Tuesday, July 21, 2026

ਪਿੰਗਲਵਾੜੇ `ਤੇ ਪਏਗਾ 2 ਕਰੋੜ ਤੋਂ ਵੱਧ ਜੀ.ਐਸ.ਟੀ ਦਾ ਬੋਝ- ਬੀਬੀ ਇੰਦਰਜੀਤ ਕੌਰ

ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿੰਗਲਵਾੜਾ ਸੰਸਥਾ ਸਮਾਜ ਵੱਲੋਂ ਦੁਰਕਾਰੇ/ਤ੍ਰਿਸਕਾਰੇ, ਅਪੰਗ, ਲੂਲੇ੍ਹ-ਲੰਗੜੇ, ਅਪਾਹਿਜ, ਅਨਾਥ ਅਤੇ BiBi Inderjit K ਲਵਾਰਿਸਾਂ ਦਾ ਘਰ ਹੈ।ਪਿੰਗਲਵਾੜੇ ਵਿੱਚ ਇਸ ਸਮੇਂ 1764 ਮਰੀਜ਼ ਹਨ ਜੋ ਕਿ ਬਿਲਕੁਲ ਲਾਵਾਰਿਸ ਹਨ।ਇਹਨਾਂ ਮਰੀਜ਼ਾਂ ਦੀ ਦੇਖ-ਭਾਲ ਵਾਸਤੇ ਪੰਜਾਬ ਦੇ ਅਲਗ-ਅਲਗ ਥਾਵਾਂ ਤੇ ਜਿਵੇਂ ਕਿ ਅੰਮ੍ਰਿਤਸਰ, ਮਾਨਾਂਵਾਲਾ, ਪੰਡੋਰੀ ਵੜੈਚ, ਗੋਇੰਦਵਾਲ ਸਾਹਿਬ, ਜਲੰਧਰ, ਸੰਗਰੂਰ ਅਤੇ ਚੰਡੀਗੜ੍ਹ ਵਿੱਚ ਬ੍ਰਾਂਚਾਂ ਹਨ।ਇਹਨਾਂ ਮਰੀਜ਼ਾਂ ਵਾਸਤੇ ਰਾਸ਼ਨ, ਕਪੜਾ, ਦਵਾਈਆਂ, ਮੈਡੀਕਲ ਸਟੋਰ, ਨਵੀਆਂ ਵਾਰਡਾਂ ਵਾਸਤੇ ਸੀਮਿੰਟ, ਸਰੀਆ ਅਤੇ ਹੋਰ ਜਰੂਰੀ ਸਮਾਨ ਅਤੇ ਸਕੂਲਾਂ ਵਾਸਤੇ ਕਾਪੀਆਂ ਅਤੇ ਸਟੇਸ਼ਨਰੀ ਆਦਿ ਖਰੀਦ ਕੀਤਾ ਜਾਂਦਾ ਹੈ।ਪਿੰਗਲਵਾੜੇ ਦਾ ਇਕ ਦਿਨ ਦਾ ਖਰਚਾ 6.50 ਲੱਖ ਰੁਪਏ ਹੈ।
ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਗਲਾੜਾ ਸੰਸਥਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਮਰੀਜ਼ਾਂ ਤੋਂ ਇਲਾਵਾ ਪਿੰਗਲਵਾੜਾ ਗਰੀਬਅਤੇ ਜਰੂਰਤਮੰਦ ਬੱਚਿਆਂ ਲਈ ਮਾਂਨਾਂਵਾਲਾ ਵਿੱਚ ਤਿੰਨ ਸਕੂਲ ਅਤੇ ਬੁੱਟਰ ਕਲਾਂ ਕਾਦੀਆਂ ਵਿੱਚ ਇਕ ਸਕੂਲ ਚਲਾ ਰਿਹਾ ਹੈ, ਜਿਥੇ ਟਿਊਸ਼ਨ ਫੀਸ ਦੀ ਮੁਆਫੀ ਤੋਂ ਇਲਾਵਾ ਕਾਪੀਆਂ, ਰਜਿਸਟਰ, ਕਿਤਾਬਾਂ ਅਤੇ ਸਕੂਲ ਬੈਗ ਆਦਿ ਮੁਫਤ ਦਿੱਤੇ ਜਾ ਰਹੇ ਹਨ, ਇਸ `ਤੇ ਵੀ 12 ਤੋਂ 18% ਤੀਕ ਜੀ.