ਬਟਾਲਾ, 17 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਲੋ ਸਕੂਲੀ ਵਿਦਿਆਰਥੀਆਂ ਦੇ ਹਿੱਤਾਂ ਵਾਸਤੇ ਸਾਇੰਸ ਪ੍ਰਦਰਸ਼ਨੀਆਂ, ਕੁਇੱਜ ੇ,
ਪੈ੍ਕਟੀਕਲ ਪੋ੍ਜੈਕਟ ਆਦਿ ਮੁਕਾਬਲੇ ਕਰਵਾ ਕੇ ਪੜਾਈ ਪ੍ਰਤੀ ਰੌਚਿਕਤਾ ਬਣਾਈ ਰੱਖਣ ਅਤੇ ਸਾਇੰਸ ਵਿਸ਼ਾ ਹਰਮਨ ਪਿਆਰਾ ਤੇ ਅਸਾਨ ਬਣਾਉਣ ਲਈ ਜਿਲਾ ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਰਾਕੇਸ ਬਾਲਾ ਦੀਆਂ ਜਾਰੀ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਪਿ੍ਰੰਸੀਪਲ ਸ੍ਰੀਮਤੀ ਜਸਬੀਰ ਕੌਰ ਦੀ ਨਿਗਰਾਨੀ ਵਿਚ ਸੌਰ ਮੰਡਲ, ਜਲ ਚੱਕਰ ਤੇ ਸਿੱਖ ਜਗਤ ਦੀ ਵਿਰਾਸਤ ਸਬੰਧੀ ਸਵਾਲ ਤੇ ਜਵਾਬ ਦੇ ਮੁਕਾਬਲੇ ਕਰਵਾਏ।ਸਕੂਲ `ਚ ਕਰਵਾਏ ਸਮੁੱਚੇ ਮੁਕਾਬਲਿਆਂ ਵਿਚ ਰਵਨੀਤ ਕੌਰ ਤੇ ਪ੍ਰੀਤੀ ਪਹਿਲੇ, ਜੰਗਸ਼ੇਰ ਸਿੰਘ ਦੂਜੇ, ਸਤਿੰਦਰ ਕੌਰ ਤੇ ਗਗਨਦੀਪ ਕੌਰ ਤੀਸਰੇ ਸਥਾਨ `ਤੇ ਰਹੀਆਂ।ਸਕੂਲ ਪਿ੍ਰੰਸੀਪਲ ਵਲੋਂ ਪਹਿਲੀਆਂ ਪੁਜੀਸ਼ਨਾਂ `ਤੇ ਆਏ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਇਸ ਮੌਕੇ ਸਾਇੰਸ ਅਧਿਆਪਕਾਂ ਵਿਚ ਜਸਬੀਰ ਸਿੰਘ, ਹਰਜਿੰਦਰ ਕੌਰ, ਪਰਮਜੀਤ ਕੌਰ ਤੋਂ ਇਲਾਵਾ ਜਸਬੀਰ ੰਿਸੰਘ, ਸੁਖਦੇਵ ਸਿੰਘ, ਸੰਪੂਰਨ ਸਿੰਘ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …
Punjab Post Daily Online Newspaper & Print Media