Sunday, April 5, 2026

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਬੀਬੀ ਕੌਲਾਂ ਜੀ ਦਾ ਗੋਲਡ ਜੁਬਲੀ ਸਮਾਗਮ ਸਤੰਬਰ `ਚ

ਅੰਮ੍ਰਿਤਸਰ, 11 ਜੁਲਾਈ (ਪ੍ਰੀਤਮ ਸਿੰਘ ਸੱਗੂ)  ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਬੀਬੀ ਕੌਲਾਂ ਜੀ ਦੇ 50 ਸਾਲ ਸੰਪੂਰਨ ਹੋਣ `ਤੇ ਆਯੋਜਿਤ ਕੀਤੇ ਜਾਣ PPN1107201701ਵਾਲੇ 44ਵੇਂ ਸਰਬ ਹਿੰਦ ਸਲਾਨਾ ਸਮਾਗਮ ਸਬੰਧੀ ਡੈਲੀਗੇਟ ਮੀਟਿੰਗ ਹੋਈ।ਜਿਸ ਵਿੱਚ ਵੱਖ-ਵੱਖ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉਤਰਾਖੰਡ, ਯੂ.ਪੀ ਆਦਿ ਸੂਬਿਆਂ ਦੀਆਂ 200 ਦੇ ਕਰੀਬ ਧਾਰਮਿਕ ਸੇਵਾ ਸੁਸਾਇਟੀਆਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ।ਇਸ ਸਮੇਂ ਸਰਬ ਹਿੰਦ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਬੁਲਾਰੇ ਭਾਈ ਗੁਰਦੀਪ ਸਿੰਘ ਸਲੂਜਾ ਨੇ ਦੱਸਿਆ ਕਿ ਇਸ ਡੈਲੀਗੇਟ ਇਜਲਾਸ ਵਿੱਚ 15, 16 ਅਤੇ 17 ਸਤੰਬਰ 2017 ਨੂੰ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਬਾਰੇ ਵਿਚਾਰਾਂ ਕੀਤੀਆਂ ਗਈਆਂ ਹਨ।ਉਨਾਂ ਕਿਹਾ ਕਿ ਗੁ: ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਇਹਨਾਂ ਸਮਾਗਮਾਂ ਵਿੱਚ ਸਿੰਘ ਸਾਹਿਬਾਨ ਤੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਹਾਜਰੀ ਲਵਾਉਣ ਲਈ ਵਿਸ਼ੇਸ਼ ਤੌਰ `ਤੇ ਪੁੱਜਣਗੇ।ਸਲਾਨਾ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ, ਦਸਤਾਰ ਤੇ ਗੁਰਬਾਣੀ ਕੰਠ ਮੁਕਾਬਲੇ ਅਤੇ ਵਿਸ਼ਾਲ ਨਗਰ ਕੀਰਤਨ ਤੇ ਕਵੀ ਦਰਬਾਰ ਕਰਵਾਇਆ ਜਾਵੇਗਾ।ਭਾਈ ਗੁਰਦੀਪ ਸਿੰਘ ਸਲੂਜਾ ਨੇ ਹੋਰ ਕਿਹਾ ਕਿ ਸਮਾਗਮ ਦੌਰਾਨ ਭਾਈ ਗੁਰਇਕਬਾਲ ਸਿੰਘ ਕਥਾ ਕੀਰਤਨ ਦੀਆਂ ਹਾਜਰੀਆਂ ਲਗਾ ਕੇ ਸੰਗਤਾਂ ਨੂੰ ਨਿਹਾਲ ਅਤੇ ਬਾਹਰੋਂ ਆਈਆਂ ਸੰਗਤਾਂ ਤੇ ਸਭਾ ਸੁਸਾਇਟੀਆਂ ਨੂੰ ਸਨਮਾਨਿਤ ਕਰਨਗੇ।
ਇਸ ਮੌਕੇ ਅੰਮ੍ਰਿਤਸਰ, ਬਟਾਲਾ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ, ਮੁਕਤਸਰ, ਸ੍ਰੀ ਗੰਗਾ ਨਗਰ, ਅਬੋਹਰ, ਫਾਜਿਲਕਾ, ਬਰਨਾਲਾ ਸਰਸਾ, ਸੰਗਰੂਰ, ਕਪੂਰਥਲਾ, ਜਲੰਧਰ ਕੈਂਟ, ਗੁਰਦਾਸਪੁਰ, ਫਿਰੋਜਪੁਰ, ਗੜਸ਼ੰਕਰ, ਮੋਗਾ, ਬਾਘਾਪੁਰਾਨਾ, ਨਿਹਾਲ ਸਿੰਘ ਵਾਲਾ, ਤਰਨ ਤਾਰਨ, ਅਜਨਾਲਾ, ਰਮਦਾਸ, ਬਾਬਾ ਬਕਾਲਾ, ਬਤਾਲਾ, ਦਿੱਲੀ, ਜਮੁਨਾ ਨਗਰ, ਯਗਧਾਰੀ, ਅੰਬਾਲਾ, ਕੈਂਥਲ, ਲਾਡਵਾ, ਪਾਣੀਪਤ, ਜੈਲਡਸਰ, ਕਾਨਪੁਰ, ਲਖਨਊ, ਦੇਹਰਾਦੂਨ, ਦੋਈਵਾਲਾ, ਹਲਦਵਾਨੀ ਦੀਆਂ ਸੰਗਤਾਂ ਤੋਂ ਇਲਾਵਾ ਜੋਗਿੰਦਰ ਸਿੰਘ, ਹਰਜੀਤ ਸਿੰਘ, ਸਵਰਨ ਸਿੰਘ, ਹਰਮੀਤ ਸਿੰਘ, ਦਵਿੰਦਰਪਾਲ ਸਿੰਘ ਰਾਜੂ ਹਾਲ ਵਾਲੇ, ਹਰਜੀਤ ਸਿੰਘ, ਗੁਰਦੀਪ ਸਿੰਘ ਰਮਦਾਸ, ਜਸਬੀਰ ਸਿੰਘ, ਤਜਿੰਦਰ ਸਿੰਘ, ਅਮਰੀਕ ਸਿੰਘ ਚਾਵਲਾ, ਚਰਨਜੀਤ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ, ਭਜਨ ਸਿੰਘ, ਗੁਰਪ੍ਰਤਾਪ ਸਿੰਘ ਸਲੂਜਾ, ਤੇ ਮਧਸੂਦਨ ਸਿੰਘ ਵੀ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply