ਸੰਦੌੜ, 11 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਚਿਰਾਗ ਲੋਕ ਸੇਵਾ ਸੁਸਾਇਟੀ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਭਾਰਤੀ ਹਰਭਜਨ ਸਿੰਘ ਸਪੇਨ ਵਲੋਂ
ਲੋਕਲ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਪੰਜਗਰਾਈਆਂ ਵਿਖੇ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਚਿਰਾਗ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਤਨੋਜ ਟਿੱਬਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੀ ਟੀਮ ਨੇ ਡਾ. ਕੁਲਜੀਤ ਕੌਰ ਦੀ ਅਗਵਾਈ ਵਿੱਚ ੨੫੦ ਮਰੀਜਾਂ ਦਾ ਚੈਕਅਪ ਕੀਤਾ ਅਤੇ ਉਹਨਾਂ ਦੇ ਖੂਨ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ।ਡਾ. ਨਵਨੀਤ ਕੌਰ ਨੇ ਕਿਹਾ ਕਿ ਕੈਂਸਰ ਦਾ ਇਲਾਜ ਅਸਾਨੀ ਨਾਲ ਹੋ ਸਕਦਾ ਹੈ ਜੇਕਰ ਇਸ ਦਾ ਮੁਢਲੇ ਪੱਧਰ `ਤੇ ਪਤਾ ਲੱਗ ਜਾਵੇ।ਉਹਨਾਂ ਕਿਹਾ ਕਿ ਕੈਂਸਰ ਕਈ ਪ੍ਰਕਾਰ ਦਾ ਹੋ ਸਕਦਾ ਹੈ ਇਸ ਦੇ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਤੰਬਾਕੂ ਸੇਵਨ ਅਤੇ ਤੰਬਾਕੂ ਸੇਵਨ ਕਰਨ ਵਾਲੇ ਲੋਕ ਬੈਠਣਾ ਵੀ ਖਤਰਨਾਕ ਹੈ।ਇਸ ਮੌਕੇ ਉਹਨਾਂ ਨੇ ਕੈਂਸਰ ਜਾਗਰੂਕਤਾ ਦੇ ਲਈ ਮੋਬਾਇਲ ਵੈਨ ਰਾਹੀ ਲੋਕਾਂ ਨੰੂ ਕੈਂਸਰ ਦੇ ਲੱਛਣਾਂ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਪੰਜਗਰਾਈਆਂ ਵਿੱਚ ਕੈਂਸਰ ਵਰਗੀ ਭਿਆਨਕ ਬਿਮਾਰੀ ਆਪਣੇ ਪੈਰ ਪਸਾਰ ਰਹੀ ਹੈ, ਜਿਸ ਨੇ ਜਿੱਥੇ ਕਈ ਜਾਨਾਂ ਨਿਗਲ ਲਈਆਂ ਹਨ ਉੱਥੇ ਅਜੇ ਵੀ ਇਸ ਬਿਮਾਰੀ ਨਾਲ ਪੀੜਤ ਕੁੱਝ ਲੋਕ ਇਲਾਜ ਅਧੀਨ ਹਨ ਇਹ ਕੈਂਪ ਲਾ ਕੇ ਜਿਥੇ ਚਿਰਾਗ ਟੀਮ ਵੱਲੋਂ ਪਹਿਲਾ ਕੈਂਸਰ ਪੀੜਤਾਂ ਨੰੂ ਇਲਾਜ ਦੇ ਲਈ ਮਾਲੀ ਮਦਦ ਕੀਤੀ ਗਈ ਹੈ, ਉਥੇ ਹੁਣ ਹੋਰ ਲੋਕਾਂ ਨੰੂ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ।ਇਸ ਲਈ ਇਸ ਕੈਂਪ ਦਾ ਆਯੋਜਨ ਕਰਕੇ ਸਲਾਘਾਯੋਗ ਕਾਰਜ ਕੀਤਾ ਗਿਆ ਹੈ।
ਇਸ ਮੌਕੇ ਨਗਰ ਦੇ ਸਰਪੰਚ ਗੁਰਵਿੰਦਰ ਸਿੰਘ, ਸਮਾਜ ਸੇਵੀ ਸੁਖਵੰਤ ਰਛੀਨ, ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਥੇਦਾਰ ਸ਼ੇਰ ਸਿੰਘ, ਪੰਚ ਈਸ਼ਰਪਾਲ ਸਿੰਘ, ਪੰਚ ਚਰਨ ਸਿੰਘ ਢਿਲੋਂ, ਪੰਚ ਦਰਸ਼ਨ ਸਿੰਘ ਗਿਲ, ਸੁਖਵਿੰਦਰ ਸਿੰਘ ਗਰੇਵਾਲ, ਬੱਬੂ ਖੁਰਮੀ, ਮਾ. ਰਜੇਸ਼ ਕੁਮਾਰ, ਡਾ. ਸੁਰੇਸ਼, ਡਾ. ਗੁਲਸ਼ਨ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media