ਐਸ.ਟੀ ਲਗਾ ਦਿੱਤਾ ਗਿਆ ਹੈ।ਪਿੰਗਲਵਾੜੇ ਵਿਚ ਸਮਾਜਿਕ ਚੇਤਨਾ, ਧਾਰਮਿਕ ਵਿਸ਼ਿਆਂ ਅਤੇ ਵਾਤਾਵਰਨ ਉਪਰ ਮੁਫਤ ਲਿਟਰੇਚਰ ਵੰਡਿਆ ਜਾਂਦਾ ਹੈ।ਪੇਪਰ ਅਤੇ ਸਿਆਹੀ ਉਪਰ 12 ਤੋਂ 28 ਟੈਕਸ ਵਲੋਂ ਮੁਆਫੀ ਸੀ, ਪਰ ਹੁਣ ਇਸ ਸਮਾਨ ਉਪਰ ਵੀ ਜੀ.ਐਸ.ਟੀ ਲਗ ਰਿਹਾ ਹੈ ।
ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ 30 ਜੂਨ 2017 ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਪਿੰਗਲਵਾੜੇ ਦੁਆਰਾ ਖਰੀਦੇ ਗਏ ਸਾਰੇ ਖੱਪਤ ਵਾਲੇ ਸਮਾਨ ਤੇ ਜੀ.ਐਸ.ਟੀ ਦੀ ਸਪੈਸ਼ਲ ਨੋਟੀਫਿਕੇਸ਼ਨ ਦੁਆਰਾ ਛੋਟ ਦਿੱਤੀ ਗਈ ਸੀ, ਪਰ 1 ਜੁਲਾਈ 2017 ਤੋਂ ਪਿੰਗਲਵਾੜੇ ਵਲੋਂ ਖਰੀਦੇ ਜਾ ਰਹੇ ਹਰ ਤਰਾਂ ਦੇ ਸਮਾਨ ਉਤੇ ਜੀ.ਐਸ.ਟੀ ਲਗਾਇਆ ਜਾ ਰਿਹਾ ਹੈ।ਇਸ ਟੈਕਸ ਦੀ ਦਰ 5% ਤੋਂ ਲੈ ਕੇ 28% ਤੱਕ ਹੈ।ਇਸ ਨਾਲ ਪਿੰਗਲਵਾੜੇ ਉਪਰ ਟੈਕਸ ਦਾ ਬੋਝ 2 ਕਰੋੜ ਤੋਂ ਉੱਤੇ ਹੋਣ ਦੀ ਉਮੀਦ ਹੈ।ਪਿੰਗਲਵਾੜਾ ਸੰਗਤਾਂ ਦੇ ਸਹਿਯੋਗ ਅਤੇ ਦਿਤੇ ਦਾਨ ਦੇ ਉਤੇ ਆਪਣੇ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ।ਇਹ ਵਾਧੂ ਬੋਝ ਪਿੰਗਲਵਾੜੇ ਵਾਸਤੇ ਨਵੀਆਂ ਔਕੜਾਂ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ।
ਉਨਾਂ ਕੇਂਦਰੀ ਅਤੇ ਸੂਬਾ ਸਰਕਾਰ ਨੂੰ ਪੁਰਜੋਰ ਬੇਨਤੀ ਕੀਤੀ ਕਿ ਪਿੰਗਲਵਾੜੇ ਨੂੰ ਵੈਟ ਦੀ ਤਰਾਂ ਜੀ.ਐਸ.ਟੀ ਤੋਂ ਵੀ ਪੂਰੀ ਛੋਟ ਦਿੱਤੀ ਜਾਵੇ ਤਾਂ ਕਿ ਸਮਾਜ ਭਲਾਈ ਦੇ ਕੰਮਾਂ ਨੂੰ ਨਿਰਵਿਘਨ ਅਤੇ ਬਿਨਾਂ ਕਿਸੇ ਔਂਕੜ ਦੇ ਪੂਰਾ ਕੀਤਾ ਜਾ ਸਕੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply