Saturday, July 25, 2026

ਸਵੀਰੇਜ ਦੇ ਪਾਣੀ ਨੂੰ ਖੇਤੀ ਯੋਗ ਬਣਾਉਣ ਲਈ ਪ੍ਰਾਜੈਕਟ ਸ਼ੁਰੂ

ਵਿਧਾਇਕ ਓ.ਪੀ ਸੋਨੀ ਵੱਲੋਂ ਖਾਪੜਖੇੜੀ ਵਿਖੇ ਉਦਘਾਟਨ
ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸੀਵਰੇਜ ਦੇ ਪਾਣੀ ਨੂੰ ਸਾਫ ਕਰਕੇ ਖੇਤੀ ਲਈ ਸਿੰਚਾਈ ਯੋਗ ਬਣਾਉਣ ਅਤੇ ਖਾਦ ਤਿਆਰ ਕਰਨ PPN2107201708ਲਈ ਖਾਪੜਖੇੜੀ ਵਿਖੇ 80 ਕਰੋੜ ਰੁਪਏ ਦੀ ਲਾਗਤ ਨਾਲ  ਲਗਾਏ ਗਏ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਹਲਕਾ ਅੰਮਿ੍ਰਤਸਰ ਕੇਂਦਰੀ ਦੇ ਵਿਧਾਇਕ ਓ.ਪੀ ਸੋਨੀ ਨੇ ਕੀਤਾ। ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਅਧੀਨ ਸੀਵਰੇਜ 95 ਮਿਲੀਅਨ ਲੀਟਰ ਪਾਣੀ ਰੋਜਾਨਾ ਸਾਫ ਕਰਕੇ ਇਸ ਨਾਲ ਖੇਤਾਂ ਦੀ ਸਿੰਚਾਈ ਕੀਤੀ ਜਾਵੇਗੀ ਅਤੇ ਇਹ ਪਾਣੀ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾਵੇਗਾ।ਇਸ ਵਿੱਚੋਂ ਜੋ ਖਾਦ ਤਿਆਰ ਹੋਵੇਗੀ ਉਹ ਵੀ ਕਿਸਾਨਾਂ ਨੂੰ ਮੁਫ਼ਤ ਵਿੱਚ ਦਿੱਤੀ ਜਾਵੇਗੀ।ਸੋਨੀ ਨੇ ਇਸ ਮੌਕੇ ਗੱਲਬਾਤ ਕਰਦੇ ਦੱਸਿਆ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰਾਂ ਨੂੰ ਸਾਫ ਸੁਥਰਾ ਅਤੇ ਸਵੱਛ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਸਿੱਟਾ ਹੈ।ਉਨਾਂ ਦੱਸਿਆ ਕਿ 38 ਏਕੜ ਰਕਬੇ ਵਿੱਚ ਫੈਲਿਆ ਇਹ ਪ੍ਰਾਜੈਕਟ ਯੂ.ਪੀ.ਏ ਸਰਕਾਰ ਵੇਲੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਹ ਪ੍ਰਾਜੈਕਟ ਨੂੰ ਲੋਕਾਂ ਨੂੰ ਸਮਰਪਿਤ ਕਰਕੇ ਮੈਨੂੰ ਦਿਲੀ ਖੁਸ਼ੀ ਹੋਈ ਹੈ। ਉਨਾਂ ਕਿਹਾ ਕਿ ਪਹਿਲਾਂ ਇਥੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਪ੍ਰਰੇਸ਼ਾਨੀਆਂ ਦਾ ਕਾਰਨ ਬਣਦਾ ਸੀ, ਹੁਣ ਇਹ ਖੇਤਾਂ ਲਈ ਵਰਦਾਨ ਬਣੇਗਾ।ਉਨਾਂ ਕਿਹਾ ਕਿ ਇਹ ਪਾਣੀ ਜਿਥੇ ਖੇਤਾਂ ਨੂੰ ਉਪਜਾਊ ਕਰੇਗਾ, ਉਥੇ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਹੋਵੇਗੀ।
ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨੂੰ ਸਾਰੀਆਂ ਸੁੱਖ ਸਹੂਲਤਾਂ ਦੇਣ ਲਈ ਵਚਨਬੱਧ ਹਨ ਅਤੇ ਸਰਕਾਰ ਇਸੇ ਨਿਸ਼ਾਨੇ ਦੀ ਪੂਰਤੀ ਲਈ ਕੰਮ ਕਰ ਰਹੀ ਹੈ।ਉਨਾਂ ਦੱਸਿਆ ਕਿ ਅੰਮਿ੍ਰਤਸਰ ਸ਼ਹਿਰ ਦੇ ਵਿਕਾਸ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਜੋ ਵਿਸ਼ੇਸ਼ ਯੋਜਨਾਬੰਦੀ ਤਿਆਰ ਕੀਤੀ ਜਾ ਰਹੀ ਹੈ, ਉਸ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ।ਉਨਾਂ ਦੋਸ਼ ਲਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕੇਵਲ ਵਿਕਾਸ ਦਾ ਨਾਅਰਾ ਹੀ ਦਿੱਤਾ ਸੀ ਹਕੀਕਤ ਵਿੱਚ ਕੁਝ ਨਹੀਂ ਕੀਤਾ ਜਿਸ ਦਾ ਨਤੀਜਾ ਪੰਜਾਬ ਦੀ ਜਨਤਾ ਭੁਗਤ ਰਹੀ ਹੈ।ਇਸ ਮੌਕੇ ਐਸ.ਈ ਅਰਵਿੰਦ ਮਹਾਜਨ, ਐਸ.ਈ ਅਨੁਰਾਗ ਮਹਾਜਨ, ਪੰਕਜ ਜੈਨ, ਦਪਿਇੰਦਰ ਸਿੰਘ ਸੰਧ,ੂ ਏ.ਸੀ.ਪੀ ਨਰਿੰਦਰ ਸਿੰਘ, ਐਕਸੀਅਨ ਸਰਬਜੀਤ ਸਿੰਘ ਸ਼ਰਮਾ, ਐਸ.ਡੀ.ਓ ਤਰਸੇਮ ਕੁਮਾਰ, ਵਿਕਾਸ ਸੋਨੀ, ਮਹੇਸ਼ ਖੰਨਾ ਅਤੇ ਹੋਰ ਲੋਕ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply