ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿਕਲੀਗਰ ਸਿੱਖਾਂ ਦੇ ਬੱਚਿਆਂ ਦੇ ਮੁਫਤ ਰਹਿਣ ਸਹਿਣ ਤੇ ਮਿਆਰੀ ਸਿਖਿਆ ਦੇਣ ਦਾ ਪ੍ਰਬੰਧ
ਕਰਦਿਆਂ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸਕੂਲ਼ਾਂ ਵਿਚ ਉਨਾਂ ਨੁੰ ਫ੍ਰੀ ਦਾਖਲਾ ਦਿੱਤਾ ਗਿਆ ਤਾਂ ਜੋ ੳੋਹ ਸਿੱਖੀ ਜੀਵਨ ਜਾਚ ਨਾਲ ਜੁੜਦਿਆਂ ਉੱਚ ਸਿਖਿਆ ਹਾਸਲ ਕਰ ਕੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰ ਸਕਣ।
ਜਿਕਰਯੋਗ ਹੈ ਕਿ ਇਸੇ ਸਾਲ ਫਰਵਰੀ ਵਿਚ ਮੱਧ ਪ੍ਰਦੇਸ਼ ਤੇ ਮਹਾਰਾਸ਼ਦਰ ਤੋਂ 173 ਸਿਕਲੀਗਰਾਂ ਦਾ ਜਥਾ ਚੀਫ ਖਾਲਸਾ ਦੀਵਾਨ ਪੁੱਜਾ ਸੀ ਤੇ ਉਹਨਾਂ ਦੀ ਆਮਦ `ਤੇ ਚੀਫ ਖਾਲਸਾ ਦੀਵਾਨ ਵਲੋਂ ਉਹਨਾਂ ਨੂੰ ਆਪਣੇ ਅਮੀਰ ਸਿੱਖੀ ਵਿਰਸੇ ਤੋਂ ਜਾਣੂ ਕਰਵਾਉਣ ਹਿੱਤ ਪੰਜਾਬੀ ਸਭਿਆਚਾਰਕ ਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਉਸ ਵੇਲੇ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਵਲੋਂ 100 ਸਿਕਲੀਗਰ ਬੱਚਿਆਂ ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਸਕੂਲਾਂ ਅਤੇ ਕਾਲਜਾਂ ਵਿਚ ਫ੍ਰੀ ਰਹਿਣ-ਸਹਿਣ ਅਤੇ ਮਿਆਰੀ ਸਿਖਿਆ ਦੇਣ ਦਾ ਐਲਾਨ ਕੀਤਾ ਗਿਆ ਸੀ।
ਬੱਚਿਆਂ ਦੀ ਸਕੂਲ ਦਾਖਲਾ ਪ੍ਰਕਿਰਿਆ ਪੂਰੀ ਕਰਨ ਉਪਰੰਤ ਪ੍ਰਧਾਨ ਚੀਫ ਚੱਢਾ ਨੇ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਮਹਾਰਾਸ਼ਟਰ, ਛਤੀਸਗੜ੍ਹ, ਰਾਜਸਥਾਨ ਆਦਿ ਰਾਜਾਂ ਵਿੱਚ ਸਦੀਆਂ ਤੋਂ ਗਰੀਬੀ ਦੀ ਮਾਰ ਸਹਿ ਰਹੇ ਸਿਕਲੀਗਰ ਸਿੱਖ ਬੜੀ ਮੁਸ਼ਕਲ ਨਾਲ ਅਪਣਾ ਜੀਵਨ ਗੁਜਾਰ ਰਹੇ ਹਨ।ਸਿਕਲੀਗਰ ਸਿੱਖ ਛੇਵੇਂ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸ਼ਸਤਰ ਬਣਾਉਣ ਦਾ ਕਾਰਜ ਕਰਦੇ ਆ ਰਹੇ ਹਨ ਤੇ ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਲਈ ਵੀ ਉਹ ਸੇਵਾਵਾਂ ਨਿਭਾਉਂਦੇ ਰਹੇ।ਮਗਰ ਸਿੱਖੀ ਤੇ ਔਖਾ ਸਮਾਂ ਆਉਣ ਦੌਰਾਨ ਉਹ ਸ਼ਹਿਰ ਤੋਂ ਦੂਰ ਦੁਰਾਡੇ ਜੰਗਲਾਂ ਵਿਚ ਚਲੇ ਗਏ ਤੇ ਅਜ ਵੀ ਉਹ ਆਦਿ ਵਾਸੀਆਂ ਵਾਂਗ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਗੰੁਮਨਾਮੀ ਦੀ ਜਿੰਦਗੀ ਜੀ ਰਹੇ ਹਨ ਅਤੇ ਅੱਜ ਵੀ ਬਹੁਤ ਸਾਰੇ ਸਿਕਲੀਗਰਾਂ ਤੇ ਉਹਨਾਂ ਦੇ ਬਚੇ ਘਰਾਂ, ਵਿਦਿਆ ਸਮੇਤ ਸਰਕਾਰੀ ਮੁੱਖ ਸਹੂਲਤਾਂ ਤੋਂ ਵੀ ਵਾਂਝੇ ਹਨ।ਉਹਨਾਂ ਕਿਹਾ ਕਿ ਪੰਜਾਬੋਂ ਬਾਹਰ ਦੇ ਬਹੁਤ ਸਾਰੇ ਸਿਕਲੀਗਰ ਸਾਬਤ ਸੂਰਤ ਹਨ ਤੇ ਗੁਰੂ ਨਾਲ ਜੁੜੇ ਹਨ।ਉਹਨਾਂ ਰਾਜ ਸਰਕਾਰਾਂ ਨੂੰ ਲੋਕ ਭਲਾਈ ਸਕੀਮਾਂ ਅਧੀਨ ਸਿਕਲੀਗਰਾਂ ਨੂੰ ਗੁੰਮਨਾਮੀ ਦੇ ਹਨੇਰੇ ਵਿਚੋਂ ਕੱਢਣ ਤੇੇ ਉਹਨਾਂ ਨੂੰ ਆਮ ਨਾਗਰਿਕਾਂ ਵਾਂਗ ਬੁਨਿਆਦੀ ਸਹੂਲਤਾਂ ਦੇਣ ਹਿੱਤ ਉਪਰਾਲੇ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਗਰੀਬੀ ਰੇਖਾ ਤੋਂ ਉਪਰ ਉੱਠ ਕੇ ਸਮਾਜ ਦਾ ਇਕ ਸਾਰਥਕ ਅੰਗ ਬਣ ਸਕਣ।
ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਅੇਡੀਸ਼ਨਲ ਆਨਰੇਰੀ ਸਕੱਤਰ ਨਵਪ੍ਰੀਤ ਸਿੰਘ ਸਾਹਨੀ, ਡਾ: ਸੁਖਬੀਰ ਕੌਰ ਮਾਹਲ, ਤਜਿੰਦਰ ਸਿੰਘ ਸਰਦਾਰ ਪਗੜੀ ਹਾਉਸ ਵਾਲੇ, ਡਾਇਰੈਕਟਰ ਐਜੁਕੇਸ਼ਨ ਡਾ: ਧਰਮਵੀਰ ਸਿੰਘ, ਜੱਜਬੀਰ ਸਿੰਘ ਵਾਲੀਆਂ, ਮਨਜੀਤ ਸਿੰਘ ਵਿਰਕ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media