Tuesday, March 10, 2026

ਸਿੱਖਾਂ ਦੇ ਕਾਤਲਾਂ ਦੀ ਸ਼ਨਾਖਤ ਕਰਨ ਤੋ ਪਹਿਲਾਂ ਆਪਣੇ ਪਿਤਾ ਦੇ ਕਾਤਲਾਂ ਦੀ ਸ਼ਨਾਖਤ ਕਰੇ ਜੀ.ਕੇ – ਸਿਰਸਾ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ Baldev Sirsaਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਪਿਛਲੇ 10 ਸਾਲਾਂ ਦੇ ਸਮੇਂ ਦੌਰਾਨ ਕਿਥੇ ਸਨ ਜਦੋ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ।
ਜਾਰੀ ਇੱਕ ਬਿਆਨ ਰਾਹੀ ਸਿਰਸਾ ਨੇ ਕਿਹਾ ਕਿ ਜੀ.ਕੇ ਨੇ ਅਕਾਲੀ ਦਲ ਬਾਦਲ ਦੀ ਲੋਕਾਂ ਵਿੱਚੋ ਘੱਟਦੀ ਜਾ ਰਹੀ ਦਿੱਖ ਨੂੰ ਮੁੜ ਸਥਾਪਤ ਕਰਨ ਲਈ ਪਹਿਲਾਂ ਸ਼ਗੂਫਾ ਗਿਆਨ ਗੋਦੜੀ ਦਾ ਸ਼ੁਰੂ ਕੀਤਾ ਤਾਂ ਕਿ ਸਿੱਖ ਜ਼ਜ਼ਬਾਤਾਂ ਵਿੱਚ ਆ ਕੇ ਉਸ ਦਾ ਸਾਥ ਦੇਣਗੇ, ਪਰ ਉਤਰਾਖੰਡ ਦੇ ਸਿੱਖਾਂ ਨੇ ਹੀ ਸਭ ਤੋ ਪਹਿਲਾਂ ਜੀ.ਕੇ ਦਾ ਸਾਥ ਦੇਣ ਤੋ ਇਨਕਾਰ ਕਰ ਦਿੱਤਾ ਤੇ ਫਿਰ ਦੂਸਰਾ 1984 ਦੀ ਨਸ਼ਲਕੁਸ਼ੀ ਦੇ ਮੁੱਦੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ, ਪਰ ਉਥੇ ਵੀ ਕੋਈ ਹੁੰਗਾਰਾ ਨਾ ਮਿਲਿਆ।ਹੁਣ ਜੀ.ਕੇ ਨੂੰ ਪੰਜਾਬ ਵਿਚਲੇ ਝੂਠੇ ਪੁਲੀਸ ਮੁਕਾਬਲੇ ਯਾਦ ਆ ਗਏ ਹਨ ਕਿ ਦਿੱਲੀ ਕਮੇਟੀ ਇਨਸਾਫ ਦਿਵਾਏਗੀ, ਜਿਸ ਦਾ ਉਹ ਸੁਆਗਤ ਕਰਦੇ ਹਨ।ਪਰ ਪਹਿਲਾਂ ਸਿੱਖ ਸੰਗਤਾਂ ਨੂੰ ਇਹ ਜਵਾਬ ਜਰੂਰ ਦੇਵੇ ਕਿ ਪਿਛਲੇ 10 ਸਾਲ ਜਦੋ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਸਮੇਂ ਉਹਨਾਂ ਨੇ ਝੂਠੇ ਪੁਲੀਸ ਮੁਕਾਬਲਿਆਂ ਦੀ ਅਵਾਜ਼ ਕਿਉ ਨਹੀ ਬੁਲੰਦ ਕੀਤੀ।
ਉਹਨਾਂ ਕਿਹਾ ਕਿ ਜੀ.ਕੇ ਨੂੰ ਸਭ ਤੋ ਪਹਿਲਾਂ ਆਪਣੇ ਪਿਤਾ ਦੇ ਕਾਤਲਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਸਜਾਵਾਂ ਦਿਵਾਉਣੀਆ ਚਾਹੀਦੀਆਂ ਹਨ, ਕਿਉਕਿ ਚਰਚਾਵਾਂ ਦਾ ਬਜ਼ਾਰ ਗਰਮ ਹੈ ਕਿ ਜਥੇਦਾਰ ਸੰਤੋਖ ਸਿੰਘ ਦਾ ਕਾਤਲ ਕੋਈ ਹੋਰ ਨਹੀ ਸਗੋ ਉਹਨਾਂ ਲੋਕਾਂ ਵਿੱਚੋ ਹੀ ਹਨ ਜਿਹੜੇ ਅੱਜ ਜੀ.ਕੇ ਖੈਰਖਾਹ ਬਣੇ ਹੋਏ ਹਨ।ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਹਾਲਾਤ ਇਹ ਬਣ ਗਏ ਹਨ ਕਿ ਅਕਾਲੀ ਦਲ ਬਾਦਲ ਨੂੰ ਕੋਈ ਚਿਮਟੇ ਨਾਲ ਵੀ ਛੂਹਣ ਲਈ ਤਿਆਰ ਨਹੀ ਹੈ ਤੇ ਜੀ.ਕੇ ਵਰਗੇ ਅਕਾਲੀ ਦਲ ਦੀ ਮੁੜ ਸਥਾਪਤੀ ਦੇ ਸੁਫਨੇ ਲੈ ਰਹੇ ਹਨ।ਉਹਨਾਂ ਕਿਹਾ ਕਿ ਜੀ.ਕੇ ਇਨਸਾਫ ਦੀ ਗੱਲ ਆਪਣੇ ਘਰ ਤੋ ਸ਼ੁਰੂ ਕਰਕੇ ਆਪਣੇ ਪਿਤਾ ਦੇ ਕਾਤਲਾਂ ਦੀ ਸ਼ਨਾਖਤ ਕਰਨ ਤੇ ਉਹਨਾਂ ਨੂੰ ਸਜਾਵਾਂ ਦਿਖਾਉਣ।ਉਹਨਾਂ ਕਿਹਾ ਕਿ ਜੀ.ਕੇ ਦਾ ਮੁੱਦਾ ਇਨਸਾਫ ਦਿਵਾਉਣ ਦਾ ਤਾਂ ਠੀਕ ਹੈ, ਪਰ ਇਹ ਸਿਆਸੀ ਨਾ ਹੋ ਕੇ ਸਗੋ ਸਮਾਜਿਕ ਹੋਵੇ ਤਾਂ ਬਹੁਤ ਹੀ ਵਧੀਆ ਹੋਵੇਗਾ।ਪਰ ਪਿਛਲੇ ਚਾਰ ਸਾਲਾਂ ਦੌਰਾਨ ਕਿਹੜੇ ਕੇਸਾਂ ਵਿੱਚ ਜੀ.ਕੇ ਨੇ ਸਿੱਖਾਂ ਨੂੰ ਇਨਸਾਫ ਦਿਵਾਇਆ ਹੈ ਉਸ ਦਾ ਲੇਖਾ ਜੋਖਾ ਵੀ ਸਿੱਖ ਸੰਗਤਾਂ ਦੇ ਸਾਹਮਣੇ ਜਰੂਰ ਰੱਖਿਆ ਜਾਵੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply