ਨਵੀ ਦਿੱਲੀ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮਹਾਨ ਕੋਸ਼ ਵਿੱਚ ਕੀਤੀਆ ਤਬਦੀਲੀਆਂ ਨੂੰ ਲੈ ਕੇ ਮੁਲਾਕਾਤ ਕੀਤੀ ਤੇ ਸਰਨਾ ਨੂੰ ਮੁੱਖ ਪੰਜਾਬ ਦੇ ਸਲਾਹਕਾਰ ਹੋਣ ਦੇ ਨਾਤੇ ਮਾਮਲਾ ਸਰਕਾਰ ਕੋਲ ਉਠਾ ਕੇ ਤੁਰੰਤ ਨਵੀ ਛਾਪੀ ਗਈ ਕਿਤਾਬ `ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।
ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਵਿਖੇ ਪਰਮਜੀਤ ਸਿੰਘ ਸਰਨਾ ਆਪਣੇ ਸਾਥੀ ਮਨਜੀਤ ਸਿੰਘ ਸਰਨਾ ਨਾਲ ਨਤਮਸਤਕ ਹੋਣ ਲਈ ਪੁੱਜੇ ਤਾਂ ਵਾਪਸੀ `ਤੇ ਦਫਤਰ ਵਿੱਚੋ ਪ੍ਰੋ. ਬਡੰੂਗਰ ਨੇ ਸਰਨਾ ਨੂੰ ਬਾਹਰ ਜਾਂਦੇ ਵੇਖ ਲਿਆ ਤੇ ਤੁਰੰਤ ਉਨਾਂ ਨੂੰ ਮਿਲਣ ਲਈ ਬੁਲਾਵਾ ਭੇਜ ਦਿੱਤਾ।ਇਸ ਸਮੇਂ ਦੋਹਾਂ ਆਗੂਆਂ ਵਿਚਕਾਰ ਰਸਮੀ ਗੱਲਾਬਾਤ ਤੋ ਇਲਾਵਾ ਪ੍ਰੋ. ਬਡੂੰਗਰ ਨੇ ਭਾਈ ਕਾਹਨ ਸਿੰਘ ਨਾਭਾ ਦੁਆਰਾ ਰਚਿਤ ‘ਗੁਰਸ਼ਬਦ ਰਤਨਾਕਰ ਕੋਸ਼’ ਵਿੱਚ ਗੰਭੀਰ ਤਰੁੱਟੀਆ ਦਾ ਮੁੱਦਾ ਉਠਾਉਦਿਆ ਕਿਹਾ ਕਿ ਇਸ ਵਿੱਚ ਬਹੁਤ ਅਰਥਾਂ ਦੇ ਨਿਅਰਥ ਕੀਤੇ ਗਏ ਹਨ ਜਿਹਨਾਂ ਬਾਰੇ ਉਹਨਾਂ ਨੇ ਪੜਤਾਲ ਵੀ ਕਰਵਾ ਲਈ ਹੈ ਤੇ ਬਹੁਤ ਕੁੱਝ ਸਾਹਮਣੇ ਆਇਆ ਹੈ।ਪ੍ਰੋ. ਬਡੂੰਗਰ ਨੇ ਸਰਨਾ ਨੂੰ ਉਹਨਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਬਨਣ ‘ਤੇ ਵਧਾਈ ਦਿੰਦਿਆ ਕਿਹਾ ਕਿ ਮਹਾਨਕੋਸ਼ ਦੇ ਅਨੁਵਾਦ ਦੇ ਬਹਾਨੇ ਇਸ ਵਿੱਚ ਕੀਤੀਆ ਗਈਆਂ ਗੈਰ ਵਾਜ਼ਬ ਤਬਦੀਲੀਆਂ ਦਾ ਮੁੱਦਾ ਉਹ ਮੁੱਖ ਮੰਤਰੀ ਕੋਲ ਉਠਾ ਕੇ ਇਸ ਨਵੇ ਰਚਿਤ ਮਹਾਨਕੋਸ਼ ਦੀ ਵਿਕਰੀ ਤੇ ਤੁਰੰਤ ਰੋਕ ਲਗਾਉਣ ਅਤੇ ਉਹਨਾਂ ਵੱਲੋ ਇਹ ਮੁੱਦਾ ਬੜੀ ਹੀ ਮੁਸ਼ਤੈਦੀ ਨਾਲ ਉਠਾਇਆ ਜਾ ਸਕਦਾ ਹੈ।ਸਰਨਾ ਨੇ ਫਰਾਕ ਦਿੱਲੀ ਵਿਖਾਉਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਸਲਾਹਕਾਰ ਸਿਰਫ ਕੋਈ ਜਾਤੀ ਜਾਂ ਸਿਆਸੀ ਫਾਇਦਾ ਲੈਣ ਲਈ ਨਹੀ ਬਣੇ, ਸਗੋਂ ਉਹ ਪੰਜਾਬ ਸਰਕਾਰ ਨਾਲ ਧਾਰਮਿਕ ਮੁੱਦੇ ਉਠਾ ਕੇ ਉਹਨਾਂ ਦਾ ਹੱਲ ਲੱਭਣ ਲਈ ਬਣੇ ਹਨ।ਉਹਨਾਂ ਪ੍ਰੋ. ਬਡੂੰਗਰ ਨੂੰ ਕਿਹਾ ਕਿ ਉਹਨਾਂ ਨੇ ਜਿਹੜਾ ਵੀ ਪੱਤਰ ਵਿਹਾਰ ਪੰਜਾਬ ਸਰਕਾਰ ਨਾਲ ਕੀਤਾ ਹੈ, ਉਸ ਦਾ ਵੇਰਵਾ ਉਹਨਾਂ ਦੀ ਮੇਲ `ਤੇ ਪਾ ਦੇਣ ਤਾਂ ਉਹ ਇਸ ਪੰਥਕ ਮੁੱਦੇ ਨੂੰ ਜਰੂਰ ਮੁੱਖ ਮੰਤਰੀ ਨਾਲ ਵਿਚਾਰਨਗੇ।ਉਹਨਾਂ ਪ੍ਰੋ. ਬਡੂੰਗਰ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਕਾਰਵਾਈ ਕਰਵਾਉਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …