ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) “ਅਧਿਆਪਕ ਭਾਈਚਾਰੇ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਵਿਸ਼ਾ-ਵਿਸ਼ੇਸ਼ ਗਿਆਨ
ਤਕ ਸੀਮਤ ਨਾ ਰੱਖਣ ਸਗੋਂ ਸਮਾਜ ਨੂੰ ਵੱਡੇ ਪੱਧਰ ’ਤੇ ਤਬਦੀਲ ਕਰਨ ਹਿਤ ਚੰਗੇ ਮਨੁੱਖੀ ਜੀਵ ਪੈਦਾ ਕਰਨ ਲਈ ਸਹੀ ਸਮਾਜਿਕ, ਸਭਿਆਚਾਰਕ, ਨੈਤਿਕ ਕਦਰਾਂ-ਕੀਮਤਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ”।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ, ਪ੍ਰੋ. ਟੀ.ਐਸ. ਬੇਨੀਪਾਲ ਨੇ ਚਾਰ ਹਫਤਿਆਂ ਦੇ ਜਨਰਲ ਓਰੀਐਂਟੇਸ਼ਨ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਗਟ ਕੀਤੇ। ਇਸ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਯੂ.ਜੀ.ਸੀ. ਹਿਊਮਨ ਰਿਸੋਰਸ ਡਿਵੈਲਪਮੈਂਟ ਕੇਂਦਰ ਵੱਲੋਂ ਕਰਵਾਇਆ ਗਿਆ ਸੀ ਜਿਸ ਵਿਚ ਦੇਸ਼ ਭਰ ਤੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 53 ਅਧਿਆਪਕਾਂ ਨੇ ਭਾਗ ਲਿਆ।ਕੇਂਦਰ ਦੇ ਡਾਇਰੈਕਟਰ ਪ੍ਰੋ. ਕਮਲਜੀਤ ਸਿੰਘ ਨੇ ਮੁੱਖ ਮਹਿਮਾਨ ਨਾਲ ਜਾਣਪਛਾਣ ਕਰਾਈ ਅਤੇ ਕੇਂਦਰ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ।ਡਿਪਟੀ ਡਾਇਰੈਕਟਰ ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਰਾਸ਼ਟਰ ਨਿਰਮਾਣ ਸ਼ਬਦ ਦੇ ਸਹੀ ਅਰਥਾਂ ਵਿਚ ਭੁਮਿਕਾ ਅਦਾ ਕਰਨ ਬਾਰੇ ਬੋਲਦਿਆਂ ਪ੍ਰੋ. ਬੇਨੀਪਾਲ ਨੇ ਕਿਹਾ ਕਿ ਸਾਰਾ ਸਮਾਜ ਖਾਸ ਕਰਕੇ ਨੌਜੁਆਨ ਪੀੜ੍ਹੀ ਤੋਂ ਉਨ੍ਹਾਂ ਨੂੰ ਵੱਡੀਆਂ ਉਮੀਦਾਂ ਹਨ।ਇਹ ਗੱਲ ਮੌਜੂਦਾ ਅਧਿਆਪਕਾਂ ਲਈ ਹੈ ਕਿ ਆਪਣੇ ਅਨੁਸ਼ਾਸਨ ਦੇ ਆਪ ਪੈਦਾ ਕੀਤੇ ਬੈਰੀਅਰ ਪਾਰ ਕਰਕੇ ਇਕ ਸੰਪੂਰਨ ਪਹੁੰਚ ਅਪਨਾਉਣ।
ਆਨ ਲਾਈਨ ਕੋਰਸਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਰਸ ਮਨੁੱਖੀ ਸਰੋਤ ਘੱਟ ਕਰਦੇ ਹਨ ਨਾਂ ਕਿ ਉਨ੍ਹਾਂ ਦਾ ਬਦਲ ਹਨ।ਉਨ੍ਹਾਂ ਕਿਹਾ ਕਿ ਆਨਲਾਈਨ ਅਧਿਆਪਨ ਦੇ ਨਾਲ ਨਾਲ ਕਲਾਸਰੂਮ ਅਧਿਆਪਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media