Wednesday, July 22, 2026

ਲੋਕਾਂ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਸੱਚ ਦੀ ਸਿਧਾਂਤਕ ਲੜਾਈ ਲੜਨਾ ਹੈ ਫਰੰਟ ਦਾ ਮਕਸਦ – ਜੋਸ਼

ਸਮਰਾਲਾ 11 ਜੁਲਾਈ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਭਰਵੀਂ ਮਾਸਿਕ ਇਕੱਤਰਤਾ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਫਰੰਟ ਦੀਆਂ ਇਕਾਈਆਂ ਮਾਛੀਵਾੜਾ ਅਤੇ ਖਮਾਣੋਂ ਤੋਂ ਇਲਾਵਾ ਭਾਈਚਾਰਕ ਸੰਸਥਾਵਾਂ ਤੇ ਬੁੱਧੀਜੀਵੀ ਵਰਗ ਨੇ ਸ਼ਮੂਲੀਅਤ ਕੀਤੀ।ਸ਼ਵਿੰਦਰ ਸਿੰਘ ਨੇ ਫਰੰਟ ਦੀ ਕਾਰਵਾਈ ਦੱਸਦਿਆਂ ਕਿਹਾ ਕਿ ਇਸ ਮਹੀਨੇ ਫਰੰਟ ਕੋਲ 4 ਕੇਸ ਆਏ, ਜਿਨਾਂ ਦਾ ਨਿਪਟਾਰਾ ਕਰ ਦਿੱਤਾ ਗਿਆ।ਜੋਗਿੰਦਰ ਸਿੰਘ ਜੋਸ਼ ਜਨਰਲ ਸਕੱਤਰ ਨੇ ਕਿਹਾ ਕਿ ਫਰੰਟ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ, ਕਿਉਂਕਿ ਫਰੰਟ ਦਾ ਮਕਸਦ ਲੋਕਾਂ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਸੱਚ ਦੀ ਸਿਧਾਂਤਕ  ਲੜਾਈ ਲੜਨਾ ਹੈ।
ਕੈਪਟਨ ਮਹਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਫਰੰਟ ਸਮਰਾਲਾ ਅਧੀਨ ਖਮਾਣੋਂ ਇਕਾਈ ਵੀ ਇਨਸਾਫ `ਤੇ ਅਧਾਰਿਤ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਲੋਕਾਂ ਦੇ ਹੋ ਰਹੇ ਸੋਸ਼ਣ ਵਿਰੁੱਧ ਡੱਟ ਜਾਂਦੀ ਹੈ।ਸੁਖਵਿੰਦਰ ਸਿੰਘ ਪ੍ਰਧਾਨ ਮਾਛੀਵਾੜਾ ਨੇ ਦੱਸਿਆ ਕਿ ਸਾਡੀ ਇਕਾਈ ਨੇ ਸੱਚਾਈ, ਇਮਾਨਦਾਰੀ ਤੇ ਦਿਆਨਤਦਾਰੀ ਨੂੰ ਮੁੱਖ ਰੱਖ ਕੇ ਲੋਕਾਂ ਦੇ ਕੰਮ ਕਰਵਾਏ ਹਨ ਅਤੇ ਕਰਵਾਏ ਜਾ ਰਹੇ ਹਨ।ਭੁਪਿੰਦਰ ਸਿੰਘ ਮੂੰਡੀ ਦਫਤਰਾਂ ਵਿੱਚ ਲੋਕਾਂ ਦੇ ਕੰਮਾਂ ਲਈ ਕਿਸੇ ਪ੍ਰਕਾਰ ਦੀ ਰਿਸ਼ਵਤ ਖੋਰੀ ਫਰੰਟ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਹਾਲਾਤ ਇਸ ਤਰਾਂ ਦੇ ਹਨ ਕਿ ਜਦੋਂ ਕਿਸੇ ਮਹਿਕਮੇਂ ਵਿੱਚ ਹੋ ਰਹੀ ਲੁੱਟ ਦੇ ਸਬੰਧ ਵਿੱਚ ਫਰੰਟ ਦੇ ਸੇਵਾਦਾਰ ਕੋਈ ਕਦਮ ਚੁੱਕਦੇ ਹਨ ਤਾਂ ਇਨਾਂ ਭਿ੍ਰਸ਼ਟਾਚਾਰੀਆਂ ਵੱਲੋਂ ਜਾਤਪਾਤ ਦਾ ਦੂਸ਼ਣ ਲਾ ਕੇ ਹੋਛਾ ਹਥਿਆਰ ਵਰਤਿਆ ਜਾਂਦਾ ਹੈ, ਜੋ ਫਰੰਟ ਦਾ ਧਰਮ ਨਹੀਂ ਹੈ। ਅਵਤਾਰ ਸਿੰਘ ਉਟਾਲਾਂ ਨੇ ਹੋ ਰਹੇ ਭਿ੍ਰਸ਼ਟਾਚਾਰ ਬਾਰੇ ਮਾਯੂਸੀ ਜਾਹਰ ਕਰਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ।
ਅੰਤ ਵਿੱਚ ਜੰਗ ਸਿੰਘ ਭੰਗਲਾਂ ਨੇ ਬੁਲਾਰਿਆਂ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸਾਡਾ ਫਰੰਟ ਤਨੋ ਮਨੋਂ ਭਿ੍ਰਸ਼ਟਾਚਾਰ ਦੂਰ ਕਰਨ ਲਈ ਜੁਟਿਆ ਹੋਇਆ ਹੈ।ਇੱਕ ਨਾ ਇੱਕ ਦਿਨ ਇਸਦੀਆਂ ਜੜਾਂ ਜਰੁੂਰ ਵੱਢਾਂਗੇ।ਸਾਨੂੰ ਮਾਯੂਸ ਹੋਣ ਦੀ ਲੋੜ ਨਹੀਂ ਹੈ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਕੰਗ, ਮਾਸਟਰ ਪ੍ਰੇਮ ਨਾਥ, ਰਾਜਿੰਦਰ ਸਿੰਘ, ਮਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਸੁਖਵਿੰਦਰ ਕੌਰ, ਪਿ੍ਰਥੀ ਸਿੰਘ ਮੀਤ ਪ੍ਰਧਾਨ ਪੁਲਿਸ ਜ਼ਿਲਾ ਖੰਨਾ, ਸਵਰਨ ਸਿੰਘ ਕਕਰਾਲਾ, ਕਾਮਰੇਡ ਜਸਵੰਤ ਸਿੰਘ, ਦੇਸ ਰਾਜ, ਕੇਵਲ ਸਿੰਘ ਹੇਡੋਂ, ਅੰਗਰੇਜ਼ ਸਿੰਘ ਮਾਂਗਟ, ਬਲਵੀਰ ਸਿੰਘ ਚਾਹਲਾਂ, ਕਰਨੈਲ ਸਿੰਘ, ਲਾਭ ਸਿੰਘ, ਪਿ੍ਰਥੀਪਾਲ ਸਿੰਘ, ਬਲਦੇਵ ਸਿੰਘ ਖਮਾਣੋਂ ਪ੍ਰਧਾਨ, ਪ੍ਰੀਤਮ ਸਿੰਘ ਸੂਬੇਦਾਰ, ਗੁਰਦਿਆਲ ਸਿੰਘ ਵੈਦ, ਹਰਭਜਨ ਸਿੰਘ ਉਟਾਲਾਂ, ਜਗਤਾਰ ਸਿੰਘ ਨੰਬਰਦਾਰ, ਮਹਿੰਦਰ ਸਿੰਘ ਨੂਰਪੁਰ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਹਾਜਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply