ਕਾਦੀਆਂ (ਬਟਾਲਾ), 11 ਜੁਲਾਈ (ਨਰਿੰਦਰ ਬਰਨਾਲ ) – ਕਸਬਾ ਕਾਦੀਆਂ ਵਿਖੇ ਅੱਜ ਸਾਬਕਾ ਮੰਤਰੀ ਸਵਰਗੀ ਸਤਨਾਮ ਸਿੰਘ ਬਾਜਵਾ ਦੀ ਬਰਸੀ ਮਨਾਈ
ਗਈ।ਇਸ ਮੌਕੇ ਉਹਨਾਂ ਦੇ ਬੇਟੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ, ਬੀਬੀ ਚਰਨਜੀਤ ਕੌਰ, ਪ੍ਰੀਤ ਬਾਜਵਾ, ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਸਮੇਤ ਵੱਡੀ ਗਿਣਤੀ `ਚ ਪੰਜਾਬ ਭਰ ਤੋਂ ਆਏ ਬਾਜਵਾ ਪਰਿਵਾਰ ਦੇ ਸਮਰਥਕਾਂ ਅਤੇ ਵੱਖ-ਵੱਖ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਪਹੁੰਚੇ ਹੋਏ ਸਨ।ਸਰਧਾਂਜਲੀ ਸਮਾਗਮ ਦੌਰਾਨ ਰਾਗੀ ਜਥੇ ਵਲੋਂ ਇਲਾਹੀ ਬਾਣੀ ਦਾ ਕੀਤਰਨ ਕੀਤਾ ਗਿਆ।
ਸਵ: ਸਤਨਾਮ ਸਿੰਘ ਬਾਜਵਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨਾਂ ਦੇ ਸਪੁੱਤਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਡੇ ਬਾਜਵਾ ਸਾਹਿਬ ਦਾ ਸਾਰਾ ਜੀਵਨ ਬਹੁਤ ਸ਼ੰਘਰਸ਼ੀਲ ਸੀ ਅਤੇ ਉਨਾਂ ਨੇ ਪੂਰੀ ਮਿਹਨਤ ਤੇ ਸੇਵਾ ਨਾਲ ਲੋਕਾਂ ਦੇ ਦਿਲਾਂ `ਚ ਨਿਵੇਕਲਾ ਸਥਾਨ ਬਣਾਇਆ।ਉਨਾਂ ਕਿਹਾ ਕਿ ਬਾਜਵਾ ਸਾਹਿਬ ਅਜਿਹੀ ਸ਼ਖਸ਼ੀਅਤ ਦੇ ਮਾਲਕ ਸਨ ਕਿ ਪੂਰੇ ਮਹਾਂ ਪੰਜਾਬ `ਚ ਉਨਾਂ ਦੀ ਮਕਬੂਲੀਅਤ ਸੀ।ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨਾਂ ਦਾ ਪਰਿਵਾਰ ਵਡੇ ਬਾਜਵਾ ਦੇ ਪਾਏ ਪੂਰਨਿਆਂ `ਤੇ ਚੱਲਦਾ ਹੋਇਆ ਉਨਾਂ ਦੀ ਵਿਰਾਸਤ ਨੂੰ ਅਗੇ ਵਧਾ ਰਿਹਾ ਹੈ।
ਇਸ ਮੋਕੇ ਸ਼ਾਲਿਨੀ ਸ਼ਰਮਾ, ਬਲਦੀਸ਼ ਸਿੰਘ ਤੂਰ, ਬਲਾਕ ਪ੍ਰਧਾਨ ਮਹਿੰਦਰ ਲਾਲ, ਸੁੱਚਾ ਸਿੰਘ ਜੌਹਲ ਕੌਂਸਲਰ, ਜਸਬੀਰ ਸਿੰਘ, ਡਾ. ਅਜੇ ਕੁਮਾਰ ਛਾਬੜਾ, ਮਨਮੋਹਨ ਉਬਰਾਏ, ਤਿਲਕ ਰਾਜ ਮਹਾਜਨ, ਵਿੱਕੀ ਮਹਾਜਨ, ਧਰਮਪਾਲ ਸਾਬਕਾ ਕੌਸਲਰ, ਅਸ਼ਵਨੀ ਵਰਮਾ, ਅਮਰਬੀਰ ਸਿੰਘ ਸੰਧੂ, ਵਿਸ਼ਵ ਗੋਰਵ, ਰਾਕੇਸ਼ ਕੁਮਾਰ ਸ਼ਰਮਾ, ਵਿਨੋਦ ਕੁਮਾਰ ਟੋਨੀ ਆਦ ਹਾਜਰ ਸਨ।ਮੰਚ ਦਾ ਸੰਚਾਲਨ ਨੈਸ਼ਨਲ ਐਵਾਰਡੀ ਮਨੋਹਰ ਲਾਲ ਸ਼ਰਮਾ ਵਲੋਂ ਕੀਤਾ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media