Tuesday, September 29, 2026

ਸੌਖਾ ਨਹੀਂ ਆਧਾਰ ਕਾਰਡ ਬਣਵਾਉਣਾ……..

ਧੂਰੀ, 11 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ)  ਪੰਜਾਬ ਸਰਕਾਰ ਨੇ ਆਧਾਰ ਕਾਰਡ ਬਣਾਉਣ ਦੀ ਜ਼ਿੰਮੇਵਾਰੀ ਸੇਵਾ ਕੇਂਦਰਾਂ ਨੂੰ ਸੌਂਪ ਦਿੱਤੀ ਹੈ, ਪਰ ਅਸਲ Sewa Kenderਵਿਚ ਅਜਿਹਾ ਨਹੀਂ ਹੋ ਰਿਹਾ।ਲੋਕਾਂ ਨੂੰ ਆਧਾਰ ਕਾਰਡ ਬਣਵਾਉਣ `ਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ।ਮਿਲੀ ਸੂਚਨਾ ਅਨੁਸਾਰ ਅਦਾਰ ਕਾਰਡ ਬਣਵਾਉਣ ਲਈ ਜੋ ਲੋਕ ਸੁਵਿਧਾ ਕੇਂਦਰ ਜਾ ਰਹੇ ਹਨ, ਉਨ੍ਹਾਂ ਨੂੰ ਉਥੋਂ ਵਾਪਸ ਭੇਜਿਆ ਜਾ ਰਿਹਾ ਹੈ।ਸੁਵਿਧਾ ਕੇਂਦਰ ਸਟਾਫ ਦਾ ਕਹਿਣਾ ਹੈ ਕਿ ਹੁਣ ਆਧਾਰ ਕਾਰਡ ਉਥੇ ਨਹੀਂ, ਸੇਵਾ ਕੇਂਦਰਾਂ ਵਿਚ ਬਣ ਰਹੇ ਹਨ।ਬੇਸ਼ੱਕ ਸਰਕਾਰ ਨੇ 10 ਵਸਤਾਂ ਲਈ ਆਧਾਰ ਕਾਰਡ ਨੰਬਰ ਦਾ ਲਿੰਕ ਹੋਣਾ ਜ਼ਰੂਰੀ ਕਰ ਦਿੱਤਾ ਹੈ, ਪਰ ਇਸ ਨੂੰ ਬਣਵਾਉਣ ਦੀ ਰਾਹ ਇੰਨੀ ਆਸਾਨ ਨਹੀਂ ਹੈ।
ਸਮੁੱਚੇ ਨਿੱਜੀ ਆਪ੍ਰੇਟਰਾਂ ਨੇ ਆਧਾਰ ਕਾਰਡ ਬਣਾਉਣੇ ਕੀਤੇ ਬੰਦ
ਦੂਸਰੇ ਪਾਸੇ ਨਿੱਜੀ ਆਪ੍ਰੇਟਰਾਂ ਨੇ ਆਧਾਰ ਕਾਰਡ ਬਣਾਉਣੇ ਬੰਦ ਕਰ ਦਿੱਤੇ ਹਨ।ਹੁਣ ਇਹ ਸਿਰਫ ਸੇਵਾ ਕੇਂਦਰਾਂ ਵਿਚ ਹੀ ਬਣਾਏ ਜਾ ਰਹੇ ਹਨ।ਪਹਿਲਾਂ ਹਰ ਗਲੀ-ਮੁਹੱਲੇ ਵਿੱਚ ਇੱਕ ਨਿੱਜੀ ਆਪ੍ਰੇਟਰ ਬੈਠਾ ਆਧਾਰ ਕਾਰਡ ਬਣਾ ਰਿਹਾ ਸੀ, ਜਿਸ ਲਈ ਉਹ ਮਨਮਾਨੀ ਫੀਸ ਵਸੂਲ ਕਰਦਾ ਰਿਹਾ।ਕੋਈ 60 ਰੁਪਏ ਤੇ ਕੋਈ 200 ਰੁਪਏ ਤੱਕ ਚਾਰਜ ਕਰਦੇ ਰਹੇ।ਹੁਣ ਨਿੱਜੀ ਆਪ੍ਰੇਟਰਾਂ ਦੀ ਮਨਮਾਨੀ ਤਾਂ ਖਤਮ ਹੋ ਗਈ, ਪਰ ਸੇਵਾ ਕੇਂਦਰਾਂ ਵਿਚ ਵੀ ਲੋਕਾਂ ਨੂੰ ਧੱਕੇ ਖਾਣੇ ਪੈ ਰਹੇ ਹਨ ।ਇਸ ਲਈ ਸਰਕਾਰ ਤੇ ਪ੍ਰਸਾਸ਼ਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply