ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਮਨਜੀਤ ਸਿੰਘ) -ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਗਰੈਜੂਏਟ ਨੌਜਵਾਨਾਂ ਲਈ ਪੰਜਾਬੀ ਸਟੈਨੋਗ੍ਰਾਫੀ ਅਤੇ
ਕੰਪਿੳੂਟਰ ਸਿਖਲਾਈ ਦਾ ਇਕ ਸਾਲਾ ਕੋਰਸ ਮੁਫਤ ਕਰਵਾਇਆ ਜਾਵੇਗਾ ਅਤੇ ਚੁਣੇ ਉਮੀਦਵਾਰਾਂ ਨੂੰ 1500 ਰੁਪਏ ਪ੍ਰਤੀ ਸਿਖਅਿਾਰਥੀ ਵਜੀਫਾ ਵੀ ਦਿੱਤਾ ਜਾਵੇਗਾ।ਉਕਤ ਜਾਣਕਾਰੀ ਦਿੰਦੇ ਜਿਲਾ ਭਲਾਈ ਅਫਸਰ ਸੰਜੀਵ ਮੰਨਣ ਨੇ ਦੱਸਿਆ ਕਿ ਉਕਤ ਉਮੀਦਵਾਰ 2017-18 ਸੈਸ਼ਨ ਦੇ ਦਾਖਲੇ ਲਈ ਆਪਣੀਆਂ ਅਰਜੀਆਂ ਸਥਾਨਕ ਡਾ.ਬੀ.ਆਰ ਅੰਬਦੇਕਰ ਭਵਨ ਤਹਿਸੀਲਪੁਰਾ ਵਿਖੇ ਦੇਣ।ਮੰਨਣ ਨੇ ਦੱਸਿਆ ਕਿ ਦਾਖਲੇ ਲਈ ਜਰੂਰੀ ਸ਼ਰਤ ਇਹ ਹੈ ਕਿ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਪੰਜਾਬ ਰਾਜ ਦਾ ਵਸਨੀਕ ਹੋਵੇ ਅਤੇ ਉਸਦੀ ਉਮਰ 30 ਸਾਲ ਤੋਂ ਵੱਧ ਨਾ ਹੋਵੇ।ਉਨਾਂ ਦੱਸਿਆ ਕਿ ਉਕਤ ਸਕੀਮ ਅਧੀਨ ਦਾਖਲੇ ਲਈ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਇਸ ਲਈ ਪੇਂਡੂ ਇਲਾਕੇ ਦੇ ਉਮੀਦਵਾਰ ਦੀ ਸਲਾਨਾ ਪਰਿਵਾਰਕ ਆਮਦਨ 67,649/-ਅਤੇ ਸ਼ਹਿਰੀ ਇਲਾਕੇ ਦੀ ਸਲਾਨਾ ਆਮਦਨ 88,756/- ਤੋਂ ਵੱਧ ਨਹੀਂ ਹੋਣੀ ਚਾਹੀਦੀ।ਇਸ ਉਪਰੰਤ ਜੇਕਰ ਕੁਝ ਸੀਟਾਂ ਖਾਲੀ ਰਹਿਣ ਦੀ ਸੂਰਤ ਵਿੱਚ ਅਨੁਸੂਚਿਤ ਜਾਤੀ ਦੇ ਉਹਨਾਂ ਉਮੀਦਵਾਰਾਂ ਨੂੰ ਵਿਚਾਰਿਆ ਜਾਵੇਗਾ, ਜਿੰਨਾਂ ਦੇ ਪਰਿਵਾਰਿਕ ਸਲਾਨਾ ਆਮਦਨ 2.50 ਲੱਖ ਰੁਪਏ ਤੱਕ ਹੋਵੇਗੀ, ਪ੍ਰੰਤੂ ਉਹਨਾਂ ਨੂੰ ਸਿਖਲਾਈ ਦੌਰਾਨ ਵਜੀਫੇ ਦੀ ਅਦਾਇਗੀ ਨਹੀ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਬਿਨੈਕਾਰਾਂ ਵਲੋਂ ਮੁਕੰਮਲ ਦਰਖਾਸਤ 25 ਜੁਲਾਈ ਤੱਕ ਇਸ ਦਫਤਰ ਨੂੰ ਪਹੁੰਚ ਜਾਣੀਆਂ ਚਾਹੀਦੀਆਂ ਹਨ ਅਤੇ ਇੰਟਰਵਿਊ 31 ਜੁਲਾਈ ਨੂੰ ਲਈ ਜਾਵੇਗੀ।ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਫੋਨ ਨੰਬਰ 0183-2583166 ਅਤੇ ਮੋਬਾਇਲ ਨੰਬਰ 7973370617 ’ਤੇ ਫੋਨ ਕਰਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media