ਅੰਮ੍ਰਿਤਸਰ, 18 ਜੁਲਾਈ (ਪ੍ਰੀਤਮ ਸਿੰਘ) ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਵਿਖੇ ਲਗਾਏ ਗਏ ਪੰਜ ਬਾਗਾਂ ਦਾ ਮਹੂਰਤ ਬੀਬੀ
ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਭਾਈ ਹਰਮਿੰਦਰ ਸਿੰਘ, ਕੈਪਟਨ ਬਲਵੰਤ ਸਿੰਘ ਪਹੁਵਿੰਡ ਸਾਹਿਬ ਬਾਪੂ ਜਗੀਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਪਾੜਾ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਅਜੋਕੇ ਸਮੇਂ ਵਾਤਾਵਾਰਣ ਨੂੰ ਹਰਿਆ ਭਰਿਆ ਰੱਖਣ ਲਈ ਗਰੂਘਰਾਂ ਵਿੱਚ ਮਾਰਬਲ ਤੇ ਟਾਇਲ ਲਾਉਣ ਦੇ ਨਾਲ ਨਾਲ ਪੌਦੇ ਲਗਾਉਣ ਦੀ ਵੀ ਲੋੜ ਹੈ।ਇਸੇ ਨੂੰ ਮੁੱਖ ਰੱਖਦੇ ਹੋਏ ਗੁ. ਸ਼ਹੀਦ ਭਾਈ ਤਾਰੂ ਸਿੰਘ ਦੇ ਜਨਮ ਤੇ ਭਗਤੀ ਅਸਥਾਨ ਦੀ ਪਰਿਕਰਮਾ ਵਿੱਚ ਪੰਜ ਬਾਗ ਲਗਾਏ ਗਏ ਹਨ।ਭਾਈ ਸਾਹਿਬ ਨੇ ਦੱਸਿਆ ਕਿ ਇਹਨਾਂ ਪੰਜ ਬਾਗਾਂ ਵਿੱਚ ਅਨੇਕ ਤਰ੍ਹਾਂ ਦੇ ਸੁੰਦਰ ਫੁੱਲ ਅਤੇ ਘਾਹ ਲਗਾਇਆ ਗਿਆ ਹੈ, ਜਿਥੇ ਬੈਠ ਕੇ ਹਰ ਸ਼ਰਧਾਲੂ ਸੰਗਤਾਂ ਅੰਮ੍ਰਿਤ ਵੇਲੇ ਸ਼ੁੱਧ ਵਾਤਾਵਰਣ ਵਿੱਚ ਨਾਮ ਬਾਣੀ ਦੇ ਅਭਿਆਸ ਕਰ ਸਕਣਗੇ।ਉਨਾਂ ਕਿਹਾ ਕਿ ਇਹ ਹਰਿਆਵਲ ਲਹਿਰ ਅੱਗੇ ਵੀ ਨਿਰੰਤਰ ਜਾਰੀ ਰਹੇਗੀ ਅਤੇ ਹੁਣ ਹਰ ਗੁਰਦੁਆਰਾ ਸਾਹਿਬ ਵਿਖੇ ਹਰਿਆਵਲ ਬਾਗ ਵੀ ਲਗਾਏ ਜਾਣਗੇ।ਭਾਈ ਸਾਹਿਬ ਨੇ ਕਿਹਾ ਕਿ ਇਹਨਾਂ ਸਾਰੇ ਬਾਗਾਂ ਦੀ ਨਿਗਰਾਨੀ ਤੇ ਸੇਵਾ ਸੰਭਾਲ ਦੀ ਸੇਵਾ ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇਅਤੇ ਭਾਈ ਜਸਵਿੰਦਰ ਸਿੰਘ ਸਿਵਲ ਲਾਈਨ ਵਾਲਿਆਂ ਨੂੰ ਸੌਂਪੀ ਗਈ ਹੈ।
ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਚੁਪਿਹਰਾ ਜਪ-ਤਪ ਸਮਾਗਮ ਵੀ ਕਰਵਾਏ ਗਏ, ਜਿਸ ਵਿੱਚ ਭਾਈ ਗੁਰਇਕਬਾਲ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਨਰਿੰਦਰ ਸਿੰਘ ਛੇਹਰਟਾ, ਜੱਥਾ ਬੀਬੀ ਪਰਮਜੀਤ ਕੌਰ ਪੰਮਾਂ ਭੈਣਜੀ, ਕਮਲਪ੍ਰੀਤ ਸਿੰਘ ਬਾਬਾ ਦੀਪ ਸਿੰਘ ਐਜੂਕੇਸ਼ਨ ਵਾਲੇ, ਭਾਈ ਇਕਬਾਲ ਸਿੰਘ ਲੁਧਿਆਣੇ ਵਾਲੇ ਨੇ ਕਥਾ ਕੀਰਤਨ ਦੀਆ ਛਹਿਬਰਾਂ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਅਤੇ 52 ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਫ੍ਰੀ ਦਿੱਤੇ ਗਏ।ਇਸ ਮੌਕੇ ਬਾਪੂ ਜਗੀਰ ਸਿੰਘ ਪ੍ਰਧਾਨ ਗੁ: ਲੋਕਲ ਕਮੇਟੀ, ਕੈਪਟਨ ਬਲਵੰਤ ਸਿੰਘ ਪਹੁਵਿੰਡ ਸਾਹਿਬ, ਗੁਰਸੇਵਕ ਸਿੰਘ ਪ੍ਰਧਾਨ ਪੂਹਲਾ ਸਾਹਿਬ, ਬਲਵਿੰਦਰ ਸਿੰਘ ਪਾੜਾ, ਮੰਗਲ ਸਿੰਘ ਪਿੰਡ ਵਿਰਮਾ, ਪਿਆਰਾ ਸਿੰਘ ਪੂਹਲਾ ਸਾਹਿਬ, ਨਿਰਮਲ ਸਿੰਘ ਮੀਤ ਪ੍ਰਧਾਨ ਸੁਰਸਿੰਘ ਨੇ ਵੀ ਹਾਜਰੀਆਂ ਭਰੀਆਂ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media