ਚੰਡੀਗੜ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਕੀ ਤੁਸੀਂ ਸੋਚ ਸਕਦੇ ਹੋ ਕਿ ਤੁਹਾਡਾ ਸੈਲ ਫੋਨ ਦਾ ਚਾਰਜ਼ਰ ਬਿਨ੍ਹਾਂ ਬਿਜਲੀ ਦੇ ਪਲੱਗ ਤੋਂ ਵੀ ਕੰਮ ਕਰ ਸਕਦਾ
ਹੈ? ਸ਼ਾਇਦ ਤੁਹਾਡਾ ਉਤਰ ਨਾਂਹ ਵਿਚ ਹੋਵੇ।ਪਰ ਤੁਹਾਡਾ ਸੈਲ ਫੋਨ ਦਾ ਚਾਰਜ਼ਰ ਸੈਲਾਂ ਦੀ ਮਦਦ ਨਾਲ ਵੀ ਕੰਮ ਕਰ ਸਕਦਾ ਹੈ।ਇਹ ਫੁਰਨਾ ਫੁਰਿਆ 12 ਸਾਲ ਦੇ ਓਦੈਰਾਗ ਸਿੰਘ ਨੂੰ ਜੋ ਸੇਂਟ ਜ਼ੈਵੀਅਰ ਸਕੂਲ ਸੈਕਟਰ-44 ਚੰਡੀਗੜ੍ਹ ਦਾ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ।ਉਸ ਨੇ ਸੈਲਾਂ ਦੀ ਮਦਦ ਨਾਲ ਸੈਲ ਫੋਨ ਦਾ ਚਾਰਜ਼ਰ (ਪਾਵਰ ਬੈਂਕ) ਤਿਆਰ ਕੀਤਾ ਹੈ, ਜੋ ਤੁਹਾਡੇ ਸੈਲ ਫੋਨ ਨੂੰ ਚਾਰਜ ਕਰ ਸਕਦਾ ਹੈ।
ਇਸੇ ਤਰਾਂ ਓਦੈਰਾਗ ਸਿੰਘ ਨੇ ਡੋਰ ਅਲਾਰਮ ਵੀ ਤਿਆਰ ਕੀਤਾ ਹੈ ਜੋ ਤੁਹਾਡੇ ਘਰੋਂ ਬਾਹਰ ਹੋਣ ਦੇ ਬਾਵਜੂਦ ਵੀ ਤੁਹਾਡੇ ਘਰ ਵਾਪਰਨ ਵਾਲੀ ਅਣਸੁਖਾਵੀ ਘਟਨਾਂ ਬਾਰੇ ਤੁਹਾਨੂੰ ਸੁਚੇਤ ਕਰ ਦਿੰਦਾ ਹੈ।ਡੋਰ ਅਲਾਰਮ ਦਰਵਾਜ਼ੇ ਦੇ ਅੰਦਰ ਫਿਟ ਹੋ ਜਾਂਦਾ ਹੈ ਅਤੇ ਬਾਹਰੋ ਤੁਸੀਂ ਜ਼ਿੰਦਰਾ ਲਗਾ ਸਕਦੇ ਹੋ।ਜਦ ਕੋਈ ਅਣਚਾਹਿਆ ਵਿਅੱਕਤੀ ਮਾੜੀ ਘਟਨਾਂ ਨੂੰ ਅੰਜ਼ਾਮ ਦੇਣ ਦੀ ਨੀਅਤ ਨਾਲ ਘਰ ਦਾ ਦਰਵਾਜ਼ਾ ਖੋਲਣ ਦਾ ਯਤਨ ਕਰੇਗਾ ਤਾਂ ਤੁਹਾਡੇ ਸੈਲ ਫੋਨ ਦੀ ਬੈਲ ਵੱਜ ਜਾਵੇਗੀ।ਹੋਰ ਵੀ ਅਜਿਹੀਆਂ ਕਾਢਾਂ ਕੱਢਣ ਦਾ ਇੱਛੁਕ ਸਾਹਿਤਕ ਤੇ ਰੰਗਮੰਚ ਦੇ ਮਾਹੌਲ ਵਿਚ ਪਲਿਆ ਓਦੈਰਾਗ ਸਿੰਘ ਇੰਜਨੀਅਰ ਬਣਨਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਓਦੈਰਾਗ ਸਿੰਘ ਫੁੱਟਬਾਲ ਦਾ ਵਧੀਆਂ ਖਿਡਾਰੀ ਹੋਣ ਦੇ ਨਾਲ ਨਾਲ ਸਰਘੀ ਕਲਾ ਕੇਂਦਰ ਦੇ ਕਈ ਨਾਟਕਾਂ ਵਿਚ ਚਾਰ-ਪੰਜ ਸਾਲ ਦੀ ਉਮਰ ਤੋਂ ਵੱਖ-ਵੱਖ ਰੋਲ ਕਰਦਾ ਆ ਰਿਹਾ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media