ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਰਕਾਰ ਹਸਪਤਾਲਾਂ ਵਿਚ ਇਲਾਜ ਦੌਰਾਨ ਪੈਦਾ ਹੁੰਦਾ ਕੂੜਾ-
ਕਰਕਟ ਬਾਇਓ ਮੈਡੀਕਲ ਕਚਰੇ ਦੀ ਸਾਂਭ ਸੰਭਾਲ ਲਈ ਬਾਇਓ ਮੈਡੀਕਲ ਕਚਰਾ ਮੈਨੇਜਮੇਂਟ ਅਤੇ ਹੈਂਡਲਿੰਗ ਨਿਯਮ 1998 ਵਿਚ ਨੋਟੀਫਾਈ ਕੀਤੇ ਗਏ ਸਨ, ਜਿਨਾਂ ਵਿਚ ਸੋਧ ਕਰਨ ਉਪਰੰਤ ਇਹ ਨਿਯਮ ਦੁਬਾਰਾ 2016 ਵਿਚ ਜਾਰੀ ਕੀਤੇ ਗਏ।ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਵੀ ਇਹ ਨਿਯਮਾਂ ਦੀ ਪਾਲਣਾ ਹਿੱਤ ਸਮੇਂ-ਸਮੇਂ ਤੇ ਵੱਖ-ਵੱਖ ਸਿਖਲਾਈ ਲਗਾਈ ਜਾਂਦੀ ਹੈ।ਇਨਾਂ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਮੇਂ-ਸਮੇਂ ਤੇ ਵੱਖ-ਵੱਖ ਹਸਪਤਾਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ।ਇਸ ਚੈਕਿੰਗ ਅਧੀਨ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਦੀਆਂ ਹਦਾਇਤਾਂ ਅਨੁਸਾਰ ਖੇਤਰੀ ਦਫ਼ਤਰ ਬਠਿੰਡਾ ਤੋਂ 2 ਟੀਮਾਂ ਨੇ ਮਾਨਸਾ, ਬਠਿੰਡਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ 7 ਵੱਡੇ ਹਸਪਤਾਲਾਂ ਦੀ ਚੈਕਿੰਗ ਕੀਤੀ।ਇਨਾਂ ਟੀਮਾਂ ਦੀ ਅਗਵਾਈ ਸਹਾਇਕ ਵਾਤਾਵਰਣ ਇੰਜੀਨੀਅਰ ਮੈਡਮ ਰੂਬੀ ਸਿੱਧੂ ਅਤੇ ਦਲਜੀਤ ਸਿੰਘ ਨੇ ਕੀਤੀ।ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਪ੍ਰੈਗਮਾ ਹਸਪਤਾਲ ਬਠਿੰਡਾ, ਸਿਵਲ ਹਸਪਤਾਲ ਮਾਨਸਾ ਅਤੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਾਇਆ ਗਿਆ ਕਿ ਹਸਪਤਾਲਾਂ ਵਲੋਂ ਪੈਦਾ ਕੀਤਾ ਜਾਂਦਾ ਬਾਇਓ ਮੈਡੀਕਲ ਵੇਸਟ ਨਿਯਮਾਂ ਅਨੁਸਾਰ ਨਹੀਂ ਸੰਭਾਲਿਆ ਜਾ ਰਿਹਾ।ਹਸਪਤਾਲ ਵਲੋ ਵੱਖ-ਵੱਖ ਵਾਰਡਾਂ ਵਿਚ, ਬਲੱਡ ਬੈਂਕ ਆਦਿ ਵਿੱਚ ਵੱਖ-ਵੱਖ ਢੰਗਾਂ ਦੇ ਕੂੜਾਦਾਨ ਲਾਏ ਹੋਏ ਹਨ, ਪ੍ਰੰਤੂ ਇਨਾਂ ਕੂੜਾਦਾਨਾਂ ਵਿਚ ਬਾਇਓ ਮੈਡੀਕਲ ਵੇਸਟਜ਼ ਰੂਲਜ਼ ਅਨੁਸਾਰ ਵੱਖ-ਵੱਖ ਨਹੀਂ ਕੀਤਾ ਜਾ ਰਿਹਾ।ਉਨਾਂ ਦੱਸਿਆ ਗਿਆ ਕਿ ਜਿਹੜੇ ਹਸਪਤਾਲਾਂ ’ਚ ਨਿਯਮਾਂ ਦਾ ਪਾਲਣ ਨਹੀਂ ਕੀਤੀ ਗਈ ਹੈ।ਉਨਾਂ ਵਿਰੁੱਧ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ।ਉਨਾਂ ਬਾਕੀ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਇਓ ਮੈਡੀਕਲ ਵੇਸਟੇਜ਼ ਨਿਯਮਾਂ ਅਨੁਸਾਰ ਆਪਣਾ ਕੂੜਾ ਕਰਕਟ ਦੀ ਸੰਭਾਲ ਕਰਨ, ਕਿਉਂਕਿ ਇਹ ਚੈਕਿੰਗ ਭਵਿੱਖ ’ਚ ਵੀ ਚਲਦੀ ਰਹੇਗੀ। ਦੋਸ਼ੀ ਪਾਏ ਜਾਣ ਉਪਰੰਤ ਬਣਦੀ ਕਾਰਵਾਈ ਵੀ ਕੀਤੀ ਜਾਇਆ ਕਰੇਗੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media