ਸੁਜਾਨਪੁਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਅੰਡਰ ਗਰੈਜੂਏਟ ਪੱਧਰ ਦੇ ਕੋਰਸਾਂ ਦੇ ਆਨਲਾਈਨ
ਦਾਖਲੇ ਸ਼ੁਰੂ ਹੋ ਗਏ ਹਨ। ਇਹ ਜਾਣਕਾਰੀ ਕਾਲਜ ਦੀ ਪਿ੍ਰੰਸੀਪਲ ਭੁਪਿੰਦਰ ਕੌਰ ਨੇ ਦਿੰਦੇ ਹੋਏ ਦੱਸਿਆ ਕਿ ਕਾਲਜ ਵਿਚ ਬੀ.ਏ, ਬੀ.ਕਾਮ, ਬੀ.ਐਸ.ਸੀ (ਨਾਨ ਮੈਡੀਕਲ), ਬੀ.ਐਸ.ਸੀ (ਇਕਨਾਮਿਕਸ), ਬੀ.ਐਸ.ਸੀ (ਕੰਪਿਊਟਰ ਸਾਇੰਸ) ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਪੰਜਾਬ ਸਰਕਾਰ ਦੇ ਉੱਚ ਸਿਖਿਆ ਵਿਭਾਗ ਦੀ ਵੈਬਸਾਈਟ punjabcollegeadmission.com ਲਿੰਕ ਤੇ ਜਾ ਕੇ ਆਪਣੀ ਰਸਿਟਰੇਸ਼ਨ ਕਰਵਾ ਕੇ ਦਾਖਲਾ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਵਿਦਿਆਰਥੀ ਕੋਰਸਾਂ, ਖਾਲੀ ਸੀਟਾਂ ਤੇ ਹੋਰ ਜਾਣਕਾਰੀ ਲੈਣ ਲਈ ਕਾਲਜ ਦੀ ਵੈਬਸਾਈਟ `ਤੇ ਦੇਖ ਸਕਦੇ ਹਨ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਿਚ ਵੀ ਦਾਖਲਾ ਸੈਲ ਸਥਾਪਿਤ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀਆਂ ਨੇ ਅੱਜ ਭਾਰੀ ਗਿਣਤੀ ਵਿਚ ਦਾਖਲਾ ਲਿਆਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਾਖਲਿਆਂ ਵਿਚ ਪਾਰਦਰਸ਼ਤਾ ਲਿਆਉਣ ਅਤੇ ਦਾਖਲਾ ਪ੍ਰਕ੍ਰਿਆ ਨੂੰ ਕਾਗਜ ਰਹਿਤ ਬਣਾਉਣ ਲਈ ਆਨਲਾਈਨ ਦਾਖਲੇ ਸੁਰੂ ਕੀਤੇ ਗਏ ਹਨ। ਇਸ ਮੌਕੇ ਡਾ ਅਰਜਨ ਸਿੰਘ, ਪ੍ਰੋ. ਗੁਰਪ੍ਰਤਾਪ ਸਿੰਘ, ਰੁਚੀ ਮਹਾਜਨ, ਸੀਤਲ ਮਹਾਜਨ, ਇੰਦੂ ਬਾਲਾ, ਸਾਲੂ ਦੇਵੀ, ਭਾਵਨਾ ਨੀਰਜ ਕੁਮਾਰ ਹਾਜਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media