ਨਵੀਂ ਦਿੱਲੀ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਮਿਆਂਮਾਰ ਰੱਖਿਆ ਸੇਵਾਵਾਂ ਦੇ ਕਮਾਂਡਰ-ਇਨ-ਚੀਫ ਸੀਨੀਅਰ ਜਨਰਲ ਯੂ ਮਿਨ ਔਂਗ ਲਿਆਂਗ ਨੇ ਪ੍ਰਧਾਨ
ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਅਮਰਨਾਥ ਯਾਤਰਾ ਦੇ ਸ਼ਰਧਾਲੂਆਂ `ਤੇ ਹਾਲ ਹੀ `ਚ ਹੋਏ ਦਹਿਸ਼ਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਸੀਨੀਅਰ ਜਨਰਲ ਯੂ ਮਿਨ ਔਂਗ ਲਿਆਂਗ ਨੇ ਹਮਲੇ ਦੇ ਪੀੜਤਾਂ ਪ੍ਰਤੀ ਗੰਭੀਰ ਸੰਵੇਦਨਾਵਾਂ ਪ੍ਰਗਟਾਈਆਂ।
ਪ੍ਰਧਾਨ ਮੰਤਰੀ ਨੇ 7 ਜੂਨ 2017 ਨੂੰ ਹੋਏ ਦੁੱਖਦਾਈ ਹਵਾਈ ਹਾਦਸੇ ਵਿੱਚ ਮਿਆਂਮਾਰ ਦੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੇ ਜਾਨੀ ਨੁਕਸਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟਾਈ।ਸੀਨੀਅਰ ਜਨਰਲ ਯੂ ਮਿਨ ਔਂਗ ਲਿਆਂਗ ਨੇ ਪ੍ਰਧਾਨ ਮੰਤਰੀ ਨੂੰ ਦੁਵੱੱਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਬਾਰੇ ਜਾਣਕਾਰੀ ਦਿੱਤੀ।ਪ੍ਰਧਾਨ ਮੰਤਰੀ ਨੇ ਭਾਰਤ ਅਤੇ ਮਿਆਂਮਾਰ ਦੇ ਹਥਿਆਰਬੰਦ ਬਲਾਂ ਦਰਮਿਆਨ ਨਜ਼ਦੀਕੀ ਸਹਿਯੋਗ ਦੀ ਪ੍ਰਸ਼ੰਸਾ ਕੀਤੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਆਂਮਾਰ ਭਾਰਤ ਦੀ `ਐਕਟ ਈਸਟ` ਨੀਤੀ ਦਾ ਮੁੱਖ ਥੰਮ੍ਹ ਹੈ, ਅਤੇ ਉਨ੍ਹਾਂ ਨੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਦੁਹਰਾਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media