Wednesday, November 25, 2026

ਚਾਚਾ ਨਹਿਰੂ ਪਾਰਕ ਵਿਚ ਯੋਗ ਸਿੱਖਿਆ ਦੇਣ ਸਮੇਂ ਪੌਦਾ ਲਗਾਏ

ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਤੰਜਲੀ ਯੋਗਪੀਠ ਪਰਿਵਾਰ ਵਲੋਂ ਚਾਚਾ ਨਹਿਰੂ ਪਾਰਕ ਸਿਵਲ ਲਾਈਨ PPN2007201707ਵਿਚ ਰੋਜ਼ਾਨਾ ਕੀਤੇ ਜਾ ਰਹੇ ਯੋਗ ਸਿੱਖਿਆ ਦੇਣ ਸਮੇਂ ਪੌਦਾ ਲਗਾਏ ਅਤੇ ਇਸ ਲੋਕ ਹਿੱਤ ਕਾਰਜ ਨੂੰ ਅੱਗੇ ਵਧਾਉਣ ਲਈ ਸੰਕਲਪ ਵੀ ਕੀਤਾ ਗਿਆ।ਭਾਰਤ ਸਵੈਭਿਮਾਨ ਟਰੱਸਟ ਦੇ ਜਿਲਾ ਪ੍ਰਧਾਨ ਵਿਜੇਨਿੰਦਰ ਸਰਮਾਂ ਨੇ ਪੌਦਿਆਂ ਦੀ ਮਹੱਤਤਾ ਬਾਰੇ ਚਾਨਣ ਪਾਇਆ ਕਿ ਪੌਦੇ ਬਿ੍ਰਛ ਭੂਮੀ ਦਾ ਸੰਗਾਰ ਹਨ। ਮਨੁੱਖ ਅਤੇ ਜੀਵਜੰਤਰਾਂ ਦਾ ਜੀਵਨੀ ਹੀ ਪੌਦਿਆਂ ’ਤੇ ਨਿਰਭਰ ਹੈ,ਜੋ ਸਾਨੂੰ ਆਕਸੀਜਨ ਦਿੰਦੇ ਹਨ।ਜਨਮ ਤੋਂ ਲੈ ਕੇ ਮਰਨ ਤੱਕ ਇਨਾਂ ਦਾ ਸਾਥ ਬਣਿਆ ਰਹਿੰਦਾ ਹੈ।ਪੰਤਜਲੀ ਯੋਗਪੀਠ ਪਰਿਵਾਰ ਹਰ ਸਾਲ 5 ਅਗਸਤ ਨੂੰ ਜੜੀ-ਬੂਟੀ ਦਿਵਸ ਦੇ ਰੂਪ ਵਿਚ ਮਨਾਉਂਦਾ ਆ ਰਿਹਾ ਹੈ।
ਇਸ ਮੌਕੇ ਹੋਰ ਵੀ ਅਹੁੱਦੇਦਾਰਾਂ ’ਚ ਰਾਜਿੰਦਰ ਬਾਵਾ, ਗੁਰਮੀਤ ਸਿੰਘ, ਮਨਦੀਪ ਸਿੰਘ, ਜਗਦੀਸ਼ ਕੌਰ, ਪਵਨ ਰੇਖਾ, ਬਲਜੀਤ ਸਿੰਘ ਯੋਗ ਸਾਧਕ, ਸਲਿਲ ਗਰਗ, ਪ੍ਰਵੀਨ ਕੁਮਾਰ, ਕਾਂਤਾ ਚਾਵਲਾ, ਰਾਮਾਨੰਦ, ਸ਼ੁਸ਼ਮਾ, ਲਾਭ ਕੌਰ, ਗੁਰਮੀਤ ਕੌਰ, ਤੇਜ ਕੌਰ, ਸੁਰੇਸ਼ ਕੁਮਾਰ,ਰ ਮੇਸ਼ ਰਾਨੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply