Monday, September 28, 2026

ਸੀ.ਜੇ.ਐਮ ਮੈਡਮ ਮੋਨਿਕਾ ਸ਼ਰਮਾ ਵਲੋਂ ਮੈਂਟਲੀ ਰਿਟਾਰਡਡ ਹੋਮ ਦਾ ਦੌਰਾ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ PPN1907201712ਵਲੋਂ ਮੈਂਟਲੀ ਰਿਟਾਰਡਡ ਹੋਮ ਦਾ ਦੌਰਾ ਕੀਤਾ ਗਿਆ। ਮੈਂਟਲੀ ਰਿਟਾਰਡਡ ਹੋਮ ਵਿਚ ਕਰਮਚਾਰੀਆਂ ਦੀ ਹਾਜ਼ਰੀ ਚੈਕ ਕਰਨ ਤੋਂ ਬਾਅਦ ਅਦਾਰੇ ਦੀ ਸਾਫ-ਸਫਾਈ ਅਤੇ ਰਸੋਈ ਵਿਚ ਬਣਿਆ ਖਾਣਾ ਚੈਕ ਕੀਤਾ ਗਿਆ।ਇਸ ਦੇ ਨਾਲ ਉਹਨਾਂ ਨੂੰ ਪਰੋਸਿਆ ਜਾਣ ਵਾਲੇ ਖਾਣੇ ਦਾ ਚਾਰਟ ਅਤੇ ਰਹਿਣ ਵਾਲੀ ਜਗਾ ਵੀ ਦੇਖੀ ਗਈ।ਇਸ ਸਬੰਧੀ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਸਹਿਵਾਸਣਾ ਦੀ ਚੰਗੀ ਸੇਹਤ ਲਈ ਉਹਨਾਂ ਨੂੰ ਫਰੂਟ ਵੀ ਦਿੱਤਾ ਜਾਵੇ।ਉਨਾਂ ਨੇ ਉਥੇ ਰਹਿ ਰਹੀਆਂ ਸਹਿਵਾਸਣਾ ਨਾਲ ਗੱਲਬਾਤ ਕਰ ਕੇ ਮੁਸ਼ਕਲਾਂ ਵੀ ਸੁਣੀਆਂ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply