ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਡੀ.ਏ.ਵੀ ਕਾਲਜ ਦੇ 63ਵੇਂ ਨਵੇਂ ਵਿਦਿਅਕ ਸੈਸ਼ਨ ਦੇ ਸਬੰਧ ਵਿੱਚ ਵੈਦਿਕ ਯੱਗ ਦਾ
ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਵਿੱਚ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜਜ਼ਮਾਨ ਅਤੇ ਅਤੇ ਜੇ.ਕੇ ਲੂਥਰਾ ਤੇ ਡਾ. ਵੀ.ਪੀ ਲੱਖਨਪਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਸ੍ਰੀ ਮਦ ਭਗਵਤ ਗੀਤਾ ਦੇ 17 ਅਧਿਆਏ ਦਾ ਪਾਠ ਹੋਇਆ ਫਿਰ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਯੱਗ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਦੇ ਮੁਖੀ ਅਧਿਆਪਕਾਂ ਤੇ ਕਰਮਚਾਰੀਆਂ ਨੇ ਸ਼ਰਧਾ ਭਾਵਨਾ ਨਾਲ ਆਹੂਤੀਆਂ ਪਾਈਆਂ ਅਤੇ ਡੀ.ਏ.ਵੀ ਕਾਲਜ ਦੀ ਤਰੱਕੀ ਲਈ ਕੰਮ ਕਰਨ ਦਾ ਸੰਕਲਪ ਲਿਆ।
ਮੁੱਖ ਮਹਿਮਾਨ ਸ਼੍ਰੀ ਜੇ. ਕੇ ਲੂਥਰਾ ਨੇ ਧਰਮ ਦੇ ਸੱਚੇ ਸਵਰੂਪ `ਤੇ ਚਾਨਣਾਂ ਪਾਉਂਦੇ ਹੋਏ ਕਿਹਾ ਕਿ ਧਰਮ ਉਹ ਹੈ ਜਿਸ ਵਿੱਚ ਹੌਸਲਾ ਤੇ ਧੀਰਜ਼, ਮੁਆਫ ਕਰਨ, ਸੰਜ਼ਮ, ਚੋਰੀ ਨਾ ਕਰਨਾ, ਪਵਿੱਤਰਤਾ ਅਤੇ ੰਿੲੰਦਰੀਆਂ `ਤੇ ਫਤਹਿ ਪ੍ਰਾਪਤ ਕਰਨਾ, ਹਿੰਸਾ ਤੇ ਕ੍ਰੋਧ ਨਾ ਕਰਨਾ ਅਤੇ ਸੱਚ ਬੋਲਣਾ ਆਦਿ ਦੇ ਗੁਣ ਹੋਣ, ਜੋ ਮਨੁੱਖ ਨੂੰ ਹਾਨ ਬਣਾ ਸਕਦੇ ਹਨ।ਡਾ. ਵੀ.ਪੀ ਲਖਨਪਾਲ ਨੇ ਕਿਹਾ ਕਿ ਯੱਗ ਦੀ ਕਿਰਿਆ ਵਿਗਿਆਨਕ ਅਤੇ ਤਰਕਪੂਰਣ ਹੈ।ਯੱਗ ਨਾਲ ਵਾਤਾਵਰਣ ਪ੍ਰਦੁਸ਼ਣ ਨਸ਼ਟ ਹੁੰਦਾ ਹੈ ਅਤੇ ਸਾਰੇ ਕਲੇਸ਼ਾਂ ਨੂੰ ਕੇਵਲ ਯਗ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਇਸ ਮੌਕੇ ਕਾਲਜ ਇਮਤਿਹਾਨਾਂ ਦੇ ਨਤੀਜਿਆਂ ਦੀ ਚਰਚਾ ਕਰਦਿਆਂ ਕਿਹਾ ਕਿ ਹੁਣ ਤੱਕ 19 ਉਚ ਸਥਾਨਾਂ ਉਤੇ ਕਾਲਜ ਕੇ ਵਿਦਿਆਥੀਆਂ ਕਬਜ਼ਾ ਕੀਤਾ ਹੈ ਅਤੇ ਆਉਣ ਵਾਲੇ ਨਤੀਜਿਆਂ ਵਿਚ ਵੀ ਕਾਲਜ ਦੇ ਵਿਦਿਆਰਥੀਆਂ ਵਲੋਂ ਉੱਚ ਸਥਾਨ ਹਾਸਲ ਕਰਨ ਦੀ ਸੰਭਾਵਨਾ ਹੈ। ਕਾਲਜ ਦੇ ਵਾਇਸ ਪ੍ਰਿੰਸੀਪਲ ਡਾ.ਵਿਸ਼ਵਬੰਧੁ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸ਼ਾਂਤੀ ਪਾਠ ਅਤੇ ਪ੍ਰਸਾਦ ਕੇ ਬਾਅਦ ਯੱਗ ਸੰਪੁਰਣ ਹੋਇਆ।ਇਸ ਮੌਕੇ ਰਜਿਸਟਰਾਰ ਡਾ. ਆਸ਼ਮਾ ਵਾਲੀਆ, ਪ੍ਰਬੰਧਕ ਡਾ. ਰਜਨੀ ਖੰਨਾ, ਸਟਾਫ ਸੈਕਟਰੀ ਡਾ. ਬੀ.ਬੀ ਯਾਦਵ, ਪ੍ਰੋ. ਅਮਿਤਾ ਸ਼ਰਮਾ ਆਦਿ ਵੀ ਮੌਜੂਦ ਰਹੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media