Tuesday, March 17, 2026

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਦਾਖਲਾ ਲੈਣ ਲਈ ਵਿਦਿਆਰਥੀਆਂ `ਚ ਭਾਰੀ ਉਤਸ਼ਾਹ

ਧੂਰੀ, 14 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਸੈਸ਼ਨ 2017-18 ਲਈ ਵਿਦਿਆਰਥੀ ਭਾਰੀ ਉਤਸ਼ਾਹ ਨਾਲ PPN1407201708ਹੁੰਮ-ਹੁੰਮਾ ਕੇ ਕਾਲਜ ਕੈਂਪਸ ਵਿਖੇ ਪਹੁੰਚ ਕੇ ਦਾਖਲੇ ਕਰਵਾ ਰਹੇ ਹਨ ਅਤੇ ਕਾਲਜ ਵੱਲੋਂ 20 ਜੁਲਾਈ ‘ਤੋਂ ਕਲਾਸਾਂ ਆਰੰਭ ਕੀਤੀਆਂ ਜਾ ਰਹੀਆਂ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਿ੍ਰੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਾਲਜ ਵਿਚ ਬੀ.ਏ, ਬੀ.ਕਾਮ ਅਤੇ ਬੀ.ਐਸ.ਸੀ (ਮੈਡੀਕਲ/ਨਾਨ-ਮੈਡੀਕਲ) ਕੋਰਸਾਂ ਦੇ ਪਹਿਲੇ ਸਾਲ ਲਈ ਯੂਨੀਵਰਸਿਟੀ ਵਲੋਂ ਆਨਲਾਇਨ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਸ ਤਹਿਤ 600 ਦੇ ਕਰੀਬ ਪਹੁੰਚਿਆਂ ਅਰਜ਼ੀਆਂ ਵਿਚੋਂ 300 ‘ਤੋਂ ਉੱਪਰ ਵਿਦਿਆਰਥੀ ਦਾਖਲਾ ਪ੍ਰਾਪਤ ਕਰ ਚੁੱਕੇ ਹਨ।ਉਹਨਾਂ ਦੱਸਿਆ ਕਿ ਦਾਖਲਾ ਪ੍ਰਕਿਰਿਆ ਬਿਨਾਂ ਲੇਟ ਫੀਸ 17 ਜੁਲਾਈ ਤੱਕ ਚੱਲੇਗੀ ਅਤੇ ਇਸ ‘ਤੋਂ ਬਾਅਦ ਦਾਖਲੇ ਯੂਨੀਵਰਸਿਟੀ ਨਿਯਮਾਂ ਮੁਤਾਬਿਕ ਲੇਟ ਫੀਸ ਨਾਲ ਕੀਤੇ ਜਾਣਗੇ
ਕਾਲਜ ਵਿੱਚ ਚੱਲ ਰਹੀ ਦਾਖਲਾ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਕਾਲਜ ਵਿਚ ਉਹਨਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਸਹੂਲਤ ਲਈ ਹੈਲਪ-ਡੈੱਸਕ ਲਗਾਏ ਗਏ ਹਨ।ਇਸ ‘ਤੋਂ ਇਲਾਵਾ ਦਾਖਲਾ ਫਾਰਮ ਜਮਾਂ ਕਰਵਾਉਣ ਲਈ ਵੱਖ-ਵੱਖ ਕਾਊਂਟਰ ਲਗਾਏ ਗਏ ਹਨ, ਜਿਥੇ ਮਾਹਿਰ ਪ੍ਰੋਫੈਸਰ ਸਾਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਿਆਂ ਦੀ ਸਹੀ ਚੋਣ ਬਾਰੇ ਜਾਣਕਾਰੀ-ਭਰਪੂਰ ਗਾਈਡੈਂਸ ਦਿੱਤੀ ਜਾ ਰਹੀ ਹੈ।ਬੈਂਕ ਵਿਚ ਫੀਸ ਭਰਨ ਸਬੰਧੀ ਵਿਦਿਆਰਥੀਆਂ ਨੂੰ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਕਾਲਜ ਕੈਂਪਸ ਵਿਚ ਹੀ ਫੀਸ ਭਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਆਪਣੀ ਸਥਾਪਨਾ ਦੇ ਦੂਜੇ ਸਾਲ ਵਿਚ ਹੀ ਵਿਦਿਆਰਥੀਆਂ ਦੇ ਪੁਰਜੋਸ਼ ਹੁੰਗਾਰੇ ਨੂੰ ਦੇਖਦੇ ਹੋਏ ਉਹਨਾਂ ਆਸ ਪ੍ਰਗਟਾਈ ਕਿ ਇਸ ਵਾਰ ਕਾਲਜ ਦੇ ਵਿਦਿਆਰਥੀਆਂ ਦੀ ਗਿਣਤੀ 800 ਦੇ ਕਰੀਬ ਹੋ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਇਹ ਕਾਲਜ ਇਲਾਕੇ ਦੇ ਮੋਹਰੀ ਕਾਲਜਾਂ ਵਿਚ ਸ਼ੁਮਾਰ ਹੋ ਜਾਵੇਗਾ ਅਤੇ ਇਲਾਕੇ ਵਿਚ ਉਚੇਰੀ ਵਿੱਦਿਆ ਦਾ ਚਾਨਣ ਫੈਲਾਉਣ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵੇਗਾ।ਇਸ ਮੌਕੇ ਡਾ: ਅਸ਼ੋਕ ਕੁਮਾਰ, ਡਾ: ਪਰਮਜੀਤ ਕੌਰ, ਡਾ: ਹਰਵਿੰਦਰ ਸਿੰਘ, ਡਾ: ਸੁਭਾਸ਼ ਕੁਮਾਰ, ਪ੍ਰੋ: ਹਰਪ੍ਰੀਤ ਸਿੰਘ, ਪ੍ਰੋ: ਦਲਜੀਤ ਸਿੰਘ ਅਤੇ ਸਮੂਹ ਨਾਨ-ਟੀਚਿੰਗ ਸਟਾਫ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply