ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਮਨਜੀਤ ਸਿੰਘ) – ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸਾੜਨ ਤੋਂ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੋਜ ਕੀਤੀ ਗਈ ਸੁਪਰ ਸਟਰਾਅ ਮੈਨਜਮੈਂਟ ਸਿਸਟਮ ਵਾਲੀਆਂ ਕੰਬਾਇਨਾਂ ਹੀ ਇਸ ਵਾਰ ਝੋਨੇ ਦੀ ਕਟਾਈ ਕਰ ਸਕਣਗੀਆਂ, ਕਿਉਂਕਿ ਜਿਲਾ ਮੈਜਿਸਟਰੇਟ ਨੇ ਪੁਰਾਣੀ ਤਕਨੀਕ ਨਾਲ ਝੋਨੇ ਦੀ ਕਟਾਈ ’ਤੇ ਪਾਬੰਦੀ ਲਗਾ ਦਿੱਤੀ ਹੈ।ਜਾਰੀ ਕੀਤੇ ਗਏ ਹੁਕਮਾਂ ਵਿਚ ਜਿਲਾ ਮੈਜਿਸਟਰੇਟ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਸੁਪਰੀਮ ਕੋਰਟ, ਰਾਸ਼ਟਰੀ ਗਰੀਨ ਟਿ੍ਰਬਿੳੂਨਲ ਦਿੱਲੀ ਹਾਈਕੋਰਟ ਅਤੇ ਹੋਰ ਅਦਾਲਤਾਂ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮੁੱਦੇ ’ਤੇ ਚੱਲ ਰਹੇ ਵੱਖ-ਵੱਖ ਕੇਸਾਂ ਦੇ ਅਧਾਰ ’ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਇਸ ਮੁੱਦੇ ’ਤੇ ਖੋਜ ਕਰਨ ਲਈ ਕਿਹਾ ਗਿਆ ਸੀ ਅਤੇ ਉਨਾਂ ਵੱਲੋਂ ਕੀਤੀ ਗਈ ਤਕਨੀਕ, ਜਿਸ ਨੂੰ ਸੁਪਰ ਸਟਰਾਅ ਮੈਨਜਮੈਂਟ ਸਿਸਸਟ’ ਦਾ ਨਾਂਅ ਦਿੱਤਾ ਗਿਆ ਹੈ, ਲੱਗੀਆਂ ਮਸ਼ੀਨਾਂ ਨੂੰ ਝੋਨਾ ਕੱਟਣ ਦੀ ਆਗਿਆ ਹੋਵੇਗੀ, ਕਿਉਂਕਿ ਉਕਤ ਮਸ਼ੀਨਾਂ ਦੁਆਰਾ ਕੱਟੇ ਗਏ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸਾੜਨ ਦੀ ਨੌਬਤ ਨਹੀਂ ਆਉਂਦੀ ਅਤੇ ਕਿਸਾਨ ਉਸ ਨੂੰ ਅਸਾਨੀ ਨਾਲ ਖੇਤ ਵਿਚ ਵਾਹ ਕੇ ਹੀ ਅਗਲੀ ਫਸਲ ਦੀ ਬਜਾਈ ਕਰ ਸਕਦਾ ਹੈ।
ਦੱਸਣਯੋਗ ਹੈ ਕਿ ਸੁਪਰ ਸਟਰਾਅ ਮੈਨਜਮੈਂਟ ਸਿਸਟਮ ਵਿਚ ਪਹਿਲਾਂ ਤੋਂ ਹੀ ਚੱਲ ਰਹੀਆਂ ਕੰਬਾਇਨਾਂ ਵਿਚ ਇਕ ਅਜਿਹਾ ਯੰਤਰ ਲਗਾ ਦਿੱਤਾ ਜਾਂਦਾ ਹੈ, ਜੋ ਕਿ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿਚ ਨਾਲੋ-ਨਾਲ ਖਿਲਾਰ ਦਿੰਦਾ ਹੈ।ਇਸ ਤਰਾਂ ਕੁਤਰਾ ਕੀਤੀ ਗਈ ਪਰਾਲੀ ਇਕ ਵਾਰ ਵਹਾਈ ਕਰਨ ਨਾਲ ਹੀ ਖੇਤ ਵਿਚ ਰਲ ਜਾਂਦੀ ਹੈ ਅਤੇ ਉਸ ਲਈ ਕਿਸਾਨ ਨੂੰ ਵਾਧੂ ਖਰਚ ਜਾਂ ਵਾਧੂ ਮਿਹਨਤ ਨਹੀਂ ਕਰਨੀ ਪੈਂਦੀ।ਸਰਕਾਰ ਨੇ ਇਹ ਫੈਸਲਾ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿਚ ਸਾੜਨ ਕਾਰਨ ਪੈਂਦਾ ਹੋਏ ਪ੍ਰਦੂਸ਼ਣ ਕਰਕੇ ਲਿਆ ਹੈ, ਜਿਸ ਕਾਰਨ ਮਨੁੱਖ, ਵਾਤਾਵਰਣ ਅਤੇ ਧਰਤੀ ਦੀ ਸਿਹਤ ’ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media