Wednesday, July 22, 2026

ਡੀ.ਏ.ਵੀ ਕਾਲਜ ਵਿਖੇ `ਚੇਂਜਿੰਗ ਟਰੈਂਡਸ ਐਂਡ ਜਾਬ ਐਵੇਨਿਊਜ਼` ਬਾਰੇ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਮਾਸ ਮੀਡੀਆ ਕਮਿਉਨਿਕੇਸ਼ਨ ਤੇ ਵੀਡੀਓੋ ਪ੍ਰੋਡਕਸ਼ਨ ਵਿਭਾਗ ਵਲੋਂ PPN1807201702`ਚੇਂਜਿੰਗ ਟਰੈਂਡਸ ਐਂਡ ਜਾਬ ਐਵੇਨਿਊਜ਼` ਬਾਰੇ ਇੱਕ ਦਿਨਾ ਲੈਕਚਰ ਦਾ ਪ੍ਰਬੰਧ ਕੀਤਾ ਗਿਆ।ਇਸ ਲੈਕਚਰ ਵਿੱਚ ਮੁੰਬਈ ਤੋਂ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਸੀਨੀਅਰ ਪ੍ਰਿੰਸੀਪਲ ਕੋਰੇਸਪੋਂਡੇਂਟ ਅਤੇ ਨਿਊਜ਼ ਐਂਕਰ ਏਕਤਾ ਸੂਰੀ ਦਾ ਮਾਸ ਮੀਡੀਆ ਕਮਿਉਨਿਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਆਰਿਫ ਨਜ਼ੀਰ ਨੇ ਸਵਾਗਤ ਕੀਤਾ।
ਮੁੱਖ ਵਕਤਾ ਏਕਤਾ ਸੂਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਮੀਡੀਆ ਅਤੇ ਸੋਸ਼ਲ ਨੈਟਵਰਕਿੰਗ ਦੇ ਐਪਸ ਦੁਨੀਆਂ ਵਿੱਚ ਕਿਤੇ ਵੀ ਬੈਠੇ ਕਿਸੇ ਵੀ ਘਟਨਾ ਤੋਂ ਤੁਹਾਨੂੰ ਅਪਡੇਟ ਰੱਖਦੇ ਹਨ।ਉਨਾਂ ਕਿਹਾ ਕਿ ਸਮਾਜ ਨੂੰ ਜੋੜ ਕੇ ਰੱਖਣ ਵਿੱਚ ਸੋਸ਼ਲ ਮੀਡੀਆ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ।ਅਜੋਕੇ ਰੁਝੇਵਿਆਂ ਭਰੇ ਸਮੇਂ ਵਿੱਚ ਜਿੰਨਾਂ ਕੋਲ ਸਮਾਰਟ ਫੋਨ ਹੈ ਉਹ ਫੇਸਬੁੱਕ, ਟਵਿੱਟਰ, ਵਟਸਐਪ ਆਦਿ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਰਹਿ ਸਕਦੇ ਹਨ।ਏਕਤਾ ਸੂਰੀ ਨੇ ਸੈਲੀਬਰੀਟੀਜ ਦੇ ਨਾਲ ਕੀਤੀ ਗਈ ਇੰਟਰਵਿਊ ਵੀ ਵਿਦਿਆਰਥੀਆਂ ਨੂੰ ਦਿਖਾਈ ਤਾਂ ਕਿ ਉਹ ਮੀਡੀਆ ਖੇਤਰ ਵੱਲ ਉਤਸ਼ਾਹਿਤ ਹੋ ਸਕਣ।ਉਨਾਂ ਨੇ ਜਰਨਲਿਜਮ ਦੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਮੀਡੀਆ ਕਮਿਊਨੀਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਆਰਿਫ ਨਜ਼ੀਰ ਨੂੰ ਲੈਕਚਰ ਕਰਵਾਉਣ `ਤੇ ਵਧਾਈ ਦਿੱਤੀ, ਜਿਸ ਨਾਲ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੁੰਦਾ ਹੈ।
ਇਸ ਮੌਕੇ ਪ੍ਰਬੰਧਕ ਡਾ. ਰਜਨੀ ਖੰਨਾ ਅਤੇ ਵਿਭਾਗ ਦੇ ਟੀਚਰ ਪ੍ਰੋ ਸਾਨਿਆ ਅਰੋੜਾ, ਪ੍ਰੋ. ਵਾਣੀ ਸ਼ਰਮਾ, ਪ੍ਰੋ. ਰੂਹੀ ਸ਼ਰਮਾ, ਪ੍ਰੋ. ਸੌਂਦਰਿਆ ਕੋਚਰ, ਪ੍ਰੋ. ਫੇਰੀ ਭਾਟੀਆ, ਪ੍ਰੋ. ਸਹਿਜ ਪਾਲ ਸਿੰਘ ਅਤੇ ਅਮਿਤ ਆਦਿ ਵੀ ਮੌਜੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply