ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਐਸ.ਐਸ.ਪੀ ਨਵੀਨ ਸਿੰਗਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸ਼ਹਿਰ
ਅਤੇ ਪਿੰਡਾਂ ’ਚ ਵੱਧ ਰਹੀਆਂ ਵਹੀਕਲ ਚੋਰੀਆਂ ਦੀਆਂ ਵਾਰਦਾਤਾਂ ਨੂੰ ਮੁੱਖ ਬਿਕਰਮਜੀਤ ਸਿੰਘ ਐਸ.ਪੀ ਇੰਨਵੈਸਟੀਗੇਸ਼, ਕਰਨਸ਼ੇਰ ਸਿੰਘ ਢਿੱਲੋਂ ਐਸ.ਪੀ.ਡੀ ਤੇ ਐਸ.ਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼-2 ਵਲੋਂ ਗਠਿਤ ਟੀਮ ਵਲੋਂ ਖੁਫ਼ੀਆ ਰਿਪੋਟਰ ਦੇ ਅਧਾਰ ’ਤੇ ਲਵਪ੍ਰੀਤ ਸਿੰਘ ਉਰਫ ਲਵਲੀ ਪੁਤਰ ਜਗਰੂਪ ਸਿੰਘ, ਗੁਰਪ੍ਰੀਤ ਸਿੰਘ ਉਰਫ ਮਿੱਢਾ ਪੁੱਤਰ ਅਜਮੇਰ ਸਿੰਘ ਵਾਸੀਆਨ ਭਗਤਾ ਭਾਈਕਾ, ਨਿਰਮਲ ਸਿੰਘ ਉਰਫ ਨਿੰਮਾਂ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕੋਠਾਗੁਰੂ, ਜਸਮੇਲ ਸਿੰਘ ਉਰਫ ਪਿੰਟੂ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਅਕਲੀਆ ਰੇਸ਼ਮ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਭੁੱਚੋ ਮੰਡੀ ਜਿਲਾ ਬਠਿੰਡਾ ਨੇ ਰਲ ਕੇ ਇਕ ਗ੍ਰੋਹ ਬਣਾਇਆ ਹੋਇਆ ਹੈ। ਜੋ ਰਲ ਕੇ ਸ਼ਹਿਰ ਬਠਿੰਡਾ ਤੇ ਉਸ ਦੇ ਆਸ ਪਾਸ ਦੇ ਏਰੀਆ ਵਿਚੋਂ ਮੋਟਰਸਾਈਕਲ ਤੇ ਕਾਰਾਂ ਚੋਰੀ ਕਰਦੇ ਹਨ ਅਤੇ ਚੋਰੀ ਕੀਤੇ ਵਹੀਕਲਾਂ ਦੀਆਂ ਨੰਬਰ ਪਲੇਟਾਂ ਲਾ ਕੇ ਜਾ ਤਾਂ ਆਪਣੀ ਵਰਤੋ ਲਈ ਰੱਖਦੇ ਹਨ ਜਾਂ ਫਿਰ ਧੋਖਾਧੜੀ ਨਾਲ ਅਗੇ ਵੇਚ ਦਿੰਦੇ ਹਨ।ਜੋ ਅੱਜ ਵੀ ਲਵਪ੍ਰੀਤ ਸਿੰਘ ਉਰਫ ਲਵਲੀ ਅਤੇ ਨਿਰਮਲ ਸਿੰਘ ਉਰਫ ਨਿੰਮਾਂ ਉਕਤ ਮੋਟਰ ਸਾਇਕਲ ਹੀਰੋ ਸਪਲੈਂਡਰ ਨੰਬਰੀ ਪੀ.ਬੀ.03ਏ.ਐਨ 0464 ਰੰਗ ਕਾਲਾ ’ਤੇ ਸਵਾਰ ਹੋ ਕੇ ਮਿੱਤਲ ਮਾਲ ਬਠਿੰਡਾ ਦੇ ਆਸ ਪਾਸ ਹੋਰ ਵਹੀਕਲ ਚੋਰੀ ਕਰਨ ਤੇ ਚੋਰੀ ਦਾ ਮੋਟਰ ਸਾਈਕਲ ਵੇਚਣ ਦੀ ਤਾਕ ਵਿੱਚ ਘੁੰਮ ਰਹੇ ਹਨ ।ਜਿਸ `ਤੇ ਕਾਰਵਾਈ ਕਰਦੇ ਹੋਏ ਐਸ.ਆਈ ਤਰਜਿੰਦਰ ਸਿੰਘ ਇੰਸਪੈਕਟਰ ਸੀ.ਆਈ.ਏ ਸਟਾਫ-2 ਬਠਿੰਡਾ ਵਲੋ ਮੁਕੱਦਮਾ ਨੰਬਰ 143 ਮਿਤੀ 6/7/17 ਅ/ਧ 379,੪41,420,473 ਆਈ.ਪੀ.ਸੀ ਥਾਣਾ ਕੋਤਵਾਲੀ ਬਠਿੰਡਾ ਦਰਜ ਕਰਾਇਆ ਤੇ ਸਮੇਤ ਪੁਲਿਸ ਪਾਰਟੀ ਕਾਰਵਾਈ ਕਰਦੇ ਹੋਏ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਜਗਰੂਪ ਸਿੰਘ ਵਾਸੀ ਭਗਤਾ ਭਾਈਕਾ ਤੇ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕੋਠਾ ਗੁਰੂ ਨੂੰ ਸਮੇਤ ਮੋਟਰ ਸਾਈਕਲ ਨੰਬਰੀ ਹੀਰੋ ਸਪਲੈਂਡਰ ਨੰਬਰੀ ਪੀ.ਬੀ 03 ਏ.ਐਨ 0464ਰ ੰਗ ਕਾਲਾ ਕਾਬੂ ਕੀਤਾ।ੇ ਦੌਰਾਨੇ ਤਫਤੀਸ਼ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨਾਂ ਨੇ ਮਲੋਟ ਰੋਡ ਬਠਿੰਡਾ ਵਿਖੇ ਇਕ ਨੋਹੁਰਾ ਕਿਰਾਏ ’ਤੇ ਲਿਆ ਹੋਇਆ ਹੈ। ।ਜਿਥੇ ਉਹ ਚੋਰੀ ਕੀਤੇ ਮੋਟਰ ਸਾਈਕਲ ਅਤੇ ਕਾਰਾ ਰੱਖਦੇ ਹਨ।ਜਿਸ `ਤੇ ਐਸ.ਆਈ. ਤਰਜਿੰਦਰ ਸਿੰਘ ਨੇ ਉਸਦੀ ਪੁੱਛਗਿੱਛ ਦੇ ਆਧਾਰ ਤੇ ਬਠਿੰਡਾ-ਮਲੋਟ ਰੋਡ ਨੋਹੁਰਾ ਵਿਚੋ 20 ਮੋਟਰ ਸਾਈਕਲ ਵੱਖ-ਵੱਖ ਮਾਰਕਾ, 6 ਕਾਰਾਂ ਵੱਖ-ਵੱਖ ਮਾਰਕਾ ਬ੍ਰਾਮਦ ਕਰਾਈਆਂ।ਜੋ ਇਹ ਸਾਰੇ ਵਹੀਕਲ ਉਨਾਂ ਨੇ ਸ਼ਹਿਰ ਬਠਿੰਡਾ ਅਤੇ ਜਿਲਾ ਬਠਿੰਡਾ ਦੇ ਏਰੀਆ ਵਿਚੋ ਚੋਰੀ ਕੀਤੇ ਸਨ।ਦੋਸ਼ੀ ਜਸਮੇਲ ਸਿੰਘ ਉਰਫ ਪਿੰਟੂ ਅਤੇ ਗੁਰਪ੍ਰੀਤ ਸਿੰਘ ਉਰਫ ਮਿੱਡਾ ਦੀ ਗਿ੍ਰਫਤਾਰੀ ਬਾਕੀ ਹੈ।ਦੋਸ਼ੀ ਰੇਸ਼ਮ ਸਿੰਘ ਕਤਲ ਦੇ ਕੇਸ ਵਿਚ ਕੇਦਰੀ ਜੇਲ ਬਠਿੰਡਾ ਬੰਦ ਹੈ।ਜਿਸ ਨੂੰ ਪ੍ਰੋਟਕਸ਼ਨ ਵਰੰਟ ’ਤੇ ਜੇਲ ਵਿਚੋ ਲਿਆ ਕੇ ਪੁਛਗਿੱਛ ਕੀਤੀ ਜਾਵੇਗੀ ।ਰੇਸ਼ਮ ਸਿੰਘ ਇਸ ਗੈਗ ਦਾ ਮੁਖੀ ਹੈ ਜੋ ਜੇਲ ਵਿਚੋ ਛੁੱਟੀ ਪਰ ਆ ਕੇ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਹੈ।ਗਿ੍ਰਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਨਾਂ ਤੋਂ ਪੁਛਗਿੱਛ ਕਰਨ `ਤੇ ਹੋਰ ਵਾਰਦਾਤਾਂ ਟਰੇਸ ਅਤੇ ਹੋਰ ਚੋਰੀ ਕੀਤੇ ਵਹੀਕਲ ਬ੍ਰਾਮਦ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਗਿ੍ਰਫਤਾਰ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵਲੀ ਉਮਰ 19 ਸਾਲ ਜੋ 10 ਕਲਾਸਾਂ ਪੜਿਆ ਹੈ, ਚਿੱਟੇ ਦਾ ਨਸ਼ੇ ਕਰਨ ਦਾ ਆਦੀ ਹੈ, ਦੋਸ਼ੀ ਨਿਰਮਲ ਸਿੰਘ ਉਰਫ ਨਿੰਮਾ ਉਮਰ 27 ਸਾਲ ਜੋ 8 ਕਲਾਸਾਂ ਪੜਿਆ ਹੈ ਜੋ ਚਿੱਟੇ ਦਾ ਨਸ਼ੇ ਕਰਨ ਦਾ ਆਦੀ ਹੈ।ਦੋਸ਼ੀ ਰੇਸ਼ਮ ਸਿੰਘ ਪੁੱਤਰ ਦੀਦਾਰ ਸਿੰਘ ਕੌਮ ਸੁਨਿਆਰ ਵਾਸੀ ਭੁੱਚੋ ਮੰਡੀ ਕਤਲ ਦੇ ਕੇਸ ਵਿਚ ਕੇਂਦਰੀ ਜੇਲ ਬਠਿੰਡਾ ਬੰਦ ਹੈ ਜੇਲ ਵਿਚੋ ਛੁੱਟੀ ਆ ਕੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਹੈ, ਜੋ ਗੈਂਗ ਦਾ ਮੁਖੀ ਹੈ।ਗੁਰਪ੍ਰੀਤ ਸਿੰਘ ਉਰਫ ਮਿੱਡਾ ਪੁੱਤਰ ਅਜਮੇਰ ਸਿੰਘ ਵਾਸੀ ਭਗਤਾ ਭਾਈਕਾ ਜੋ ਨਸ਼ੇ ਕਰਨ ਦਾ ਆਦੀ ਹੈ ਅਤੇ ਸ਼ਰਾਬ ਦਾ ਸਮੱਗਲਰ ਹੈ ਜੋ ਚੋਰੀ ਕੀਤੀਆਂ ਕਾਰਾਂ `ਤੇ ਸ਼ਰਾਬ ਦੀ ਸਮਗਲਿੰਗ ਕਰਦਾ ਹੈ।ਜਸਮੇਲ ਸਿੰਘ ਉਰਫ ਪਿੰਟੂ ਪੁੱਤਰ ਕੁਲਵੀਰ ਸਿੰਘ ਵਾਸੀ ਆਕਲੀਆ ਜਲਾਲ ਦੇ ਖਿਲਾਫ ਪਹਿਲਾਂ ਵੀ ਵਹੀਕਲ ਚੋਰੀ ਕਰਨ ਦੇ ਮੁਕੱਦਮੇ ਦਰਜ ਹਨ। ਦੋਸ਼ੀਆਂ ਪਾਸੋਂ 17 ਮੋਟਰ ਸਾਈਕਲ, 4 ਸਕੂਟੀਆਂ ਵੱਖ-ਵੱਖ ਮਾਰਕਾ, 5 ਮਾਰੂਤੀ ਕਾਰਾਂ ਅਤੇ 1 ਜੈਨ ਕਾਰ ਆਦਿ ਬਰਾਮਦਗੀ ਹੋਈ ਹੈ। ਇਸ ਤੋਂ ਇਲਾਵਾ 1 ਕਾਰ ਅਲਟੋ, 1 ਕਾਰ ੳੂਨੋਫੀਅਟ, 1 ਕਾਰ ਅਸਟੀਮ ਅਤੇ 1ਕਾਰ ਜੈਨ ਇਨਾਂ ਨੇ ਵੇਚ ਦਿੱਤੀਆਂ ਹਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media