ਦਸਿਆ ਕਿ ਵਿਭਾਗ ਵੱਲੋੋਂ ਟਾਹਲੀ, ਨਿੰਮ, ਧਰੇਕ, ਅੰਬ, ਜਾਮਣ ਤੋਂ ਇਲਾਵਾ ਅਰਜਨ ਦੇ ਪੌਦੇ ਲਾਏ ਜਾਣਗੇ। ਉਨਾਂ ਕਿਹਾ ਕਿ ਪੌਦਿਆਂ ਦੀ ਮੁਕੰਮਲ ਦੇਖਭਾਲ ਲਈ ਵਿਭਾਗ ਵੱਲੋੋਂ ਕਰਮਚਾਰੀਆਂ ਦੀਆਂ ਡਿੳੂਟੀਆਂ ਪਹਿਲਾਂ ਹੀ ਲਗਾਈਆਂ ਜਾ ਚੁੱਕੀਆਂ ਹਨ।ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਜ਼ਿਲੇ ਨੂੰ ਹਰਿਆ-ਭਰਿਆ ਬਣਾਉਣ ‘ਚ ਆਪਣਾ ਯੋਗਦਾਨ ਪਾਉਣ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply