Tuesday, March 10, 2026

ਅਧੂਰੇ ਪਏ ਸੀਵਰੇਜ ਨੂੰ ਚਾਲੂ ਕਰਾਉਣ ਤੇ ਹੋਰ ਮੁਸ਼ਕਲਾਂ ਸਬੰਧੀ ਵਫਦ ਈ.ਓ ਨੂੰ ਮਿਲਿਆ

ਸਮਰਾਲਾ, 6 ਜੁਲਾਈ (ਪੰਜਾਬ ਪੋਸਟ- ਕੰਗ) – ਬਰਸਾਤਾਂ ਦੇ ਦਿਨਾਂ `ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਲੋਕਾਂ ਦੇ ਘਰਾਂ, ਦੁਕਾਨਾਂ `ਚ ਗੰਦਾ ਪਾਣੀ ਵੜਣ Problemਨਾਲ ਘਾਤਕ ਬਿਮਾਰੀਆਂ ਫੈਲਣ ਦਾ ਡਰ ਦੇ ਮੱਦੇਨਜ਼ਰ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸ ਲਈ ਅਧੂੂਰੇ ਪਏ ਸੀਵਰੇਜ ਨੂੰ ਚਾਲੂ ਕਰਾਉਣ ਸਬੰਧੀ ਲੋਕ ਸੰਘਰਸ਼ ਕਮੇਟੀ ਸਮਰਾਲਾ ਵਲੋਂ ਸਿਕੰਦਰ ਸਿੰਘ ਕਨਵੀਨਰ ਅਤੇ ਕੁਲਵੰਤ ਤਰਕ ਕੋ-ਕਨਵੀਨਰ ਦੀ ਅਗਵਾਈ `ਚ ਵਫਦ ਈ.ਓ ਸਮਰਾਲਾ ਨੂੰ ਮਿਲਿਆ।ਵਫਦ ਵਿੱਚ ਵਿਸ਼ੇਸ਼ ਤੌਰ ਤੇ ਭੁਪਿੰਦਰ ਪਾਲ ਸਿੰਘ, ਦਲੀਪ ਸਿੰਘ, ਕੁਲਦੀਪ ਸਿੰਘ ਗਰੇਵਾਲ ਜਸਵੰਤ ਸਿੰਘ ਤੇ ਸਮਸ਼ੇਰ ਸਿੰਘ ਸ਼ਾਮਲ ਹੋਏ।ਇਸ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ, ਸ਼ਹਿਰ ਦੀ ਸਫਾਈ, ਗਲੀਆਂ/ ਨਾਲੀਆਂ ਪੱਕੀਆਂ ਕਰਨ, ਸ਼ਹਿਰ `ਚ ਲੇਡੀਜ਼ ਬਾਥਰੂਮ ਦਾ ਪ੍ਰਬੰਧ ਕਰਨ ਆਦਿ ਮਸਲੇ ਹੱਲ ਕਰਨ ਲਈ ਵੀ ਵਫਦ ਨੇ ਈ.ਓ ਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਈ.ਓ ਸਮਰਾਲਾ ਨੇ ਵਫਦ ਨੂੰ ਦੱਸਿਆ ਕਿ ਸੀਵਰੇਜ ਦਾ ਕੰਮ ਟਰੀਟਮੈਂਟ ਪਲਾਂਟ ਲਈ ਜਮੀਨ ਪ੍ਰਾਪਤ ਨਾਂ ਹੋਣ ਕਰਕੇ ਰੁਕਿਆ ਹੋਇਆ ਹੈ ਪਰ ਜਿਸ ਨਾਲੇ `ਚ ਗੰਦਾ ਪਾਣੀ ਸੁੱਟਿਆ ਜਾਣਾ ਹੈ ਉਥੇ ਪਾਈਪ ਪਹਿਲਾਂ ਹੀ ਪੈ ਚੁੱਕੀਆਂ ਹਨ। ਕੁਝ ਹਿੱਸਾ ਪਾਈਪਾਂ ਪਾਉਣ ਤੋਂ ਰਹਿੰਦਾ ਹੈ। ਜਿਸ ਦੀ ਮੰਨਜੂਰੀ ਲਈ ਸੀਵਰੇਜ ਬੋਰਡ ਨੂੰ ਮਤਾ ਪਾ ਕੇ ਪੱਤਰ ਭੇਜਿਆ ੍ਯਗਿਆ ਹੈ, ਮੰਨਜੂਰੀ ਮਿਲਣ ਤੇ ਹਾਲ ਦੀ ਘੜੀ ਜਿੰਨੀ ਦੇਰ ਤੱਕ ਟਰੀਟਮੈਂਟ ਪਲਾਂਟ ਤਿਆਰ ਨਹੀਂ ਹੁੰਦਾ, ਉਨੀਂ ਦੇਰ ਪਾਣੀ ਪਾਈਪਾਂ ਰਾਹੀਂ ਸਿੱਧਾ ਗੰਦੇ ਪਾਣੀ ਦੀ ਡਰੇਨ `ਚ ਸੁੱਟਿਆ ਜਾਵੇਗਾ। ਜਿਸਦੇ ਸ਼ੁਰੂ ਵਿੱਚ ਇੱਕ ਹੌਦੀ ਬਣਾ ਦਿੱਤੀ ਜਾਵੇਗੀ। ਏਸ ਸਬੰਧੀ ਲਿਖੇ ਪੱਤਰ ਦੀ ਇੱਕ ਕਾਪੀ ਆਗੂਆਂ ਨੂੰ ਈ.ਓ ਸਮਰਾਲਾ ਵੱਲੋਂ ਦਿੱਤੀ ਗਈ। ਬਾਕੀ ਮੰਗਾਂ/ਮਸਲੇ ਗੰਭੀਰਤਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਸੜਕਾਂ ਸਬੰਧੀ ਐਸ.ਡੀ.ਓ (ਪੀ.ਡਬਲਿਯੂ.ਡੀ) ਨੂੰ ਮਿਲ ਕੇ ਗੱਲ ਕੀਤੀ ਗਈ।ਜਿੰਨਾਂ ਨੇ ਕਿਹਾ ਕਿ ਉਨਾਂ ਕੋਲ ਫੰਡਾਂ ਦੀ ਘਾਟ ਹੈ।ਫੰਡਾਂ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ।ਲਿੰਕ ਸੜਕਾਂ ਬਾਰੇ ਉਨਾਂ ਨੇ ਦੱਸਿਆ ਕਿ ਇਨਾਂ ਦੀ ਮੁਰੰਮਤ ਮਾਰਕਿੰਟਿੰਗ ਕਮੇਟੀ ਵਿਭਾਗ ਵੱਲੋਂ ਕੀਤੀ ਜਾਣੀ ਹੈ।ਆਗੂਆਂ ਨੇ ਕਿਹਾ ਕਿ ਮਾਰਕੀਟਿੰਗ ਕਮੇਟੀ ਨੇ ਲਿੰਕ ਸੜਕਾਂ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ।ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੋਟਾਂ `ਚ ਲੋਕਾਂ ਨਾਲ ਝੂਠੇ ਵਾਅਦੇ ਜ਼ਰੂਰ ਕਰਦੀਆਂ ਹਨ ਪਰ ਸੜਕਾਂ ਟੁੱਟੀਆਂ ਭੱਜੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਜਿਸ ਕਰਕੇ ਮੰਦਭਾਗੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ।ਪਪੜੌਦੀ ਰੋਡ ਜਿਹੜੀ ਅਨਾਜ ਮੰਡੀ, ਰੇਲਵੇ ਸਟੇਸ਼ਨ ਨੂੰ ਜਾਂਦੀ ਹੈ, ਉਸ ਦੀ ਕਦੀ ਕੋਈ ਮੁਰੰਮਤ ਨਹੀਂ ਹੋਈ ਕਾਗਜਾਂ `ਚ ਭਾਵੇਂ ਹੋਈ ਹੋਵਗੀੇ, ਪਰ ਅਮਲ `ਚ ਕਦੇ ਵੀ ਨਹੀਂ ਦਿਖੀ। ਸੀਜ਼ਨ ਦੇ ਦਿਨਾਂ `ਚ ਕਿਸਾਨਾਂ ਨੂੰ ਟਰਾਲੀਆਂ ਲੈ ਕੇ ਜਾਣ ਤੇ ਹੋਰ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਆਗੂਆਂ ਨੇ ਪੰਜਾਬ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਤੇ ਇਲਾਕੇ ਦੇ ਵਿਕਾਸ ਸਮੇਤ ਹੋਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ।ਆਗੂਆਂ ਨੇ ਕਿਹਾ ਅਗਰ ਲੋਕ ਹਿੱਤ `ਚ ਮਸਲੇ ਹੱਲ ਨਹੀਂ ਹੋਣਗੇ ਤਾਂ ਜਥੇਬੰਦੀ ਅਗਲਾ ਸੰਘਰਸ਼ ਦਾ ਪ੍ਰੋਗਰਾਮ ਉਲੀਕਣ ਲਈ ਮਜ਼ਬੂਰ ਹੋਵੇਗੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply