ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਸਫ਼ਲਤਾਪੂਰਵਕ ਚਲ ਰਹੇ ਸ੍ਰੀ
ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ-2017 ਦੇ ਐਲਾਨੇ ਗਏ ਬੀ.ਏ /ਬੀ.ਐਸ.ਸੀ (ਇਕਨਾਮਿਕਸ) ਸਮੈਸਟਰ-ਛੇਵਾਂ ਦੇ ਨਤੀਜਿਆਂ ’ਚ ਸ਼ਾਨਦਾਰ ਮੱਲ੍ਹਾਂ ਮਾਰਦੇ ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।ਕਾਲਜ ਦੀ ਵਿਦਿਆਰਥਣ ਦੀਕਸ਼ਾ ਗਰੋਵਰ ਨੇ ਯੂਨੀਵਰਸਿਟੀ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਬੀ.ਐਸ.ਸੀ (ਇਕਨਾਮਿਕਸ) ਸਮੈਸਟਰ-ਛੇਵਾਂ ’ਚ 2400 ’ਚੋਂ 1801 ਅੰਕ ਹਾਸਲ ਪ੍ਰਾਪਤ ਕੀਤੇ।
ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਨਾਨਕ ਸਿੰਘ ਅਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਮਿਹਨਤੀ ਸਟਾਫ਼ ਵੱਲੋਂ ਕਰਵਾਏ ਗਏ ਅਭਿਆਸ ਦਾ ਨਤੀਜਾ ਹੈ ਕਿ ਉਹ ਇਹ ਮੁਕਾਮ ਹਾਸਲ ਕਰ ਸਕੀਆਂ ਹਨ।
ਛੀਨਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਜੋ ਕਿ ਗਵਰਨਿੰਗ ਕੌਂਸਲ ਦਾ ਅਨਿੱਖੜਵਾਂ ਅੰਗ ਬਣਿਆ ਹੈ। ਇਸ ਦੇ ਵਿਕਾਸ, ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪ੍ਰਸਾਰ ਲਈ ਮੈਨੇਜ਼ਮੈਂਟ ਯਤਨਸ਼ੀਲ ਹੈ ਅਤੇ ਸੰਸਥਾ ਦੇ ਬਾਕੀ ਵਿੱਦਿਅਕ ਅਦਾਰਿਆਂ ਵਾਂਗੂੰ ਉਕਤ ਅਦਾਰਾ ਵੀ ਸਫ਼ਲਤਾਵਾਂ ’ਚ ਉੱਚ ਮੁਕਾਮ ਹਾਸਲ ਕਰੇਗਾ।
ਪ੍ਰਿੰ: ਨਾਨਕ ਸਿੰਘ ਨੇ ਇਸ ਤੋਂ ਪਹਿਲਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਦਿਆਰਥਣ ਤੋਂ ਇਲਾਵਾ ਬੀ.ਏ ਸਮੈਸਟਰ-ਛੇਵਾਂ ਦੀ ਵਿਦਿਆਰਥਣ ਸਿਮਰਨ ਜੌੜਾ ਨੇ 1749, ਕਿਰਨ ਗੁਪਤਾ ਨੇ 1693 ਅਤੇ ਨਰਿੰਦਰ ਕੌਰ ਨੇ 1672 ਨੰਬਰ ਹਾਸਲ ਕਰਕੇ ਮੈਰਿਟ ਸੂਚੀ ’ਚ ਨਾਂਅ ਦਰਜ ਕਰਵਾ ਕੇ ਕਾਲਜ ਦਾ ਮਾਣ ਵਧਾਇਆ ਹੈ।ਇਸ ਮੌਕੇ ਪ੍ਰਿੰ: ਨਾਨਕ ਸਿੰਘ ਨੇ ਵਿਦਿਆਰਥਣਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਹੋਰਨਾਂ ਨੂੰ ਵਿਦਿਆਰਥਣਾਂ ਨੂੰ ਵੀ ਪੜ੍ਹਾਈ ’ਚ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media