ਪ੍ਰੈਸ ਕਲੱਬ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ‘ਚ ਲਿਆਂਦਾ ਸੀ ਇਹ ਮਾਮਲਾ
ਧੂਰੀ, 14 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਪੱਤਗਕਾਰਾਂ ਨੂੰ ਜਾਰੀ ਕੀਤੇ ਜਾਂਦੇ ਪ੍ਰੈੱਸ ਸਨਾਖ਼ਤੀ ਕਾਰਡ ਤੋਂ ਵਾਂਝੇ ਰਹਿੰਦੇ ਪੱਤਰਕਾਰਾਂ ਦਾ ਮਸਲਾ ਪ੍ਰੈੱਸ ਟੱਰਸਟ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਧਿਆਨ ‘ਚ ਲਿਆਉਣ ਤੋਂ ਬਾਅਦ ਵਿਭਾਗ ਵੱਲੋਂ ਚਾਰ ਮੈਂਬਰੀ ਰਿਵਿਊ ਕਮੇਟੀ ਦਾ ਗਠਨ ਕੀਤਾ। ਪ੍ਰੈੱਸ ਟੱਰਸਟ ਪੰਜਾਬ ਦੇ ਸੂਬਾ ਚੈਅਰਮੈਨ ਰਾਜੇਸਵਰ ਪਿੰਟੂ, ਸਰਪ੍ਰਸਤ ਮਨੋਹਰ ਸੱਗੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੱਰਸਟ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਸ਼ਿਕਾਇਤਾਂ ਮਿਲੀਆਂ ਸਨ ਕਿ ਡੀ.ਪੀ.ਆਰ.ਓ ਦਫਤਰ ਵੱਲੋਂ ਜਾਰੀ ਕੀਤੇ ਜਾਂਦੇ ਸਨਾਖਤੀ ਕਾਰਡਾਂ ਤੋਂ ਵਾਂਝੇ ਹਨ।ਜਿਸ ਕਾਰਨ ਫੀਲਡ ‘ਚ ਪੱਤਕਾਰਾਂ ਨੂੰ ਬਹੁਤ ਮਸਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ।ਉਨ੍ਹਾਂ ਦੱਸਿਆ ਕਿ ਪ੍ਰੈੱਸ ਦਾ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ‘ਚ ਲਿਆੳਣ ਤੋਂ ਬਾਅਦ ਦਫ਼ਤਰ ਲੋਕ ਸੰਪਰਕ ਵਿਭਾਗ ਵੱਲੋਂ ਨੂੰ ਲਿਖੇ ਪੱਤਰਾਂ ਦੇ ਅਧਾਰ ਤੇ ਪ੍ਰੱਸ ਸਨਾਖਤੀ ਕਾਰਡ ਪੈਂਡੀਗ ਪਏ ਜਾ ਅਧੂਰੇ ਕੇਸਾਂ ਸਬੰਧੀ ਟਰੱਸਟ ਦੀ ਕੀਤੀ ਸਿਕਾਇਤ ਤੇ ਸੂਚਨਾਂ ਤੇ ਲੋਕ ਸੰਪਰਕ ਵਿਭਗ ਨੇ ਉੱਚ ਅਧਿਕਾਰੀਆਂ ਦੀ ਇੱਕ ਚਾਰ ਮੈਂਬਰੀ ਰਵਿਊ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜੋ ਪੈਂਡਿੰਗ ਪਏ ਜਾ ਦੇਰੀ ਨਾਲ ਅਪਲਾਈ ਕਿਤੇ ਪ੍ਰੈਸ ਸਨਾਖਤੀ ਕਾਰਡਾਂ ਸਬੰਧੀ ਫੈਸਲਾ ਜਲਦ ਤੋਂ ਜਲਦ ਕਰੇਗੀ ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media