ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲਾ ਪੁਲਿਸ ਮੁਖੀ ਪਰਮਪਾਲ ਸਿੰਘ ਦੀ ਅਗਵਾਈ ਹੇਠ ਲੁੱਟਾਂ-ਖੋਹਾਂ ਕਰਨ ਵਾਲੇ ਅਨਸਰਾਂ ਵਿਰੁੱਧ ਵਿੱਢੀ
ਵਿਸ਼ੇਸ਼ ਮੁਹਿੰਮ ਤਹਿਤ ਮਜੀਠਾ ਪੁਲਿਸ ਨੇ ਹਰਪਾਲ ਸਿੰਘ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ਾਂ ਤਹਿਤ ਉਪ ਪੁਲਿਸ ਕਪਤਾਨ ਮਜੀਠਾ ਹਰਦੇਵ ਸਿੰਘ ਅਤੇ ਇੰਸਪੈਕਟਰ ਬਲਕਾਰ ਸਿੰਘ ਮੁੱਖ ਥਾਣਾ ਅਫਸਰ ਕੱਥੂਨੰਗਲ ਨੇ ਲੁਟੇਰਿਆਂ ਦੇ ਗ੍ਰੋਹ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।ਹਰਦੇਵ ਸਿੰਘ ਨੇ ਦੱਸਿਆ ਕਿ ਥਾਣਾ ਕੱਥੂਨੰਗਲ ਨੂੰ ਮਿਲੀ ਇਤਲਾਹ `ਤੇ ਇਹ ਕਾਰਵਾਈ ਸੰਭਵ ਹੋਈ ਅਤੇ ਪੁਲਿਸ ਨੇ ਫੱਤੂਭੀਲਾ ਪਿੰਡ ਦੇ ਬੇਅਬਾਦ ਪਲਾਟ ਦੀ ਘੇਰਾਬੰਦੀ ਕਰਕੇ ਇੰਨਾਂ ਕਥਿਤ ਲੁਟੇਰਿਆਂ ਨੂੰ ਕਾਬੂ ਕੀਤਾ, ਜਿਨਾਂ ਦੀ ਪਛਾਣ ਤੇਜਪਾਲ ਸਿੰਘ ਵਾਸੀ ਬੱਗਾ, ਪ੍ਰਗਟ ਸਿੰਘ ਵਾਸੀ ਬਾਬੋਵਾਲ, ਪਰਮਜੀਤ ਸਿੰਘ ਵਾਸੀ ਮੱਤੇਵਾਲ, ਗੁਰਜੰਟ ਸਿੰਘ ਵਾਸੀ ਨਿਬਰਵਿੰਡ, ਗੁਰਮੁੱਖ ਸਿੰਘ ਵਾਸੀ ਗੱਦਰਜ਼ਾਦਾ ਵਜੋਂ ਹੋਈ ਹੈ।ਪੁਲਿਸ ਨੇ ਇੰਨਾਂ ਤਿੰਨਾਂ ਕੋਲੋਂ ਤਿੰਨ ਮੋਟਰ ਸਾਈਕਲ, ਤਿੰਨ ਦਾਤਰ, ਇਕ ਗੰਡਾਸਾ ਅਤੇ ਇਕ ਦੋ ਧਾਰੀ ਤਲਵਾਰ ਬਰਾਮਦ ਹੋਈ ਹੈ।ਇੰਨਾਂ ਦੇ ਦੋ ਸਾਥੀ ਮਨਜੀਤ ਸਿੰਘ ਵਾਸੀ ਮੱਤੇਵਾਲ ਅਤੇ ਵਿੰਕੀ ਵਾਸੀ ਬਾਬੋਵਾਲ ਮੌਕੇ ਤੋਂ ਫਰਾਰ ਹੋ ਗਏ।ਪੁਲਿਸ ਨੇ ਦੋਸ਼ੀਆਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਨ ਉਪਰੰਤ ਕੀਤੀ ਗਈ ਪੁਛਗਿੱਛ ਦੌਰਾਨ ਦੋਸ਼ੀਆਂ ਦੀ ਨਿਸ਼ਾਨਦੇਹੀ `ਤੇ ਪੁਲਿਸ ਨੇ ਚੋਰੀ ਦੇ 8 ਹੋਰ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।ਦੋਸ਼ੀਆਂ ਨੇ ਇਹ ਵੀ ਮੰਨਿਆ ਹੈ ਕਿ ਉਨਾਂ ਨੇ ਵੱਖ-ਵੱਖ ਥਾਵਾਂ `ਤੇ 16 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media