Tuesday, November 24, 2026

ਵਿਰਾਸਤੀ ਪਿੰਡ ਜੈਪਾਲਗੜ ਵਿਖੇ 5 ਰੋਜ਼ਾ ਸਕਾਊਟ ਦਾ ਤਿ੍ਤੀਆ ਸੌਪਾਨ ਕੈਂਪ ਸ਼ੁਰੂ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਵਿਰਾਸਤੀ ਪਿੰਡ ਜੈਪਾਲਗੜ ਪਿੱਛੇ ਖੇਡ ਸਟੇਡੀਅਮ ਬਠਿੰਡਾ PPN1807201706ਵਿਖੇ 17 ਜੁਲਾਈ ਤੋਂ 21 ਜੁਲਾਈ ਤੱਕ ਚੱਲਣ ਵਾਲੇ 5 ਰੋਜ਼ਾ ਸਕਾਊਟ ਦੇ ਤਿ੍ਰਤੀਆ ਸੌਪਾਨ ਕੈਂਪ ਦਾ ਆਗਾਜ਼ ਕੀਤਾ ਗਿਆ।ਇਹ ਕੈਂਪ ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਟਰੇਨਿੰਗ ਕਮਿਸ਼ਨਰ ਹਰਦਰਸ਼ਨ ਸਿੰਘ ਸੋਹਲ ਅਤੇ ਜਿਲਾ ਆਰਗੇਨਾਈਜ਼ਿੰਗ ਕਮਿਸ਼ਨਰ ਅੰਮਿ੍ਤਪਾਲ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਕੈਂਪ ਦਾ ਉਦਘਾਟਨ ਸਕਾਊਟ ਦੇ ਰਿਟਾਇਰਡ ਮਾਸਟਰ ਮਿੱਠੂ ਸਿੰਘ ਬਰਾੜ ਅਤੇ ਬਠਿੰਡਾ ਵੈੱਲਫੇਅਰ ਅਤੇ ਵਿਕਾਸ ਮੰਚ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਵੱਲੋਂ ਕੀਤਾ ਗਿਆ।ਇਸ ਮੌਕੇ 123 ਸਕਾਊਟਸ ਅਤੇ ਗਾਇਡਜ਼ ਨੂੰ ਸਕਾਊਟ ਲਹਿਰ ਅਤੇ ਸਕਾਊਟ ਲਹਿਰ ਦੇ ਨਿਰਮਾਤਾ ਲਾਰਡ ਬੇਡਿਨ ਪਾਵਲ, ਝੰਡਾ ਗੀਤ, ਸਕਾਊਟ ਪਰਣ, ਸਕਾਊਟ ਚਿੰਨ ਬਾਰੇ ਹਰਦਰਸ਼ਨ ਸਿੰਘ ਸੋਹਲ ਦੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸੰਜੀਵ ਨਾਗਪਾਲ ਵੱਲੋਂ ਸਕਾਊਟਸ ਨੂੰ ਬੀਪੀ 6 ਐਕਸਰਸਾਈਜ ਦੁਆਰਾ ਚੰਗੀ ਸਿਹਤ ਪ੍ਰਦਾਨ ਕਰਨ ਬਾਰੇ ਦੱਸਿਆ ਗਿਆ। ਇਸ ਮੌਕੇ ਗਾਈਡ ਕੈਪਟਨ ਪਰਮਜੀਤ ਕੌਰ ਅਤੇ ਸਕਾਊਟ ਮਾਸਟਰ ਰੁਪਿੰਦਰਜੀਤ ਸਿੰਘ ਨੇ ਸਕਾਊਟਸ ਨਾਲ ਵਿਚਾਰ ਸਾਂਝੇ ਕਰਦਿਆਂ ਸਮਾਜ ਅਤੇ ਵਾਤਾਵਰਨ ਸਬੰਧੀ ਆਪਣੇ ਫਰਜ਼ਾਂ ਪ੍ਰਤੀ ਜਾਣਕਾਰੀ ਕਰਵਾਇਆ ਅਤੇ ਕੁਦਰਤ ਦੇ ਨੇੜੇ ਦਾ ਸਿੱਧਾਂਤ ਦੁਹਰਾਉਣ ਦੀ ਗੱਲ ਯਾਦ ਕਰਵਾਈ।ਕੈਂਪ ‘ਚ ਭਾਗ ਲੈਣ ਵਾਲੇ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੂਆਣਾ, ਘੁੱਦਾ, ਮੁਹੱਲਾ ਝੁੱਟੀਕਾ, ਸੰਜੇ ਨਗਰ ਦੇ ਸਕਾਊਟਸ ਅਤੇ ਗਾਈਡਜ਼ ਤੋਂ ਇਲਾਵਾ ਸਕਾਊਟ ਮਾਸਟਰ,ਗਾਈਡ ਕੈਪਟਨ ਅਤੇ ਮਾਲਵਾ ਹੈਰੀਟੇਜ ਦੇ ਉੱਘੇ ਮੈਂਬਰ ਜਗਜੀਤ ਸਿੰਘ ਮਠਾੜੂ ਵੀ ਸ਼ਾਮਲ ਹੋਏ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply