ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਸੰਭਾਵੀ ਹੜਾਂ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਇੱਕ
ਵਿਸ਼ੇਸ਼ ਮੀਟਿੰਗ ਡਾ. ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਐਸ.ਡੀ.ਐਮ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਕੀਤੀ ਗਈ।ਜਿਸ ਵਿੱਚ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਜਸਵੰਤ ਸਿੰਘ ਢਿੱਲੋਂ ਜਿਲਾ ਟਰਾਂਸਪੋਰਟ ਅਧਿਕਾਰੀ, ਸੁਖਦੇਵ ਰਾਜ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ, ਯਸਪਾਲ ਨਾਇਬ ਤਹਿਸੀਲਦਾਰ ਪਠਾਨਕੋਟ, ਡਾ. ਹਰਿੰਦਰ ਸਿੰਘ ਬੈਂਸ ਖੇਤੀ ਬਾੜੀ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਵੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਸੰਭਾਵੀ ਹੜਾਂ ਦਾ ਸਮਾਂ 1 ਜੂਨ 2017 ਤੋਂ 30 ਸਤੰਬਰ 2017 ਤੱਕ ਮੰਨਿਆ ਜਾ ਰਿਹਾ ਹੈ ਅਤੇ ਇਸ ਸਮੇਂ ਦੋਰਾਨ ਕਿਸੇ ਵੀ ਤਰਾਂ ਦੇ ਸੰਭਾਵੀ ਹੜਾਂ ਦੀ ਰੋਕਥਾਮ ਲਈ ਸਾਰੇ ਪ੍ਰਬੰਧ ਪਹਿਲਾ ਤੋਂ ਹੀ ਮੁਕੰਮਲ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਹੜਾਂ ਸਬੰਧੀ ਅਗੇਤੀ ਜਾਣਕਾਰੀ ਦੇਣ ਲਈ ਜ਼ਿਲਾ ਪੱਧਰ ਅਤੇ ਤਹਿਸੀਲ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਕੰਮ ਕਰਨਗੇ।
ਡਾ. ਅਮਿਤ ਮਹਾਜਨ ਨੇ ਜ਼ਿਲਾ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਤਰਾਂ ਦੇ ਸੰਭਾਵੀ ਹੜਾਂ ਦੇ ਦੋਰਾਨ ਪਹਿਲਾਂ ਤੋਂ ਹੀ ਸਕੂਲਾਂ ਦਾ ਚੁਨਾਬ ਕਰਕੇ ਤਿਆਰ ਕੀਤੀ ਗਈ ਲਿਸਟ ਦੇ ਅਨੁਸਾਰ ਸਾਰੇ ਸਥਾਨਾਂ ਦੀ ਫਿਰ ਤੋਂ ਜਾਂਚ ਕੀਤੀ ਜਾਵੇ ਅਤੇ ਸਮੇਂ ਰਹਿੰਦਿਆਂ ਹੀ ਕਮੀਆਂ ਨੂੰ ਦੂਰ ਕੀਤਾ ਜਾਵੇ। ਉਨਾਂ ਕਿਹਾ ਕਿ ਨਿਰਧਾਰਤ ਸਥਾਨਾਂ ਤੇ ਬਿਜਲੀ, ਪਾਣੀ ਅਤੇ ਕਮਰਿਆਂ ਦਾ ਜਾਇਜਾ ਲਿਆ ਜਾਵੇ ਕਿ ਸਾਰੇ ਪ੍ਰਬੰਧ ਪੂਰੇ ਹਨ ਤਾਂ ਜੋ ਜਰੂਰਤ ਪੈਣ ਤੇ ਉਨਾਂ ਸਕੂਲਾਂ ਨੂੰ ਕੈਂਪਾਂ ਵਿੱਚ ਬਦਲਿਆ ਜਾ ਸਕੇ।ਉਨਾਂ ਕਿਹਾ ਕਿ ਰਣਜੀਤ ਸਾਗਰ ਡੈਮ ਅਧਿਕਾਰੀਆਂ ਨੇ ਪੁਸਟੀ ਕੀਤੀ ਹੈ ਕਿ ਉਪਰੋਕਤ ਸਮੇਂ ਦੋਰਾਨ ਅਗਰ ਪਾਣੀ ਛੱਡਣ ਦੀ ਜਰੂਰਤ ਪੈਂਦੀ ਹੈ ਤਾਂ ਪਾਣੀ ਛੱਡਣ ਦੇ 24 ਘੰਟੇ ਪਹਿਲਾ ਹੀ ਪਬਲਿਕ ਨੂੰ ਸੂਚਿਤ ਕੀਤਾ ਜਾਵੇਗਾ।ਉਨਾਂ ਸਿਵਲ ਹਸਪਤਾਲ ਪਠਾਨਕੋਟ ਨੂੰ ਵੀ ਆਦੇਸ ਜਾਰੀ ਕਰਦਿਆਂ ਕਿਹਾ ਕਿ ਦਵਾਈਆਂ ਦੇ ਸਟਾਕ ਦੀ ਇਕ ਵਾਰ ਹੋਰ ਜਾਂਚ ਕੀਤੀ ਜਾਵੇ ਕਿ ਜਰੁਰਤ ਦੇ ਅਨੁਸਾਰ ਉਨਾਂ ਕੋਲ ਦਵਾਈਆਂ ਦਾ ਸਟਾਕ ਪੂਰਾ ਹੈ ਜਾ ਨਹੀਂ । ਉਨਾਂ ਕਿਹਾ ਕਿ ਉਪਰੋਕਤ ਸਮੇਂ ਦੋਰਾਨ ਕਿਸੇ ਵੀ ਕਰਮਚਾਰੀ ਦੀ ਡਿਊਟੀ ਕਿਸੇ ਵੀ ਸਥਾਨ ਤੇ ਲਗਾਈ ਜਾ ਸਕਦੀ ਹੈ ਇਸ ਦੀ ਵੀ ਸੂੱਚੀ ਬਣਾਈ ਗਈ ਹੈ।
ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ 1 ਜੂਨ 2017 ਤੋਂ 30 ਸਤੰਬਰ 2017 ਅਧਿਕਾਰੀ ਬਿਨਾਂ ਆਗਿਆ ਹੈਡ ਕੁਆਟਰ ਨਹੀਂ ਛੱਡੇਗਾ।ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ।ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਸੰਭਾਵੀ ਹੜਾਂ ਸਬੰਧੀ ਉਨਾਂ ਦੇ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰ ਲਏ ਗਏ ਹਨ ਅਤੇ ਜਲਦੀ ਹੀ ਸਾਰੇ ਪ੍ਰਬੰਧਾਂ ਦੀ ਫਿਰ ਤੋਂ ਜਾਂਚ ਕਰਕੇ ਕਮੀਆਂ ਨੂੰ ਦੂਰ ਕੀਤਾ ਜਾਵੇਗਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media