Wednesday, March 25, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅਚਾਨਕ ਏ.ਡੀ.ਆਰ ਸੈਂਟਰ ਦਾ ਦੌਰਾ

ਬਠਿੰਡਾ, 19 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਅਤੇ ਜ਼ਿਲਾ ਪਧਰ ਦੀਆਂ ਅਦਾਲਤਾਂ ਵਿਚ ਚੱਲ ਰਹੇ ਪਰਿਵਾਰਕ ਝਗPPN1907201707ੜਿਆਂ ਵਿਚ ਬੱਚਿਆਂ ਨੂੰ ਏ.ਡੀ.ਆਰ ਸੈਂਟਰ ਬਠਿੰਡਾ ਵਿਖੇ ਦੋਹਾਂ ਧਿਰਾਂ ਨੂੰ ਮਿਲਣ ਵਾਸਤੇ ਹੁਕਮ ਜਾਰੀ ਕੀਤੇ ਜਾਂਦੇ ਹਨ। ਉਸ ਦੇ ਤਹਿਤ ਵੱਖ-ਵੱਖ ਪਾਰਟੀਆਂ ਕੰਮਕਾਰ ਵਾਲੇ ਦਿਨ ਏ.ਡੀ.ਆਰ ਸੈਂਟਰ ਵਿਖੇ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਆਉਂਦੇ ਹਨ। ਪਰਮਜੀਤ ਸਿੰਘ ਜ਼ਿਲਾ ਤੇ ਸੈਸ਼ਨ ਜਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅਚਾਨਕ ਏ.ਡੀ.ਆਰ ਸੈਂਟਰ ਦਾ ਦੌਰਾ ਕੀਤਾ ਗਿਆ, ਉਨਾਂ ਨਾਲ ਡਾ. ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਹਾਜ਼ਰ ਸਨ। ਉਨਾਂ ਨੇ ਜਦ ਕਿਡਜ਼ ਰੂਮ ‘ਚ ਦਾਖ਼ਲਾ ਲਿਆ ਤਾਂ ਉਸ ਸਮੇਂ ਦੋ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਮੁਲਾਕਾਤ ਕਰ ਰਹੇ ਸੀ।ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਬਠਿੰਡਾ ਨੇ ਦੋਨਾਂ ਧਿਰਾਂ ਨੂੰ ਮਿਲ ਕੇ ਸਮਝਾਇਆ ਕਿ ਆਪਣੇ ਝਗੜੇ ਦਾ ਲੋਕ ਅਦਾਲਤਾਂ ਰਾਹੀਂ ਜਾਂ ਮੀਡੀਏਸ਼ਨ ਸੈਂਟਰ ਰਾਹੀਂ ਨਿਪਟਾਰਾ ਕਰਵਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚੇ ਦਾ ਭਵਿੱਖ ਖਰਾਬ ਨਾ ਹੋਵੇ ਤੇ ਉਸ ਨੂੰ ਮਾਂ ਬਾਪ ਦਾ ਪਿਆਰ ਸਦਾ ਮਿਲ ਸਕੇ।ਇਸ ਮੌਕੇ ਮਾਨਯੋਗ ਜੱਜ ਸਾਹਿਬ ਵਲੋਂ ਟੋਫੀਆਂ ਅਤੇ ਚੌਂਕਲੇਟ ਵੰਡੇ ਗਏ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply