Saturday, September 26, 2026

ਵਿਦਿਆਰਥੀਆਂ ਨੂੰ ਇੰਟਰਨੈਟ ਜਾਣਕਾਰੀ ਦੇਣ ਸੰਬੰਧੀ ਸੈਮੀਨਾਰ

ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰੂਕੁਲ ਕਾਲਜ ਵਿਖੇ ਸੈਮੀਨਾਰ ਲੜੀ ਦੇ ਤੀਜੇ ਦਿਨ ਰਾਜੀਵ PPN2007201708ਅਰੋੜਾ (ਐਫ਼. ਐਮ. ਰੇਡੀਉ ਦੇ ਡਾਇਰੈਕਟਰ) ਨੇ ਸ਼ਿਰਕਤ ਕੀਤੀ।ਇਸ ਦੌਰਾਨ ਉਨਾਂ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਨਿੱਜੀ ਤਜਰਬਿਆਂ ਵਿੱਚੋਂ ਕੁੱਝ ਗੱਲਾਂ ਸਾਂਝੀਆਂ ਕੀਤੀਆਂ।ਜਿਸ ਵਿੱਚ ਉਨਾਂ ਨੇ ਦੱਸਿਆ ਕਿ ਡਿਗਰੀਆਂ ਹਾਸਲ ਕਰਨ ਦੇ ਨਾਲ-ਨਾਲ ਗਿਆਨ ਹੋਣਾ ਵੀ ਅਤਿ ਜਰੂਰੀ ਹੈ।ਸਮੇਂ ਦਾ ਸਹੀ ਉਪਯੋਗ ਕਰਨਾ ਵੀ ਜਰੂਰੀ ਹੈ।ਉਨਾਂ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਦੌਰਾਨ ਇੰਟਰਨੈਟ ਦਾ ਸਦਊਪਯੋਗ ਕਿਵੇਂ ਕਰਨਾ ਹੈ ਤੇ ਨਾਲ-ਨਾਲ ਇਹ ਵੀ ਕਿਹਾ ਕਿ ਇਹ ਹੀ ਸਮਾਂ ਹੈ ਜਦੋਂ ਤੁਸੀਂ ਜੀਵਨ ਦਾ ਉਦੇਸ਼ ਹਾਸਿਲ ਕਰ ਸਕਦੇ ਹੋ।ਉਦੇਸ਼ ਪ੍ਰਾਪਤੀ ਲਈ ਜਿਸ ਸਾਧਨ ਅਤੇ ਸਹੀ ਰਸਤੇ ਤੇ ਚੱਲਣ ਦੀ ਲੋੜ ਹੁੰਦੀ ਹੈ, ਉਹ ਰਸਤਾ ਤੁਹਾਨੂੰ ਗਿਆਨ ਦੀ ਰੌਸ਼ਨੀ ਤੋਂ ਮਿਲ ਸਕਦਾ ਹੈ।ਇਸ ਸੈਮੀਨਾਰ ਦੌਰਾਨ ਮਿਸ: ਮੀਨੂੰ ਗੋਇਲ, ਵਾਈਸ ਪਿ੍ਰੰਸੀਪਲ ਰਵਿੰਦਰ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply