Monday, March 23, 2026

ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦਾ ਹੋਵੇਗਾ 2 ਲੱਖ ਤੱਕ ਦਾ ਸਿਹਤ ਬੀਮਾ-ਡੀ.ਸੀ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ਜਿਲੇ ਵਿਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ, ਜਿਸ ਵਿਚ ਅੱਖਾਂ ਤੋਂ ਨਾ ਜਾਂ ਘੱਟ ਦਿਖਾਈ ਦੇਣ, PPN1907201711ਨਾ ਸੁਣਨ, ਕੋਹੜ ਦੀ ਬਿਮਾਰੀ ਤੋਂ ਪੀੜਤ, ਦਿਮਾਗੀ ਤੌਰ ’ਤੇ ਘੱਟ ਵਿਕਸਤ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਅਪਹਾਜ ਹੋਏ ਵਿਅਕਤੀ ਸ਼ਾਮਿਲ ਹਨ, ਦਾ ਸਿਹਤ ਬੀਮਾ ਕਰਵਾਇਆ ਜਾਵੇਗਾ, ਜਿਸ ਵਿਚ ਅਜਿਹੇ ਵਿਅਕਤੀ ਅਤੇ ਉਨਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ।ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ 65 ਸਾਲ ਤੱਕ ਦੀ ਉਮਰ ਵਾਲੇ ਵਿਅਕਤੀ ਜਿੰਨਾਂ ਦੀ ਸਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੈ, ਨੂੰ ਇਹ ਸਹੂਲਤ ਨਿੳੂ ਇੰਡੀਆ ਅਸ਼ਸੋਰੈਂਸ ਕੰਪਨੀ ਜ਼ਰੀਏ ਦਿੱਤੀ ਜਾਵੇਗੀ।ਸੰਘਾ ਨੇ ਦੱਸਿਆ ਕਿ ਉਕਤ ਬੀਮਾ ਕੰਪਨੀ ਨੇ ਇਹ ਸਹੂਲਤ ਦੇਣ ਲਈ 3100 ਰੁਪਏ ਦਾ ਪ੍ਰੀਮੀਅਮ ਸਰਕਾਰ ਤੋਂ ਲੈਣਾ ਹੈ, ਜਿਸ ਦਾ ਦਸਵਾਂ ਹਿੱਸਾ, ਜੋ ਕਿ ਟੈਕਸ ਪਾ ਕੇ 366 ਰੁਪਏ ਬਣਦਾ ਹੈ, ਲਾਭਪਾਤਰੀ ਤੋਂ ਲੈ ਕੇ ਇਕ ਸਾਲ ਤੱਕ ਦਾ ਬੀਮਾ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਇਹ ਸਹੂਲਤ ਲੈਣ ਲਈ ਕਿਸੇ ਵੀ ਵਿਅਕਤੀ ਨੂੰ ਮੈਡੀਕਲ ਜਾਂਚ ਆਦਿ ਨਹੀਂ ਕਰਵਾਉਣੀ ਪਵੇਗੀ, ਬਲਕਿ ਸਰਕਾਰ ਵੱਲੋਂ ਇਸ ਬਾਰੇ ਜਾਰੀ ਕੀਤਾ ਹੋਇਆ ਸਰਟੀਫਿਕੇਟ ਹੀ ਕਾਫੀ ਹੋਵੇਗਾ।ਡਿਪਟੀ ਕਮਿਸ਼ਨਰ ਨੇ ਜਿਲਾ ਸਮਾਜਿਕ ਸਰੁੱਖਿਆ ਅਫਸਰ ਸ. ਨਰਿੰਦਰ ਿਸੰਘ ਪਨੂੰ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਬਲਾਕ ਵਿਚ ਤਿੰਨ-ਤਿੰਨ ਥਾਵਾਂ ’ਤੇ ਕੈਂਪ ਲਗਾ ਕੇ ਬੀਮਾ ਫਾਰਮ ਲਾਭਪਾਤਰੀਆਂ ਕੋਲੋਂ ਭਰਵਾਉਣ, ਤਾਂ ਜੋ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਜ਼ਿਆਦਾ ਦੂਰ ਵੀ ਨਾ ਜਾਣਾ ਪਵੇ। ਉਨਾਂ ਦੱਸਿਆ ਕਿ ਇਸ ਲਈ ਬੀਮਾ ਕੰਪਨੀ ਨੂੰ ਇਕ ਫਾਰਮ, ਪਰਿਵਾਰ ਦੇ ਹਰੇਕ ਮੈਂਬਰ ਦੀਆਂ ਦੋ ਫੋਟੋ, ਅਪਹਾਜ ਬਾਰੇ ਸਰਕਾਰ ਵੱਲੋਂ ਜਾਰੀ ਕੀਤਾ ਸਰਟੀਫਿਕੇਟ, ਸ਼ਨਾਖਤੀ ਕਾਰ ਅਤੇ ਬੈਂਕ ਖਾਤੇ ਦੀ ਜਾਣਕਾਰੀ ਦੇਣੀ ਹੋਵੇਗੀ।
ਇਸੇ ਦੌਰਾਨ ਮੀਟਿੰਗ ਵਿਚ ਹਾਜ਼ਰ ਪੰਜਾਬ ਰੋਡਵੇਜ ਅੰਮਿ੍ਰਤਸਰ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਰੋਡਵੇਜ ਦੀ ਬੱਸ ਵਿਚ 50 ਪ੍ਰਤੀਸ਼ਤ ਤੋਂ ਵੱਧ ਅਪਹਾਜ ਵਿਅਕਤੀਆਂ ਨੂੰ ਮੁਫਤ ਸਫਰ ਦੀ ਸਹੂਲਤ ਦਿੱਤੀ ਗਈ ਹੈ ਅਤੇ ਇਹ ਸਹੂਲਤ ਲੈਣ ਲਈ ਵੀ ਉਨਾਂ ਨੂੰ ਕਿਸੇ ਵਿਸ਼ੇਸ਼ ਸਰਟੀਫਿਕੇਟ ਦੀ ਲੋੜ ਨਹੀਂ, ਬਲਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਸਰਟੀਫਿਕੇਟ ਹੀ ਕਾਫੀ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply